ਨੋਵਾਕ ਜੋਕੋਵਿਚ ਨੇ ਕੋਚ ਇਵਾਨੀਸੇਵਿਚ ਨਾਲੋਂ ਨਾਤਾ ਤੋੜਿਆ, ਜਿੱਤੇ ਹਨ 12 ਗ੍ਰੈਂਡ ਸਲੈਮ

03/27/2024 5:43:33 PM

ਲੰਡਨ : ਚੋਟੀ ਦੇ ਦਰਜਾ ਪ੍ਰਾਪਤ ਟੈਨਿਸ ਖਿਡਾਰੀ ਨੋਵਾਕ ਜੋਕੋਵਿਚ ਨੇ 2018 ਤੋਂ ਆਪਣੇ ਕੋਚ ਗੋਰਨ ਇਵਾਨੀਸੇਵਿਚ ਤੋਂ ਵੱਖ ਹੋਣ ਦਾ ਫੈਸਲਾ ਕੀਤਾ ਹੈ। ਇਵਾਨੀਸੇਵਿਚ ਦੇ ਨਾਲ ਰਹਿੰਦੇ ਹੋਏ ਸਰਬੀਆਈ ਖਿਡਾਰੀ ਜੋਕੋਵਿਚ ਨੇ 12 ਗ੍ਰੈਂਡ ਸਲੈਮ ਖਿਤਾਬ ਜਿੱਤੇ ਹਨ। ਜੋਕੋਵਿਚ ਰਿਕਾਰਡ 24 ਖ਼ਿਤਾਬਾਂ ਦੇ ਨਾਲ ਪੁਰਸ਼ ਵਰਗ ਵਿੱਚ ਸਭ ਤੋਂ ਵੱਧ ਗਰੈਂਡ ਸਲੈਮ ਜਿੱਤਣ ਵਾਲਾ ਖਿਡਾਰੀ ਹੈ।

ਜੋਕੋਵਿਚ ਨੇ ਬੁੱਧਵਾਰ ਨੂੰ ਇੰਸਟਾਗ੍ਰਾਮ 'ਤੇ ਲਿਖਿਆ ਕਿ ਉਸ ਨੇ 'ਕੁਝ ਦਿਨ ਪਹਿਲਾਂ' ਇਵਾਨੀਸੇਵਿਚ ਨਾਲ ਕੰਮ ਕਰਨਾ ਬੰਦ ਕਰ ਦਿੱਤਾ ਸੀ। ਜੋਕੋਵਿਚ ਨੇ ਲਿਖਿਆ, 'ਕੋਰਟ 'ਤੇ ਸਾਡੇ ਰਿਸ਼ਤੇ 'ਚ ਕਈ ਉਤਰਾਅ-ਚੜ੍ਹਾਅ ਆਏ ਪਰ ਸਾਡੀ ਦੋਸਤੀ ਹਮੇਸ਼ਾ ਮਜ਼ਬੂਤ ਰਹੀ।'

ਜੋਕੋਵਿਚ ਨੇ ਸਾਲ 2024 ਵਿੱਚ ਹੁਣ ਤੱਕ ਕੋਈ ਖਿਤਾਬ ਨਹੀਂ ਜਿੱਤਿਆ ਹੈ।ਉਹ ਆਸਟ੍ਰੇਲੀਅਨ ਓਪਨ ਦੇ ਸੈਮੀਫਾਈਨਲ ਵਿੱਚ ਹਾਰ ਗਿਆ ਸੀ। ਇਵਾਨੀਸੇਵਿਕ ਨੇ 2001 ਵਿੱਚ ਵਾਈਲਡ ਕਾਰਡ ਦੇ ਰੂਪ ਵਿੱਚ ਵਿੰਬਲਡਨ ਖਿਤਾਬ ਜਿੱਤਿਆ ਸੀ।


Tarsem Singh

Content Editor

Related News