ਸ਼੍ਰੀਲੰਕਾ ਨੇ ਆਸਟ੍ਰੇਲੀਆ ਖ਼ਿਲਾਫ਼ ਪਹਿਲੇ ਟੀ-20 ਲਈ ਟੀਮ ਦਾ ਕੀਤਾ ਐਲਾਨ

Tuesday, Jun 07, 2022 - 04:47 PM (IST)

ਸ਼੍ਰੀਲੰਕਾ ਨੇ ਆਸਟ੍ਰੇਲੀਆ ਖ਼ਿਲਾਫ਼ ਪਹਿਲੇ ਟੀ-20 ਲਈ ਟੀਮ ਦਾ ਕੀਤਾ ਐਲਾਨ

ਕੋਲੰਬੋ (ਏਜੰਸੀ)- ਸ਼੍ਰੀਲੰਕਾ ਨੇ ਮੰਗਲਵਾਰ ਨੂੰ ਕੋਲੰਬੋ 'ਚ ਆਸਟ੍ਰੇਲੀਆ ਖ਼ਿਲਾਫ਼ ਪਹਿਲੇ ਟੀ-20 ਮੈਚ ਲਈ ਮਜ਼ਬੂਤ ​​ਟੀਮ ਦਾ ਐਲਾਨ ਕਰ ਦਿੱਤਾ ਹੈ। ਤਜ਼ਰਬੇਕਾਰ ਆਲਰਾਊਂਡਰ ਦਾਸੁਨ ਸ਼ਨਾਕਾ ਇਸ ਸੀਰੀਜ਼ 'ਚ ਟੀਮ ਦੀ ਕਪਤਾਨੀ ਕਰਨਗੇ। ਆਈ.ਪੀ.ਐੱਲ. 'ਚ ਸ਼ਾਨਦਾਰ ਪ੍ਰਦਰਸ਼ਨ ਕਰ ਚੁੱਕੇ ਵਨਿੰਦੂ ਹਸਰੰਗਾ, ਦੁਸ਼ਮੰਤ ਚਮੀਰਾ, ਮਹੇਸ਼ ਤਿਕਸ਼ਾਨਾ, ਚਮਿਕਾ ਕਰੁਣਾਰਤਨੇ ਅਤੇ ਭਾਨੁਕਾ ਰਾਜਪਕਸ਼ੇ ਟੀਮ 'ਚ ਵਾਪਸੀ ਕਰ ਰਹੇ ਹਨ।

ਪਥੁਮ ਨਿਸਾਂਕਾ-ਕੁਸਲ ਮੈਂਡਿਸ ਦੀ ਜੋੜੀ ਨੂੰ ਟੀਮ 'ਚ ਸ਼ਾਮਲ ਕੀਤਾ ਗਿਆ ਹੈ, ਜਦਕਿ ਮਤੀਸ਼ਾ ਪਥੀਰਾਨਾ ਨੂੰ ਅਜੇ ਆਪਣੇ ਡੈਬਿਊ ਲਈ ਥੋੜ੍ਹਾ ਹੋਰ ਇੰਤਜ਼ਾਰ ਕਰਨਾ ਹੋਵੇਗਾ। ਇਸ ਸਾਲ ਆਸਟ੍ਰੇਲੀਆ 'ਚ ਹੋਈ ਟੀ-20 ਸੀਰੀਜ਼ 'ਚ ਸ਼੍ਰੀਲੰਕਾ ਨੂੰ 4-1 ਦੀ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਪਰ ਉਸ ਤੋਂ ਘਰੇਲੂ ਮੈਦਾਨ 'ਤੇ ਬਿਹਤਰ ਪ੍ਰਦਰਸ਼ਨ ਦੀ ਉਮੀਦ ਹੈ। ਆਸਟ੍ਰੇਲੀਆ ਨੇ ਸੋਮਵਾਰ ਨੂੰ ਹੀ ਆਰੋਨ ਫਿੰਚ ਦੀ ਕਪਤਾਨੀ 'ਚ ਟੀਮ ਦਾ ਐਲਾਨ ਕੀਤਾ ਸੀ। ਟੀਮ ਦੇ ਚੋਟੀ ਦੇ ਸਪਿਨਰ ਐਡਮ ਜ਼ਾਂਪਾ ਅਤੇ ਟੈਸਟ ਕਪਤਾਨ ਪੈਟ ਕਮਿੰਸ ਨੂੰ ਪਹਿਲੇ ਮੈਚ ਤੋਂ ਬਾਹਰ ਰੱਕਿਆ ਗਿਆ ਹੈ।

ਸ਼੍ਰੀਲੰਕਾਈ ਟੀਮ: ਪਥੁਮ ਨਿਸਾਂਕਾ, ਦਾਨੁਪਥੁਮ ਨਿਸਾਂਕਾ, ਦਾਨੁਸ਼ਕਾ ਗੁਣਾਥਿਲਕਾ, ਚਰਿਤ ਅਸਲੰਕਾ, ਕੁਸਲ ਮੈਂਡਿਸ, ਭਾਨੁਕਾ ਰਾਜਪਕਸ਼ੇ, ਦਾਸੁਨ ਸ਼ਨਾਕਾ (ਸੀ), ਵਨਿੰਦੂ ਹਸਰੰਗਾ, ਚਮਿਕਾ ਕਰੁਣਾਰਤਨੇ, ਦੁਸ਼ਮੰਥਾ ਚਮੀਰਾ, ਮਹੇਸ਼ ਤਿਕਸ਼ਾਨਾ, ਨੁਵਾਨ ਤੁਸ਼ਾਰਾ।

ਆਸਟ੍ਰੇਲੀਆਈ ਟੀਮ: ਐਰੋਨ ਫਿੰਚ (ਕਪਤਾਨ), ਡੇਵਿਡ ਵਾਰਨਰ, ਮਿਚ ਮਾਰਸ਼, ਗਲੇਨ ਮੈਕਸਵੈੱਲ, ਸਟੀਵ ਸਮਿਥ, ਮਾਰਕਸ ਸਟੋਇਨਿਸ, ਮੈਥਿਊ ਵੇਡ, ਐਸ਼ਟਨ ਐਗਰ, ਮਿਸ਼ੇਲ ਸਟਾਰਕ, ਕੇਨ ਰਿਚਰਡਸਨ, ਜੋਸ਼ ਹੇਜ਼ਲਵੁੱਡ।


author

cherry

Content Editor

Related News