Tokyo Olympics : ਬੁਲਗਾਰੀਆਈ ਮੁੱਕੇਬਾਜ਼ ਸਟੋਇਕਾ ਕ੍ਰਸਟੇਵਾ ਨੇ ਜਿੱਤਿਆ ਸੋਨ ਤਮਗ਼ਾ

Saturday, Aug 07, 2021 - 02:44 PM (IST)

Tokyo Olympics : ਬੁਲਗਾਰੀਆਈ ਮੁੱਕੇਬਾਜ਼ ਸਟੋਇਕਾ ਕ੍ਰਸਟੇਵਾ ਨੇ ਜਿੱਤਿਆ ਸੋਨ ਤਮਗ਼ਾ

ਟੋਕੀਓ– ਬੁਲਗਾਰੀਆ ਦੀ ਸਟੋਇਕਾ ਕ੍ਰਸਟੇਵਾ ਨੇ ਇੱਥੇ ਸ਼ਨੀਵਾਰ ਨੂੰ ਟੋਕੀਓ ਓਲੰਪਿਕ ’ਚ ਮਹਿਲਾ ਫ਼ਲਾਈਵੇਟ 48-51 ਕਿਲੋਗ੍ਰਾਮ ਵਰਗ ਮੁੱਕੇਬਾਜ਼ੀ ’ਚ ਤੁਰਕੀ ਦੀ ਬੁਸੇਨਾਜ਼ ਕਾਕਿਰੋਗਲੂ ਨੂੰ ਹਰਾ ਕੇ ਸੋਨ ਤਮਗ਼ਾ ਜਿੱਤਿਆ। ਕ੍ਰਸਟੋਵਾ ਨੇ ਬੁਸੇਨਾਜ਼ ਨੂੰ ਸਰਬਸੰਮਤ ਫ਼ੈਸਲੇ ਨਾਲ 5-0 ਨਾਲ ਹਰਾਇਆ।  ਉਨ੍ਹਾਂ ਨੇ ਸ਼ੁਰੂਆਤ ਤੋਂ ਮੁਕਾਬਲੇ ’ਚ ਪਕੜ ਬਣਾਈ ਰੱਖੀ ਤੇ ਆਪਣੇ ਵਿਰੋਧੀ ਨੂੰ ਕਰਾਰੇ ਪੰਚ ਮਾਰੇ। ਬੁਸੇਨਾਜ਼ ਨੇ ਜਵਾਬ ’ ਚ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਜਜਾਂ ਨੂੰ ਪ੍ਰਭਾਵਿਤ ਕਰਨ ’ਚ ਅਸਫਲ ਰਹੀ ਤੇ ਹਾਰ ਗਈ।


author

Tarsem Singh

Content Editor

Related News