IPL 2024 : ਜਾਣੋ ਕੀ ਹੈ ਪੁਆਇੰਟ ਟੇਬਲ ਦਾ ਹਾਲ, ਕੌਣ ਹੈ ਸਿਕਸਰ ਕਿੰਗ ਤੇ ਕਿਸ ਨੇ ਝਟਕਾਈਆਂ ਸਭ ਤੋਂ ਵੱਧ ਵਿਕਟਾਂ

Monday, Apr 01, 2024 - 02:40 PM (IST)

IPL 2024 : ਜਾਣੋ ਕੀ ਹੈ ਪੁਆਇੰਟ ਟੇਬਲ ਦਾ ਹਾਲ, ਕੌਣ ਹੈ ਸਿਕਸਰ ਕਿੰਗ ਤੇ ਕਿਸ ਨੇ ਝਟਕਾਈਆਂ ਸਭ ਤੋਂ ਵੱਧ ਵਿਕਟਾਂ

ਨਵੀਂ ਦਿੱਲੀ- ਆਈਪੀਐੱਲ 2024 'ਚ 13 ਮੈਚ ਖੇਡੇ ਜਾ ਚੁੱਕੇ ਹਨ। ਇਸ ਸੀਜ਼ਨ 'ਚ ਕੁਝ ਟੀਮਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਜਦਕਿ ਕੁਝ ਟੀਮਾਂ ਨੇ ਨਿਰਾਸ਼ਾਜਨਕ ਪ੍ਰਦਰਸ਼ਨ ਕੀਤਾ ਹੈ। ਸਾਰੀਆਂ ਟੀਮਾਂ ਆਈਪੀਐਲ ਦੇ ਇਸ ਸੀਜ਼ਨ ਨੂੰ ਜਿੱਤਣ ਲਈ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰ ਰਹੀਆਂ ਹਨ ਤਾਂ ਜੋ ਉਹ ਆਈਪੀਐਲ ਦੇ ਇਸ ਸੀਜ਼ਨ ਵਿੱਚ ਸ਼ੁਰੂਆਤ ਤੋਂ ਹੀ ਅੰਕ ਸੂਚੀ ਵਿੱਚ ਅੱਗੇ ਹੋ ਕੇ ਆਪਣੇ ਆਪ ਨੂੰ ਮਜ਼ਬੂਤ ​​ਕਰ ਸਕਣ।

ਪੁਆਇੰਟ ਟੇਬਲ ਦੀ ਸਥਿਤੀ : ਆਈਪੀਐੱਲ ਦੇ 13 ਮੈਚਾਂ ਤੋਂ ਬਾਅਦ ਅੰਕ ਸੂਚੀ ਦੀ ਗੱਲ ਕਰੀਏ ਤਾਂ ਕੋਲਕਾਤਾ ਨੇ ਆਪਣੇ ਦੋਵੇਂ ਮੈਚ ਜਿੱਤੇ ਹਨ ਤੇ ਉਸ ਦੇ ਚਾਰ ਅੰਕ ਹਨ ਤੇ +1.047 ਰਨ ਰੇਟ ਦੇ ਆਧਾਰ 'ਤੇ ਉਹ ਪਹਿਲੇ ਸਥਾਨ 'ਤੇ ਹੈ। ਚੇਨਈ ਨੇ ਆਪਣੇ 3 ਮੈਚਾਂ 'ਚ 2 ਜਿੱਤ ਤੇ 1 ਹਾਰ ਦੇ 4 ਅੰਕ ਹਾਸਲ ਕਰਦੇ +0.976 ਰਨ ਰੇਟ ਦੇ ਆਧਾਰ 'ਤੇ ਦੂਜੇ ਸਥਾਨ 'ਤੇ ਕਬਜ਼ਾ ਕੀਤਾ ਹੈ। ਰਾਜਸਥਾਨ ਆਪਣੇ 2 ਮੈਚਾਂ 'ਚ 2 ਜਿੱਤ ਹਾਸਲ ਕਰਦੇ ਹੋਏ 4 ਅੰਕ ਲੈ ਕੇ +0.800 ਰਨ ਰੇਟ ਦੇ ਆਧਾਰ 'ਤੇ ਤੀਜੇ ਸਥਾਨ 'ਤੇ ਹੈ। 

ਕੌਣ ਹੈ ਸਿਕਸਰ ਕਿੰਗ : ਹੈਨਰਿਕ ਕਲਾਸੇਨ ਨੇ ਸਭ ਤੋਂ ਜ਼ਿਆਦਾ ਛੱਕੇ ਲਗਾ ਕੇ ਸਿਕਸਰ ਕਿੰਗ ਬਣਨ ਦਾ ਮਾਣ ਹਾਸਲ ਕੀਤਾ ਹੈ।

ਸਭ ਤੋਂ ਜ਼ਿਆਦਾ ਚੌਕੇ : ਸ਼ਿਖਰ ਧਵਨ 16 ਚੌਕੇ ਲਗਾ ਕੇ ਸਭ ਤੋਂ ਜ਼ਿਆਦਾ ਚੌਕੇ ਲਗਾਉਣ ਦੇ ਮਾਮਲੇ 'ਚ ਅਵੱਲ ਹਨ।

ਕਿਸ ਕੋਲ ਹੈ ਆਰੇਂਜ ਤੇ ਪਰਪਲ ਕੈਪ : ਵਿਰਾਟ ਕੋਹਲੀ ਨੇ 181 ਦੌੜਾਂ ਬਣਾ ਆਰੇਂਜ ਕੈਪ 'ਤੇ ਕਬਜ਼ਾ ਜਮਾਇਆ ਹੈ। ਜਦਕਿ ਮੁਸਫਿਜੁਰ ਰਹਿਮਾਨ 7 ਵਿਕਟਾਂ ਲੈ ਕੇ ਪਰਪਲੇ ਕੈਪ 'ਤੇ ਕਬਜ਼ਾ ਜਮਾਏ ਹਨ। 


author

Tarsem Singh

Content Editor

Related News