CWC 2019 : ਕਾਰਡਿਫ 'ਚ 6 ਸਾਲ ਬਾਅਦ ਸ਼੍ਰੀਲੰਕਾ ਅਤੇ ਨਿਊਜ਼ੀਲੈਂਡ ਹੋਣਗੇ ਆਹਮੋ ਸਾਹਮਣੇ
Saturday, Jun 01, 2019 - 10:24 AM (IST)

ਸਪੋਰਟਸ ਡੈਸਕ— ਪਿਛਲੇ ਵਰਲਡ ਕੱਪ ਦੀ ਰਨਰਅਪ ਨਿਊਜ਼ੀਲੈਂਡ ਸ਼ਨੀਵਾਰ ਨੂੰ ਪਹਿਲੇ ਆਪਣੇ ਮੈਚ 'ਚ ਸ਼੍ਰੀਲੰਕਾ ਦੇ ਖਿਲਾਫ ਉਤਰੇਗੀ। ਇਸ ਮੈਦਾਨ 'ਤੇ ਦੋਹਾਂ ਵਿਚਾਲੇ ਇਕਮਾਤਰ ਮੁਕਾਬਲਾ ਜੂਨ 2013 'ਚ ਹੋਇਆ ਸੀ ਜੋ ਨਿਊਜ਼ੀਲੈਂਡ ਨੇ ਜਿੱਤਿਆ ਸੀ। ਨਿਊਜ਼ੀਲੈਂਡ ਦੇ ਵਨ ਡੇ ਦੇ ਆਖਰੀ ਪੰਜ ਮੈਚਾਂ ਦੀ ਗੱਲ ਕੀਤੀ ਜਾਵੇ ਤਾਂ ਟੀਮ ਨੇ ਚਾਰ 'ਚ ਜਿੱਤ ਹਾਸਲ ਕੀਤੀ ਹੈ ਜਦਕਿ ਇਕ 'ਚ ਹਾਰ ਉਸ ਨੂੰ ਹਾਰ ਮਿਲੀ ਹੈ। ਜਦਕਿ ਸ਼੍ਰੀਲੰਕਾ ਨੂੰ ਆਖਰੀ 9 ਮੈਚਾਂ 'ਚੋਂ ਇਕ 'ਚ ਜਿੱਤ ਮਿਲ ਸਕੀ ਹੈ ਅਤੇ ਅੱਠ 'ਚ ਹਾਰ ਮਿਲੀ ਹੈ। ਮੈਚ ਦੌਰਾਨ ਤਾਪਮਾਨ 12 ਤੋਂ 21 ਡਿਗਰੀ ਸੈਲਸੀਅਸ ਵਿਚਾਲੇ ਰਹੇਗਾ। ਟਾਸ ਜਿੱਤਣ ਵਾਲੀ ਟੀਮ ਪਹਿਲਾਂ ਗੇਂਦਬਾਜ਼ੀ ਕਰ ਸਕਦੀ ਹੈ।
ਨਿਊਜ਼ੀਲੈਂਡ :
ਰਾਸ ਟੇਲਰ
ਰਾਸ ਟੇਲਰ ਨੇ ਅਜੇ ਤੱਕ 20 ਸੈਂਕੜੇ ਲਗਾਏ ਹਨ। ਉੁਨ੍ਹਾਂ ਨੇ ਅਜੇ ਤੱਕ ਵਰਲਡ ਕੱਪ 'ਚ 652 ਦੌੜਾਂ ਬਣਾਈਆਂ ਹਨ।
ਟ੍ਰੇਂਟ ਬੋਲਟ
ਨਿਊਜ਼ੀਲੈਂਡ ਦੇ ਟ੍ਰੇਂਟ ਬੋਲਟ ਨੇ ਅਜੇ ਤਕ ਵਰਲਡ ਕੱਪ 'ਚ 22 ਵਿਕਟ ਲਏ ਹਨ। ਉਨ੍ਹਾਂ ਦਾ ਸਟ੍ਰਾਈਕ ਰੇਟ 21.1 ਦਾ ਹੈ।
ਸ਼੍ਰੀਲੰਕਾ :
ਲਸਿਥ ਮਲਿੰਗਾ
ਲਸਿਥ ਮਲਿੰਗਾ ਨੇ ਅਜੇ ਤਕ ਵਰਲਡ ਕੱਪ 'ਚ 43 ਵਿਕਟ ਝਟਕੇ ਹਨ। ਉਨ੍ਹਾਂ ਦਾ ਸਟ੍ਰਾਈਕ ਰੇਟ 23.8 ਦਾ ਹੈ।
ਨਿਊਜ਼ੀਲੈਂਡ ਅਤੇ ਸ਼੍ਰੀਲੰਕਾ ਵਿਚਾਲੇ ਮੈਚਾਂ ਦੇ ਰੋਮਾਂਚਕ ਅੰਕੜੇ :-
ਵਨ ਡੇ ਦੇ ਮੁਕਾਬਲੇ
ਨਿਊਜ਼ੀਲੈਂਡ ਅਤੇ ਸ਼੍ਰੀਲੰਕਾ ਵਿਚਾਲੇ ਵਨ ਡੇ ਦੇ 98 ਮੁਕਾਬਲੇ ਹੋਏ ਹਨ ਜਿਸ 'ਚ ਨਿਊਜ਼ੀਲੈਂਡ ਨੇ 48 ਮੈਚ ਜਿੱਤੇ ਹਨ ਅਤੇ ਸ਼੍ਰੀਲੰਕਾ ਨੇ 41 ਮੈਚ ਜਿੱਤੇ ਹਨ।
ਵਰਲਡ ਕੱਪ ਦੇ 10 ਮੁਕਾਬਲੇ
ਨਿਊਜ਼ੀਲੈਂਡ ਅਤੇ ਸ਼੍ਰੀਲੰਕਾ ਵਿਚਾਲੇ ਵਰਲਡ ਕੱਪ ਦੇ 10 ਮੁਕਾਬਲੇ ਹੋਏ ਹਨ ਜਿਸ 'ਚ ਨਿਊਜ਼ੀਲੈਂਡ ਨੇ ਚਾਰ ਮੈਚ ਜਿੱਤੇ ਹਨ ਅਤੇ ਸ਼੍ਰੀਲੰਕਾ ਨੇ 6 ਮੈਚ ਜਿੱਤੇ ਹਨ।
ਵਨ ਡੇ 'ਚ ਅੰਤਿਮ 5 ਮੁਕਾਬਲੇ
ਨਿਊਜ਼ੀਲੈਂਡ ਅਤੇ ਸ਼੍ਰੀਲੰਕਾ ਵਿਚਾਲੇ ਖੇਡੇ ਗਏ ਵਨ ਡੇ ਦੇ ਅੰਤਿਮ 5 ਮੈਚ ਮੁਕਾਬਲਿਆਂ 'ਚ ਨਿਊਜ਼ੀਲੈਂਡ ਨੇ 4 ਮੈਚ ਜਿੱਤੇ ਹਨ ਜਦਕਿ ਸ਼੍ਰੀਲੰਕਾ ਨੇ 1 ਮੈਚ ਜਿੱਤਿਆ ਹੈ।