ਧੋਨੀ ਦੇ ਸਪੈਸ਼ਲ ਕਲੱਬ ''ਚ ਸ਼ਾਮਲ ਹੋਇਆ ਸ਼੍ਰੀਲੰਕਾਈ ਕਪਤਾਨ, ਪਾਕਿ ਖਿਲਾਫ ਰਚਿਆ ਇਤਿਹਾਸ

10/10/2019 3:11:26 PM

ਨਵੀਂ ਦਿੱਲੀ : ਕਮਜ਼ੋਰ ਸਮਝੀ ਜਾ ਰਹੀ ਪਾਕਿਸਤਾਨ ਨੇ ਟੀ-20 ਦੀ ਨੰਬਰ 1 ਟੀਮ ਪਾਕਿਸਤਾਨ ਨੂੰ ਉਸਦੇ ਘਰ ਵਿਚ ਹਰਾਇਆ। 3 ਟੀ-20 ਮੈਚਾਂ ਦੀ ਸੀਰੀਜ਼ ਦੇ ਸਾਰੇ ਮੁਕਾਬਲੇ ਜਿੱਤਣ ਵਾਲੀ ਮਹਿਮਾਨ ਸ਼੍ਰੀਲੰਕਾਈ ਟੀਮ ਲਈ ਇਹ ਜਿੱਤ ਤਦ ਖਾਸ ਹੋ ਗਈ ਜਦੋਂ ਉਸ ਦੇ ਕਪਤਾਨ ਦਾਸੁਨ ਸ਼ਨਾਕਾ ਨੇ ਧਾਕੜ ਕਪਤਾਨ ਮਹਿੰਦਰ ਸਿੰਘ ਧੋਨੀ ਅਤੇ ਮਾਈਕਲ ਕਲਾਰਕ ਦੇ ਰਿਕਾਰਡ ਦੀ ਬਰਾਬਰੀ ਕਰ ਲਈ। ਲੱਗਭਗ 10 ਪਹਿਲਾਂ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਪਹਿਲੀ ਵਾਰ ਸ਼੍ਰੀਲੰਕਾਈ ਟੀਮ ਪਾਕਿਸਤਾਨ  ਜਾਣ ਨੂੰ ਤਿਆਰ ਹੋਈ ਸੀ ਪਰ ਕਪਤਾਨ ਲਸਿਥ ਮਲਿੰਗਾ, ਏਂਜੇਲਾ ਮੈਥਿਊਜ਼ ਸਮੇਤ ਕਈ ਤਜ਼ਰਬੇਕਾਰ ਖਿਡਾਰੀਆਂ ਨੇ ਸੁਰੱਖਿਆ ਕਾਰਨਾਂ ਤੋਂ ਪਾਕਿ ਜਾਣ ਤੋਂ ਸਾਫ ਮਨ੍ਹਾ ਕਰ ਦਿੱਤਾ ਸੀ। ਜਿਸ ਕਾਰਨ 28 ਸਾਲਾ ਦਾਸੁਨ ਸ਼ਨਾਕਾ ਨੂੰ ਪਾਕਿਸਤਾਨ ਦੌਰੇ ਲਈ ਸ਼੍ਰੀਲੰਕਾਈ ਟੀ-20 ਟੀਮ ਦੀ ਕਮਾਨ ਸੌਂਪੀ ਗਈ।

PunjabKesari

ਲਾਹੌਰ ਦੇ ਗੱਦਾਫੀ ਸਟੇਡੀਅਮ ਵਿਚ ਬੁੱਧਵਾਰ ਸ਼ਾਮ ਖੇਡੇ ਗਏ ਤੀਜੇ ਟੀ-20 ਮੁਕਾਬਲੇ ਵਿਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਸ਼੍ਰੀਲੰਕਾ ਨੇ ਨਿਰਧਾਰਤ 20 ਓਵਰਾਂ ਵਿਚ 7 ਵਿਕਟੰ ਦੇ ਨੁਕਸਾਨ 'ਤੇ 147 ਦੌੜਾਂ ਬਣਾਈਆਂ। ਜਵਾਬ ਵਿਚ ਪੂਰੀ ਪਾਕਿਸਤਾਨ ਟੀਮ 6 ਵਿਕਟਾਂ ਗੁਆ ਕੇ 134 ਦੌੜਾਂ ਹੀ ਬਣਾ ਸਕੀ ਅਤੇ ਮੈਚ ਦੇ ਨਾਲ-ਨਾਲ ਸੀਰੀਜ਼ ਵੀ ਹਾਰ ਗਈ। ਇਹ ਪਹਿਲੀ ਵਾਰ ਸੀ ਜਦੋਂ ਸ਼੍ਰੀਲੰਕਾ ਨੇ 3-0 ਨਾਲ ਸੀਰੀਜ਼ ਜਿੱਤੀ ਅਤੇ ਨਾਲ ਹੀ ਇਕਲੌਤਾ ਅਜਿਹਾ ਮੌਕਾ ਆਇਆ, ਜਦੋਂ ਪਾਕਿਸਤਾਨ ਦਾ 3 ਮੈਚਾਂ ਦੀ ਸੀਰਜ਼ ਵਿਚ ਕਲੀਨ ਸਵੀਪ ਕੀਤਾ ਹੋਵੇ। ਟੀ-20 ਸੀਰੀਜ਼ ਤੋਂ ਪਹਿਲਾਂ ਸ਼੍ਰੀਲੰਕਾ ਨੂੰ 3 ਮੈਚਾਂ ਦੀ ਵਨ ਡੇ ਸੀਰੀਜ਼ ਵਿਚ ਪਾਕਿਸਤਾਨ ਵੱਲੋਂ 2-0 ਨਾਲ ਹਾਰ ਮਿਲੀ ਸੀ।

PunjabKesari

ਉੱਥੇ ਹੀ ਖੁਦ 'ਤੇ ਜਤਾਏ ਭਰੋਸੇ ਨੂੰ ਸ਼ਨਾਕਾ ਨੇ ਨਾ ਸਿਰਫ ਸਹੀ ਸਾਬਤ ਕੀਤਾ, ਸਗੋਂ ਪਾਕਿਸਤਾਨ ਖਿਲਾਫ ਆਪਣੀ ਕਪਤਾਨੀ ਵਿਚ ਸ਼ੁਰੂਆਤੀ 3 ਟੀ-20 ਮੈਚ ਜਿੱਤਣ ਵਾਲੇ ਦੁਨੀਆ ਦੇ ਇਕਲੌਤੇ ਤੀਜੇ ਕਪਤਾਨ ਬਣ ਗਏ ਹਨ। ਉਸ ਤੋਂ ਪਹਿਲਾਂ ਸਾਬਕਾ ਭਾਰਤੀ ਕਪਤਾਨ ਐੱਮ. ਐੱਸ. ਧੋਨੀ (2007-2012) ਅਤੇ ਆਸਟਰੇਲੀਆ ਦੇ ਕਪਤਾਨ ਮਾਈਕਲ ਕਲਾਰਕ ਹੀ ਅਜਿਹਾ ਕਰ ਸਕਣ 'ਚ ਕਾਮਯਾਬ ਹੋ ਸਕੇ ਸਨ।


Related News