ਤਲਵਾਰਬਾਜ਼ੀ ਵਿਸ਼ਵ ਕੱਪ ’ਚ ਖੇਡਣਗੇ ਝੁੰਝੁਨੂ ਦੇ ਸੁਨੀਲ ਜਾਖੜ

Monday, Jan 17, 2022 - 08:59 PM (IST)

ਤਲਵਾਰਬਾਜ਼ੀ ਵਿਸ਼ਵ ਕੱਪ ’ਚ ਖੇਡਣਗੇ ਝੁੰਝੁਨੂ ਦੇ ਸੁਨੀਲ ਜਾਖੜ

ਝੁੰਝੁਨੂ (ਵਾਰਤਾ): ਰਾਜਸਥਾਨ ਦੇ ਝੁੰਝਨੂ ਜ਼ਿਲ੍ਹੇ ਦੇ ਸੁਨਾਰੀ ਪਿੰਡ ਦੇ ਸੁਨੀਲ ਜਾਖੜ ਨੂੰ 26 ਜਨਵਰੀ ਤੋਂ ਦੋਹਾ, ਕਤਰ ਵਿਚ ਸ਼ੁਰੂ ਹੋਣ ਵਾਲੇ ਤਲਵਾਰਬਾਜ਼ੀ ਵਿਸ਼ਵ ਕੱਪ ਵਿਚ ਹਿੱਸਾ ਲੈਣ ਲਈ ਚੁਣਿਆ ਗਿਆ ਹੈ। ਇਸ ’ਤੇ ਉਨ੍ਹਾਂ ਦੇ ਪਰਿਵਾਰ ਅਤੇ ਪਿੰਡ ਵਿਚ ਖੁਸ਼ੀ ਦਾ ਮਾਹੌਲ ਹੈ। ਸੁਨੀਲ ਜਾਖੜ ਇਸ ਤੋਂ ਪਹਿਲਾਂ ਨੈਸ਼ਨਲ ਚੈਂਪੀਅਨਸ਼ਿਪ ਵਿਚ 5 ਸੋਨ ਤਗਮੇ ਜਿੱਤ ਚੁੱਕੇ ਹਨ।

ਇਹ ਵੀ ਪੜ੍ਹੋ: ਵਿਰਾਟ ਵੱਲੋਂ ਕਪਤਾਨੀ ਛੱਡਣ ਮਗਰੋਂ ਅਨੁਸ਼ਕਾ ਨੇ ਲਿਖਿਆ ਭਾਵੁਕ ਨੋਟ, 'ਤੁਸੀਂ ਹਮੇਸ਼ਾ ...'

ਸੁਨੀਲ ਫਿਲਹਾਲ ਭਾਰਤੀ ਫੌਜ ਦੀ ਰਾਜਪੂਤਾਨਾ ਰਾਈਫਲਜ਼ ਵਿਚ ਕਾਂਸਟੇਬਲ ਹਨ। ਸੁਨੀਲ ਦਾ ਪਰਿਵਾਰ ਖੇਤੀਬਾੜੀ ਕਰਦਾ ਹੈ। ਸੁਨੀਲ ਨੇ ਦੱਸਿਆ ਕਿ ਉਹ 12 ਸਾਲਾਂ ਤੋਂ ਤਲਵਾਰਬਾਜ਼ੀ ਕਰ ਰਹੇ ਹਨ। ਉਨ੍ਹਾਂ ਨੇ ਅੰਤਰਰਾਸ਼ਟਰੀ ਮੁਕਾਬਲਿਆਂ ਵਿਚ ਖੇਡਣ ਲਈ ਪੁਣੇ ਦੇ ਆਰਮੀ ਸਪੋਰਟਸ ਇੰਸਟੀਚਿਊਟ ਵਿਚ ਅਭਿਆਸ ਕੀਤਾ ਹੈ। ਸੁਨੀਲ ਜਾਖੜ ਨੇ ਤਲਵਾਰਬਾਜ਼ੀ ਦੇ ਵਿਸ਼ਵ ਮੁਕਾਬਲੇ ਲਈ ਅੰਮ੍ਰਿਤਸਰ ਵਿਚ ਹੋਏ ਟਰਾਇਲਾਂ ਵਿਚ ਪਹਿਲਾ ਸਥਾਨ ਹਾਸਲ ਕੀਤਾ ਸੀ।

ਇਹ ਵੀ ਪੜ੍ਹੋ: ਆਸਟ੍ਰੇਲੀਆ ਤੋਂ ਡਿਪੋਰਟ ਹੋਏ ਨੋਵਾਕ ਜੋਕੋਵਿਚ ਨੇ ਦੁਬਈ ਰਸਤਿਓਂ ਕੀਤੀ ਵਤਨ ਵਾਪਸੀ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News