ਸ਼੍ਰੀਲੰਕਾ ਨੇ ਆਖ਼ਰੀ ਟੀ20 ਮੈਚ ਜਿੱਤਿਆ, ਭਾਰਤ ਨੇ 2-1 ਨਾਲ ਸੀਰੀਜ਼

Monday, Jun 27, 2022 - 06:37 PM (IST)

ਸ਼੍ਰੀਲੰਕਾ ਨੇ ਆਖ਼ਰੀ ਟੀ20 ਮੈਚ ਜਿੱਤਿਆ, ਭਾਰਤ ਨੇ 2-1 ਨਾਲ ਸੀਰੀਜ਼

ਸਪੋਰਟਸ ਡੈਸਕ- ਸ਼੍ਰੀਲੰਕਾ ਮਹਿਲਾ ਕ੍ਰਿਕਟ ਟੀਮ ਨੇ ਕਪਤਾਨ ਚਮਾਰੀ ਅੱਟਾਪੱਟੂ ਦੀ 80 ਦੌੜਾਂ ਦੀ ਪਾਰੀ ਦੀ ਬਦੌਲਤ ਭਾਰਤ ਨੂੰ ਤੀਜੇ ਟੀ20 ਮੈਚ 'ਚ ਸੋਮਵਾਰ ਨੂੰ 7 ਵਿਕਟਾਂ ਨਾਲ ਹਰਾਇਆ। ਭਾਰਤ ਨੇ ਸ਼੍ਰੀਲੰਕਾ ਦੇ ਸਾਹਮਣੇ 20 ਓਵਰਾਂ 'ਚ 139 ਦੌੜਾਂ ਦਾ ਟੀਚਾ ਰੱਖਿਆ, ਜਿਸ ਨੂੰ ਉਨ੍ਹਾਂ 17ਵੇਂ ਓਵਰ 'ਚ ਹੀ ਹਾਸਲ ਕਰ ਲਿਆ। ਭਾਰਤ ਨੇ ਇਹ ਸੀਰੀਜ਼ 2-1 ਨਾਲ ਆਪਣੇ ਨਾਂ ਕੀਤੀ ਹੈ।

ਭਾਰਤ ਵਲੋਂ ਸਮ੍ਰਿਤੀ ਮੰਧਾਨਾ ਨੇ 22 ਜਦਕਿ ਐੱਸ. ਮੇਘਨਾ ਨੇ ਵੀ 22 ਦੌੜਾਂ ਬਣਾਈਆਂ। ਹਰਮਨਪ੍ਰੀਤ ਕੌਰ ਨੇ ਸਭ ਤੋਂ ਜ਼ਿਆਦਾ 39 ਦੌੜਾਂ ਬਣਾਈਆ। ਸ਼੍ਰੀਲੰਕਾ ਵਲੋਂ ਓਸ਼ਾਦੀ ਰਾਣਾਸਿੰਘੇ ਨੇ 1, ਅਮਾ ਕੰਚਨਾ ਨੇ 1, ਸੁਗੰਦਿਤਾ ਕੁਮਾਰੀ ਨੇ ਤੇ ਇਨੋਕਾ ਰਣਵੀਰਾ ਨੇ 1-1 ਵਿਕਟ ਲਏ। ਸ਼੍ਰੀਲੰਕਾ ਵਲੋਂ ਅੱਟਾਪੱਟੂ ਨੇ 80 ਦੌੜਾਂ, ਨਿਲਾਕਸ਼ੀ ਡੀ ਸਿਲਵਾ ਨੇ 30 ਦੌੜਾਂ ਤੇ ਹਰਸ਼ਿਤਾ ਮਦਵੀ ਨੇ 14 ਦੌੜਾਂ ਬਣਾਈਆਂ। ਭਾਰਤ ਲਈ ਰੇਣੁਕਾ ਸਿੰਘ ਤੇ ਰਾਧਾ ਯਾਦਵ ਨੂੰ ਇਕ-ਇਕ ਵਿਕਟ ਹਾਸਲ ਹੋਇਆ।


author

Tarsem Singh

Content Editor

Related News