ਸਟੀਵ ਸਮਿਥ ਨੇ ਆਪਣੀ ਗਰਲਫ੍ਰੈਂਡ ਡੈਨੀ ਨਾਲ ਕੀਤਾ ਵਿਆਹ

Saturday, Sep 15, 2018 - 05:18 PM (IST)

ਸਟੀਵ ਸਮਿਥ ਨੇ ਆਪਣੀ ਗਰਲਫ੍ਰੈਂਡ ਡੈਨੀ ਨਾਲ ਕੀਤਾ ਵਿਆਹ

ਨਵੀਂ ਦਿੱਲੀ : ਬਾਲ ਟੈਂਪਰਿੰਗ ਕਾਰਨ ਇਕ ਸਾਲ ਦਾ ਬੈਨ ਝਲ ਰਹੇ ਆਸਟਰੇਲਆ ਦੇ ਸਾਬਕਾ ਕਪਤਾਨ ਸਟੀਵ ਸਮਿਥ ਨੇ ਆਪਣੀ ਗਰਲਫ੍ਰੈਂਡ ਡੈਨੀ ਵਿਲਸ ਨਾਲ ਵਿਆਹ ਕਰ ਲਿਆ ਹੈ। ਇਸ ਗੱਲ ਦੀ ਜਾਣਕਾਰੀ ਸਮਿਥ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਦੇ ਜ਼ਰੀਏ ਦਿੱਤੀ। ਦੱਸ ਦਈਏ ਕਿ ਦੋਵੇਂ ਕਾਫੀ ਦੇਰ ਤੋਂ ਰਿਲੇਸ਼ਨ ਵਿਚ ਸਨ।
PunjabKesari
ਇੰਸਟਾ 'ਤੇ ਆਪਣੀ ਅਤੇ ਡੈਨੀ ਦੀ ਤਸਵੀਰ ਸ਼ੇਅਰ ਕਰਦੇ ਹੋਏ ਸਮਿਥ ਨੇ ਲਿਖਿਆ, ਅੱਜ ਮੈਂ ਆਪਣੀ ਸਭ ਤੋਂ ਖੂਬਸੂਰਤ ਦੋਸਤ ਨਾਲ ਵਿਆਹ ਕਰ ਲਿਆ ਹੈ। ਅੱਜ ਦਾ ਦਿਨ ਸ਼ਾਨਦਾਰ ਹੈ। ਦੋਵਾਂ ਨੇ ਇਸ ਸਾਲ ਫਰਵਰੀ ਵਿਚ ਹੀ ਐਲਾਨ ਕਰ ਦਿੱਤਾ ਸੀ ਕਿ ਉਹ ਸਤੰਬਰ ਵਿਚ ਵਿਆਹ ਕਰਨਗੇ।
PunjabKesari
ਦੋਵਾਂ ਨੇ ਪਿਛਲੇ ਸਾਲ ਜੁਲਾਈ ਵਿਚ ਮੰਗਣੀ ਕੀਤੀ ਸੀ। ਸਮਿਥ ਨੇ ਡੈਨੀ ਨੂੰ ਨਿਊਯਾਰਕ ਦੇ ਮਸ਼ਹੂਰ ਰਾਕਫੇਲਰ ਸੈਂਟਰ 'ਤੇ ਜਾ ਕੇ ਪਰਪੋਜ਼ ਕੀਤਾ ਸੀ ਅਤੇ ਡੈਨੀ ਨੇ ਉਸ ਨੂੰ ਤੁਰੰਤ ਸਵੀਕਾਰ ਕਰ ਲਿਆ ਸੀ। ਇਸ ਤੋਂ ਬਾਅਦ ਸਮਿਥ ਨੇ ਸੋਸ਼ਲ ਮੀਡੀਆ ਦੇ ਜ਼ਰੀਏ ਇਸ ਗੱਲ ਦੀ ਜਾਣਕਾਰੀ ਦਿੱਤੀ ਸੀ। ਜ਼ਿਕਰਯੋਗ ਹੈ ਕਿ ਅਗਲੇ ਸਾਲ ਵਿਸ਼ਵ ਕੱਪ ਤੋਂ ਪਹਿਲਾਂ ਸਮਿਥ ਦਾ ਬੈਨ ਖਤਮ ਹੋ ਜਾਵੇਗਾ।

PunjabKesari


Related News