ਭਾਰਤੀ ਜੂਨੀਅਰ ਅਤੇ ਕੈਡੇਟ ਟੇਬਲ ਟੈਨਿਸ ਖਿਡਾਰੀਆਂ ਨੇ ਜਾਰਡਨ ''ਚ ਜਿੱਤੇ 15 ਤਮਗੇ

07/29/2018 9:37:35 AM

ਨਵੀਂ ਦਿੱਲੀ— ਭਾਰਤੀ ਟੇਬਲ ਟੈਨਿਸ ਖਿਡਾਰੀਆਂ ਨੇ 2018 ਜੋਰਡਨ ਜੂਨੀਅਰ ਅਤੇ ਕੈਡੇਟ ਓਪਨ ਪ੍ਰਤੀਯੋਗਤਾ 'ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਦੋ ਸੋਨ ਅਤੇ ਤਿੰਨ ਚਾਂਦੀ ਦੇ ਤਮਗਿਆਂ ਸਮੇਤ 15 ਤਮਗੇ ਜਿੱਤੇ ਹਨ। ਸੁਹਾਨਾ ਸੈਨੀ ਨੇ ਸਾਈਪਰਸ ਦੀ ਫੋਟੇਇਨੀ ਮੇਲੇਤੇ ਨੂੰ 3-1 ਨਾਲ ਹਰਾ ਕੇ ਮਿੰਨੀ-ਕੈਡੇਟ ਬਾਲਿਕਾ ਸਿੰਗਲ 'ਚ ਸੋਨ ਤਮਗਾ ਜਿੱਤਿਆ। 

ਕੈਡੇਟ ਬਾਲਕ ਡਬਲਜ਼ ਵਰਗ 'ਚ ਦੀਪਤ ਪਾਟਿਲ ਅਤੇ ਦੇਵ ਸ਼੍ਰਾਫ ਦੀ ਜੋੜੀ ਨੇ ਚੀਨੀ ਤਾਈਪੇ ਦੇ ਹਿਸਨ-ਯੂ ਲੀ ਅਤੇ ਗੁਆਨ-ਰੂ ਵਾਂਗ ਨੂੰ 3-2 ਨਾਲ ਹਰਾ ਕੇ ਭਾਰਤ ਦੇ ਲਈ ਦੂਜਾ ਸੋਨ ਤਮਗਾ ਜਿੱਤਿਆ। ਟੂਰਨਾਮੈਂਟ 'ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਮਾਨੁਸ਼ ਸ਼ਾਹ ਜੂਨੀਅਰ ਬਾਲਕ ਵਰਗ ਦੇ ਫਾਈਨਲ 'ਚ ਹਾਰ ਕੇ ਸੋਨ ਤਮਗੇ ਤੋਂ ਖੁੰਝ ਗਏ। ਉਨ੍ਹਾਂ ਨੂੰ ਚੀਨੀ ਤਾਈਪੇ ਦੇ ਹਿਸਨ-ਯਾਂਗ ਲੀਨ ਨੇ 4-2 ਨਾਲ ਹਰਾਇਆ। ਮਾਨੁਸ਼ ਅਤੇ ਜੀਤ ਚੰਦਰ ਦੀ ਜੋੜੀ ਈਰਾਨ ਦੇ ਖਿਡਾਰੀਆਂ ਦੀ ਜੋੜੀ ਤੋਂ ਹਾਰ ਗਈ। ਰਾਜਵੀਰ ਸ਼ਾਹ ਨੂੰ ਮਿੰਨੀ ਕੈਡੇਟ ਬਾਲਕ ਵਰਗ ਦੇ ਫਾਈਨਲ 'ਚ ਹਾਰ ਦੇ ਕਾਰਨ ਚਾਂਦੀ ਦੇ ਤਮਗੇ ਨਾਲ ਸਬਰ ਕਰਨਾ ਪਿਆ।


Related News