ਸ਼੍ਰੀਕਾਂਤ ਬੈਡਮਿੰਟਨ ਦੀ ਦੁਨੀਆ ਦੇ ਨਵੇਂ ਜਾਦੂਗਰ : ਗੋਇਲ

07/01/2017 6:28:56 PM

ਨਵੀਂ ਦਿੱਲੀ— ਲਗਾਤਾਰ ਜਿੱਤ ਦਾ ਪਰਚਮ ਲਹਿਰਾਉਣ ਵਾਲੇ ਭਾਰਤ ਦੇ ਬੈਡਮਿੰਟਨ ਖਿਡਾਰੀ ਸ਼੍ਰੀਕਾਂਤ ਕਿਦਾਂਬੀ ਨੂੰ ਕੇਂਦਰੀ ਖੇਡ ਮੰਤਰੀ ਵਿਜੇ ਗੋਇਲ ਨੇ ਸ਼ਨੀਵਾਰ ਨੂੰ ਇੱਥੇ ਸਨਮਾਨਤ ਕੀਤਾ। ਇਸ ਮੌਕੇ 'ਤੇ ਰਾਸ਼ਟਰੀ ਕੋਚ ਪੁਲੇਲਾ ਗੋਪੀਚੰਦ ਮੌਜੂਦ ਸਨ। ਗੋਇਲ ਨੇ ਸ਼੍ਰੀਕਾਂਤ ਨੂੰ ਸਨਮਾਨਤ ਕਰਦੇ ਹੋਏ ਕਿਹਾ ਕਿ ਕਿਦਾਂਬੀ ਪਹਿਲੇ ਭਾਰਤੀ ਪੁਰਸ਼ ਬੈਡਮਿੰਟਨ ਖਿਡਾਰੀ ਹਨ ਜਿਨ੍ਹਾਂ ਨੇ ਸੁਪਰ ਸੀਰੀਜ਼ ਪ੍ਰੀਮੀਅਰ, ਸੁਪਰ ਸੀਰੀਜ਼ ਅਤੇ ਗ੍ਰਾਂ ਪ੍ਰੀ. ਗੋਲਡ ਤਿੰਨਾਂ ਲੜੀਆਂ 'ਚ ਜਿੱਤ ਪ੍ਰਾਪਤ ਕੀਤੀ ਹੈ। ਪਿਛਲੇ ਹੀ ਹਫਤੇ ਸ਼੍ਰੀਕਾਂਤ ਨੇ ਆਸਟਰੇਲੀਆ ਓਪਨ 'ਚ ਜਿੱਤ ਦਾ ਪਰਚਮ ਲਹਿਰਾਇਆ ਸੀ। 

ਖੇਡ ਮੰਤਰੀ ਨੇ ਰਾਸ਼ਟਰੀ ਕੋਚ ਗੋਪੀਚੰਦ ਦੀ ਵੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਗੋਪੀਚੰਦ ਨੇ ਵੀ ਆਪਣੀ ਲਗਾਤਾਰ ਕੋਸ਼ਿਸ਼ ਅਤੇ ਕੋਚਿੰਗ ਨਾਲ ਦੇਸ਼ ਨੂੰ ਬਿਹਤਰੀਨ ਬੈਡਮਿੰਟਨ ਖਿਡਾਰੀ ਦਿੱਤੇ ਹਨ ਭਾਵੇਂ ਉਹ ਪੀ.ਵੀ. ਸਿੰਧੂ ਹੋਵੇ ਜਾਂ ਹੁਣ ਸ਼੍ਰੀਕਾਂਤ। ਕੋਚ ਗੋਪੀਚੰਦ ਨੇ ਖੇਡ ਮੰਤਰਾਰਾ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਪ੍ਰਧਾਨਮੰਤਰੀ ਮੋਦੀ ਦੀ ਸਰਕਾਰ ਨੇ ਖੇਡਾਂ ਨੂੰ ਬਹੁਤ ਗੰਭੀਰਤਾ ਨਾਲ ਲਿਆ ਹੈ ਅਤੇ ਖੇਡ ਮੰਤਰੀ ਗੋਇਲ ਲਗਾਤਾਰ ਖਿਡਾਰੀਆਂ ਦਾ ਉਤਸ਼ਾਹ ਵਧਾਉਂਦੇ ਹਨ। ਗੋਇਲ ਨੇ ਲਗਾਤਾਰ ਖੇਡਾਂ ਨੂੰ ਉਤਸ਼ਾਹਤ ਕਰਨ ਦੇ ਲਈ ਠੋਸ ਕਦਮ ਚੁੱਕੇ ਹਨ।


Related News