ਸੁਨੀਲ ਗਾਵਸਕਰ ਦੀ ਸਲਾਹ, ਟੀ-20 ਕ੍ਰਿਕਟ 'ਚ ਗੇਂਦਬਾਜ਼ਾਂ ਨੂੰ ਮਿਲੇ ਇਹ ਖ਼ਾਸ ਛੋਟ

10/8/2020 5:10:23 PM

ਨਵੀਂ ਦਿੱਲੀ (ਭਾਸ਼ਾ) : ਮਹਾਨ ਬੱਲੇਬਾਜ਼ ਸੁਨੀਲ ਗਾਵਸਕਰ ਦਾ ਮੰਨਣਾ ਹੈ ਕਿ ਟੀ20 ਕ੍ਰਿਕਟ ਚੰਗੀ ਸਥਿਤੀ ਵਿਚ ਹੈ ਅਤੇ ਇਸ ਵਿਚ ਬਦਲਾਅ ਦੀ ਜ਼ਰੂਰਤ ਨਹੀਂ ਹੈ ਪਰ 1 ਓਵਰ ਵਿਚ 2 ਬਾਊਂਸਰ ਦੀ ਆਗਿਆ ਦਿੱਤੀ ਜਾ ਸਕਦੀ ਹੈ। ਕ੍ਰਿਕਟ ਦੇ ਇਸ ਸਭ ਤੋਂ ਛੋਟੇ ਪ੍ਰਾਰੂਪ ਵਿਚ ਬੱਲੇਬਾਜ਼ਾਂ ਦਾ ਦਬਦਬਾ ਰਿਹਾ ਹੈ ਅਤੇ ਸਪਾਟ ਪਿਚਾਂ 'ਤੇ ਗੇਂਦਬਾਜ਼ਾਂ ਕੋਲ ਕਰਣ ਲਈ ਜ਼ਿਆਦਾ ਕੁੱਝ ਨਹੀਂ ਹੁੰਦਾ।

ਇਹ ਪੁੱਛਣ 'ਤੇ ਕਿ ਕੀ ਗੇਂਦਬਾਜ਼ਾਂ ਤੋਂ ਦਬਾਅ ਘੱਟ ਕਰਣ ਲਈ ਨਿਯਮਾਂ ਵਿਚ ਬਦਲਾਅ ਲਾਜ਼ਮੀ ਹੈ, ਗਾਵਸਕਰ ਨੇ ਕਿਹਾ, 'ਟੀ20 ਕ੍ਰਿਕਟ ਬਹੁਤ ਚੰਗੀ ਸਥਿਤੀ ਵਿਚ ਹੈ ਅਤੇ ਬਦਲਾਅ ਦੀ ਜ਼ਰੂਰਤ ਨਹੀਂ ਹੈ।' ਉਨ੍ਹਾਂ ਕਿਹਾ, 'ਇਹ ਬੱਲੇਬਾਜ਼ਾਂ ਦੇ ਅਨੁਰੂਪ ਹੈ, ਲਿਹਾਜਾ ਤੇਜ਼ ਗੇਂਦਬਾਜ਼ਾਂ ਨੂੰ ਹਰ ਓਵਰ ਵਿਚ 2 ਬਾਊਂਸਰ ਪਾਉਣ ਦੀ ਆਗਿਆ ਦਿੱਤੀ ਜਾ ਸਕਦੀ ਹੈ ਅਤੇ ਬਾਊਂਡਰੀ ਥੋੜ੍ਹੀ ਵੱਡੀ ਹੋਣੀ ਚਾਹੀਦੀ ਹੈ।'  ਉਨ੍ਹਾਂ ਕਿਹਾ, 'ਪਹਿਲੇ 3 ਓਵਰਾਂ ਵਿਚ ਵਿਕਟ ਲੈਣ ਵਾਲੇ ਗੇਂਦਬਾਜ਼ ਨੂੰ ਇਕ ਵਾਧੂ ਓਵਰ ਦਿੱਤਾ ਜਾ ਸਕਦਾ ਹੈ ਪਰ ਇਸ ਪ੍ਰਾਰੂਪ ਵਿਚ ਕੋਈ ਬਦਲਾਅ ਦੀ ਜ਼ਰੂਰਤ ਮੈਨੂੰ ਨਹੀਂ ਲੱਗਦੀ।'

ਇਹ ਵੀ ਪੜ੍ਹੋ:  ਹਰਦੀਪ ਪੁਰੀ ਨੇ ਦੱਸਿਆ ਕਦੋਂ ਤੋਂ ਸ਼ੁਰੂ ਹੋਣਗੀਆਂ ਅੰਤਰਰਾਸ਼ਟਰੀ ਉਡਾਣਾਂ

ਨਿਯਮਾਂ ਦੇ ਬਾਰੇ ਵਿਚ ਉਨ੍ਹਾਂ ਕਿਹਾ ਕਿ ਟੀਵੀ ਅੰਪਾਇਰ ਨੂੰ ਇਹ ਪਰਖਣ ਦਾ ਅਧਿਕਾਰ ਹੋਣਾ ਚਾਹੀਦਾ ਹੈ ਕਿ ਗੇਂਦਬਾਜ਼ ਦੇ ਗੇਂਦ ਪਾਉਣ ਤੋਂ ਪਹਿਲਾਂ ਸਾਹਮਣੀ ਕਰੀਜ਼ 'ਤੇ ਖੜ੍ਹਾ ਬੱਲੇਬਾਜ਼ ਕਰੀਜ਼ ਤੋਂ ਬਹੁਤ ਬਾਹਰ ਤਾਂ ਨਹੀਂ ਆ ਗਿਆ ਹੈ। ਗਾਵਸਕਰ ਨੇ ਕਿਹਾ, 'ਅਜਿਹਾ ਹੋਣ 'ਤੇ ਗੇਂਦਬਾਜ਼ ਉਸ ਬੱਲੇਬਾਜ਼ ਨੂੰ ਗੇਂਦ ਪਾਉਣ ਤੋਂ ਪਹਿਲਾਂ ਰਨ ਆਊਟ ਕਰ ਸਕਦਾ ਹੈ।' ਉਨ੍ਹਾਂ ਕਿਹਾ ਕਿ ਟੀਵੀ ਅੰਪਾਇਰ ਨੂੰ ਲੱਗਦਾ ਹੈ ਕਿ 'ਨਾਨ ਸਟਰਾਇਕਰ' 'ਤੇ ਖੇਡ ਰਿਹਾ ਬੱਲੇਬਾਜ਼ ਜ਼ਿਆਦਾ ਅੱਗੇ ਆ ਗਿਆ ਹੈ ਤਾਂ ਚੌਕਾ ਹੋਣ 'ਤੇ ਵੀ ਇਕ ਸਕੋਰ ਕੱਟਣ ਦੀ ਸਜ਼ਾ ਹੋ ਸਕਦੀ ਹੈ।

ਇਹ ਵੀ ਪੜ੍ਹੋ: ਬਜ਼ੁਰਗ ਦੇ ਹੰਝੂ ਦੇਖ ਕ੍ਰਿਕਟ ਤੋਂ ਲੈ ਕੇ ਬਾਲੀਵੁੱਡ ਤੱਕ ਦੇ ਲੋਕਾਂ ਦਾ ਪਸੀਜਿਆ ਦਿਲ, ਇੰਝ ਕੀਤੀ ਮਦਦ ਦੀ ਪੇਸ਼ਕਸ਼


ਉਨ੍ਹਾਂ ਕਿਹਾ, 'ਟੀਵੀ ਅੰਪਾਇਰ ਹੁਣ ਵੇਖ ਹੀ ਰਹੇ ਹਨ ਕਿ ਗੇਂਦਬਾਜ਼ ਨੇ ਕਰੀਜ਼ ਤੋਂ ਬਾਹਰ ਆ ਕੇ ਤਾਂ ਗੇਂਦ ਨਹੀਂ ਪਾਈ ਯਾਨੀ ਨੋਬਾਲ ਤਾਂ ਨਹੀਂ ਹੈ। ਇਸੇ ਤਰ੍ਹਾਂ ਨਾਲ ਨਾਨ ਸਟਰਾਇਕਰ ਬੱਲੇਬਾਜ਼ ਵੀ ਕਰੀਜ਼ ਤੋਂ ਬਾਹਰ ਤਾਂ ਨਹੀਂ ਆਇਆ ਹੈ, ਇਹ ਵੀ ਵੇਖਿਆ ਜਾ ਸਕਦਾ ਹੈ।' ਉਹ ਲਗਾਤਾਰ 'ਮਾਂਕਡਿੰਗ' ਸ਼ਬਦ ਦੇ ਪ੍ਰਯੋਗ ਦਾ ਵਿਰੋਧ ਕਰਦੇ ਆਏ ਹਨ, ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਇਹ ਭਾਰਤ ਦੇ ਮਹਾਨ ਕ੍ਰਿਕਟਰ ਵੀਨੂ ਮਾਂਕੜ ਦਾ ਅਪਮਾਨ ਹੈ। ਮਾਂਕੜ ਨੇ 1948 ਵਿਚ ਆਸਟਰੇਲੀਆ ਅਤੇ ਭਾਰਤ ਵਿਚਾਲੇ ਇਕ ਟੈਸਟ ਦੌਰਾਨ ਬਿਲੀ ਬਰਾਉਨ ਨੂੰ ਇਸੇ ਤਰ੍ਹਾਂ ਆਉਟ ਕੀਤਾ ਸੀ ।  ਆਸਟਰੇਲੀਆਈ ਕਪਤਾਨ ਸਰ ਡਾਨ ਬਰੈਡਮੇਨ ਨੇ ਕਿਹਾ ਸੀ ਕਿ ਮਾਂਕੜ ਆਪਣੀ ਜਗ੍ਹਾ ਠੀਕ ਸਨ ਅਤੇ ਨਿਯਮਾਂ ਦੇ ਦਾਇਰੇ ਵਿਚ ਹੀ ਉਨ੍ਹਾਂ ਨੇ ਅਜਿਹਾ ਕੀਤਾ ਪਰ ਆਸਟਰੇਲੀਆਈ ਮੀਡਿਆ ਨੇ ਉਸ ਵਿਕਟ ਨੂੰ 'ਮਾਂਕੇਡਿੰਗ' ਕਿਹਾ।

ਇਹ ਵੀ ਪੜ੍ਹੋ: ਸੋਨੇ ਦੀਆਂ ਕੀਮਤਾਂ 'ਚ ਮੁੜ ਆਈ ਭਾਰੀ ਗਿਰਾਵਟ, 50,000 ਤੋਂ ਹੇਠਾਂ ਆਏ ਭਾਅ

ਗਾਵਸਕਰ ਨੇ ਕਿਹਾ, 'ਪਤਾ ਨਹੀਂ ਖੇਡ ਦੇ ਮੈਦਾਨ 'ਤੇ ਇੰਨੇ ਤਥਾ-ਕਥਿਤ ਖੇਡ ਭਾਵਨਾ ਦੇ ਉਲਟ ਕੰਮ ਹੁੰਦੇ ਹੋਏ ਵੀ ਇਸੇ ਤਰ੍ਹਾਂ ਦੇ ਵਿਕਟ ਨੂੰ ਨਾਮ ਕਿਉਂ ਦਿੱਤਾ ਗਿਆ । ਅਸੀ 'ਚਾਈਨਾਮੈਨ' ਅਤੇ 'ਫਰੈਂਚ ਕਟ' ਦੇ ਇਸਤੇਮਾਲ 'ਤੇ ਰੋਕ ਲਗਾਉਣ ਦੀ ਗੱਲ ਕਰਦੇ ਹਾਂ ਤਾਂ ਇਸ ਸ਼ਬਦ ਦਾ ਵੀ ਇਸਤੇਮਾਲ ਨਹੀਂ ਕੀਤਾ ਜਾਣਾ ਚਾਹੀਦਾ।'

ਉਨ੍ਹਾਂ ਨੇ ਆਫ ਸਪਿਨਰ ਆਰ ਅਸ਼ਵਿਨ ਦੀ ਤਾਰੀਫ਼ ਕੀਤੀ, ਜਿਨ੍ਹਾਂ ਨੇ ਆਰ.ਸੀ.ਬੀ. ਅਤੇ ਦਿੱਲੀ ਕੈਪੀਟਲਸ ਵਿਚਾਲੇ ਖੇਡੇ ਗਏ ਮੈਚ ਦੌਰਾਨ ਆਰੋਨ ਫਿੰਚ ਨੂੰ ਕਰੀਜ਼ ਤੋਂ ਬਾਹਰ ਨਿਕਲਣ 'ਤੇ ਚਿਤਾਵਨੀ ਦਿੱਤੀ ਪਰ ਇਹ ਵੀ ਕਿਹਾ ਕਿ ਅਗਲੀ ਵਾਰ ਉਹ ਰਨ ਆਊਟ ਕਰ ਦੇਣਗੇ। ਉਨ੍ਹਾਂ ਕਿਹਾ, 'ਅਸ਼ਵਿਨ ਨੇ ਅਜਿਹਾ ਕਰਕੇ ਕੋਚ ਰਿਕੀ ਪੋਂਟਿੰਗ ਦੇ ਪ੍ਰਤੀ ਸਨਮਾਨ ਜਤਾਇਆ ਜੋ ਇਸ ਤਰਾਂ ਦੀ ਵਿਕਟ ਨੂੰ ਲੈ ਕੇ ਨਾਰਾਜ਼ਗੀ ਜਤਾ ਚੁੱਕੇ ਸਨ। ਇਸ ਦੇ ਨਾਲ ਹੀ ਉਸ ਨੇ ਚਿਤਾਵਨੀ ਵੀ ਦੇ ਦਿੱਤੀ ਕਿ ਹੁਣ ਤੋਂ ਕੋਈ ਵੀ ਵਿਕਟ ਤੋਂ ਬਾਹਰ ਨਿਕਲੇਗਾ ਤਾਂ ਉਹ ਰਨ ਆਊਟ ਕਰ ਦੇਣਗੇ।

ਇਹ ਵੀ ਪੜ੍ਹੋ: TikTok ਵੀਡੀਓ ਬਣਾਉਣ ਦੇ ਚੱਕਰ 'ਚ 20 ਸਾਲਾ ਕੁੜੀ ਦੀ ਗੋਲੀ ਲੱਗਣ ਕਾਰਨ ਮੌਤ


cherry

Content Editor cherry