ATP Finals : ਜਵੇਰੇਵ ਨੂੰ ਹਰਾਕੇ ਸਿਤਸਿਪਾਸ ਸੈਮੀਫਾਈਨਲ ''ਚ ਪਹੁੰਚੇ
Thursday, Nov 14, 2019 - 09:58 AM (IST)

ਸਪੋਰਟਸ ਡੈਸਕ— ਮੌਜੂਦਾ ਚੈਂਪੀਅਨ ਅਲੈਕਜ਼ੈਂਡਰ ਜਵੇਰੇਵ ਨੂੰ ਡੈਡਿਊ ਖਿਡਾਰੀ ਸਟੇਫਾਨੋਸ ਸਿਤਸਿਪਾਸ ਤੋਂ ਉਲਟਫੇਰ ਦਾ ਸਾਹਮਣਾ ਕਰਨਾ ਪਿਆ, ਸਾਬਕਾ ਚੈਂਪੀਅਨ ਨੂ 6-4, 6-1 ਨਾਲ ਹਾਰ ਝਲਣੀ ਪਈ। ਟੂਰਨਾਮੈਂਟ ਦੇ ਸ਼ੁਰੂਆਤੀ ਦੌਰ 'ਚ ਨਡਾਲ ਨੂੰ ਹਰਾਉਣ ਵਾਲੇ ਜਰਮਨੀ ਦੇ ਜਵੇਰੇਵ ਵੀਰਵਾਰ ਸਿਤਸਿਪਾਸ ਦੇ ਹੱਥੋਂ ਹਾਰੇ।
AWESOME performance from @StefTsitsipas 🙌
— ATP Tour (@atptour) November 13, 2019
The Greek defeats Zverev 6-3 6-2 to guarantee his place in the semis at the #NittoATPFinals 👌
🎥: @TennisTV pic.twitter.com/xrewWtHWIH
21 ਸਾਲਾ ਗ੍ਰੀਕ ਖਿਡਾਰੀ ਸਿਤਸਿਪਾਸ ਇਸ ਜਿੱਤ ਦੇ ਨਾਲ ਏ. ਟੀ. ਪੀ. ਫਾਈਨਲਸ ਦੇ ਸੈਮੀਫਾਈਨਲ 'ਚ ਪਹੁੰਚ ਗਏ। ਇਸ ਤੋਂ ਪਹਿਲਾਂ ਉਨ੍ਹਾਂ ਨੇ ਸੋਮਵਾਰ ਨੂੰ ਰੂਸ ਦੇ ਡੇਨਿਲ ਮੇਦਵੇਦੇਵ ਨੂੰ ਹਰਾਇਆ ਸੀ। ਸਿਤਸਿਪਾਸ ਅਜੇ ਤਕ ਬਿਨਾ ਇਕ ਵੀ ਸੈਟ ਗੁਆਏ ਹੋਏ ਦੋਹਾਂ ਮੁਕਾਬਲੇ ਜਿੱਤ ਕੇ ਗਰੁੱਪ 'ਚ ਚੋਟੀ 'ਤੇ ਬਰਕਰਾਰ ਹਨ।