ਸਟੋਕਸ ਨੇ ਬਣਾਇਆ ਵਿਸ਼ਵ ਰਿਕਾਰਡ, ਕ੍ਰਿਕਟ ਇਤਿਹਾਸ 'ਚ ਦਰਜ ਕਰਵਾਇਆ ਆਪਣਾ ਨਾਂ

Sunday, Jan 05, 2020 - 08:21 PM (IST)

ਸਟੋਕਸ ਨੇ ਬਣਾਇਆ ਵਿਸ਼ਵ ਰਿਕਾਰਡ, ਕ੍ਰਿਕਟ ਇਤਿਹਾਸ 'ਚ ਦਰਜ ਕਰਵਾਇਆ ਆਪਣਾ ਨਾਂ

ਕੇਪਟਾਊਨ— ਇੰਗਲੈਂਡ ਦੇ ਆਲਰਾਊਂਡਰ ਬੇਨ ਸਟੋਕਸ ਨੇ ਦੱਖਣੀ ਅਫਰੀਕਾ ਵਿਰੁੱਧ ਦੂਜੇ ਟੈਸਟ ਮੈਚ ਦੇ ਤੀਜੇ ਦਿਨ ਐਤਵਾਰ ਨੂੰ ਜੇਮਸ ਐਡਰਸਨ ਦੀ ਗੇਂਦ 'ਤੇ ਐਨਰਿਕ ਨੋਤਰਜ ਦਾ ਕੈਚ ਕਰ ਇੰਗਲੈਂਡ ਵਲੋਂ ਟੈਸਟ ਕ੍ਰਿਕਟ 'ਚ ਨਵਾਂ ਰਿਕਾਰਡ ਬਣਾਇਆ। ਇਸ ਸਟੋਕਸ ਦਾ ਪੰਜਵਾਂ ਕੈਚ ਸੀ। ਉਸ ਨੇ ਆਪਣੇ ਸਾਰੇ ਕੈਚ ਸਲਿੱਪ 'ਤੇ ਕੀਤੇ।

 PunjabKesari
ਇੰਗਲੈਂਡ ਦੇ ਪਿਛਲੇ 1019 ਟੈਸਟ ਮੈਚਾਂ 23 ਮੌਕਿਆਂ 'ਤੇ ਕਿਸੇ ਖਿਡਾਰੀ ਨੇ ਇਕ ਪਾਰੀ 'ਚ ਚਾਰ ਕੈਚ ਕੀਤੇ ਪਰ ਕੋਈ ਵੀ ਪੰਜ ਕੈਚ ਨਹੀਂ ਕਰ ਸਕਿਆ ਸੀ। ਇੰਗਲੈਂਡ ਦੇ ਕਪਤਾਨ ਜੋ ਰੂਟ ਨੇ ਪਿਛਲੇ ਸਾਲ ਲਾਰਡਸ 'ਚ ਆਇਰਲੈਂਡ ਵਿਰੁੱਧ ਪਾਰੀ 'ਚ ਚਾਰ ਕੈਚ ਕੀਤੇ ਸਨ। ਸਟੋਕਸ ਨੇ ਪੰਜ ਕੈਚ ਦੇ ਵਿਸ਼ਵ ਰਿਕਾਰਡ ਦੀ ਬਰਾਬਰੀ ਕੀਤੀ। ਟੈਸਟ ਮੈਚਾਂ 'ਚ 11 ਵਾਰ ਖਿਡਾਰੀਆਂ ਨੇ ਅਜਿਹਾ ਕਾਰਨਾਮਾ ਕੀਤਾ। ਸਟੋਕਸ ਤੋਂ ਪਹਿਲਾਂ ਆਸਟਰੇਲੀਆ ਦੇ ਸਟੀਵ ਸਮਿਥ ਨੇ 2017-18 'ਚ ਇਹ ਕਾਰਨਾਮਾ ਕੀਤਾ ਸੀ।

PunjabKesari


author

Gurdeep Singh

Content Editor

Related News