ਖੁਦਕੁਸ਼ੀ ਕਰਨਾ ਚਾਹੁੰਦੇ ਸੀ ਸ਼੍ਰੀਸੰਤ, ਇੰਟਰਵਿਊ ਦੌਰਾਨ ਕੀਤਾ ਵੱਡਾ ਖੁਲਾਸਾ

09/29/2019 6:09:32 PM

ਨਵੀਂ ਦਿੱਲੀ : ਭਾਰਤੀ ਕ੍ਰਿਕਟਰ ਐੱਸ. ਸ਼੍ਰੀਸੰਤ ਸਾਲ 2013  ਵਿਚ ਆਈ. ਪੀ. ਐੱਲ. ਵਿਚ ਮੈਚ ਫਿਕਸਿੰਗ ਦੇ ਮਾਮਲੇ 'ਚ ਫਸਣ ਦੇ ਬਾਅਦ ਤੋਂ ਮੈਦਾਨ ਤੋਂ ਦੂਰ ਹਨ। ਸ਼੍ਰੀਸੰਤ ਫਿਕਸਿੰਗ ਦੇ ਦੋਸ਼ਾਂ ਕਾਰਨ 26 ਦਿਨ ਤਿਹਾੜ ਜੇਲ ਵਿਚ ਵੀ ਰਹੇ ਸੀ ਅਤੇ ਉਸ ਨੇ ਦੱਸਿਆ ਕਿ ਜੇਲ ਤੋਂ ਬਾਹਰ ਆਉਂਦਿਆਂ ਹੀ ਉਹ ਲੰਬੇ ਸਮੇਂ ਤਕ ਡਿਪ੍ਰੈਸ਼ਨ ਵਿਚ ਸੀ।

ਖੁਦਕੁਸ਼ੀ ਕਰਨ ਦਾ ਆਇਆ ਸੀ ਖਿਆਲ
PunjabKesari
ਇਕ ਅੰਗਰੇਜੀ ਅਖਬਾਰ ਨਾਲ ਗੱਲਬਾਤ ਦੌਰਾਨ ਸ਼੍ਰੀਸੰਤ ਨੇ ਆਪਣੇ ਜੇਲ ਦੇ ਖਰਾਬ ਤਜ਼ਰਬੇ ਦੇ ਬਾਰੇ ਦੱਸਿਆ। ਉਸ ਨੇ ਕਿਹਾ ਕਿ ਬਾਹਰ ਆਉਣ ਤੋਂ ਬਾਅਦ ਉਸ ਨੂੰ ਖਾਸ ਥੈਰੇਪੀ ਲੈਣੀ ਪਈ ਸੀ। ਸ਼੍ਰੀਸੰਤ ਨੇ ਕਿਹਾ, ''ਮੈਂ ਜਦੋਂ ਜੇਲ ਤੋਂ ਬਾਹਰ ਆਇਆ ਤਾਂ ਅਗਲੇ 6 ਮਹੀਨੇ ਤਕ ਡਿਪ੍ਰੈਸ਼ਨ ਵਿਚ ਸੀ। ਮੈਂ ਸਾਰੀ ਰਾਤ ਸੋ ਨਹੀਂ ਪਾਉਂਦਾ ਸੀ। ਮੈਂ ਬਿਨਾ ਗੱਲ ਕੀਤੇ ਰੋ ਪੈਂਦਾ ਸੀ। ਉਸ ਦੌਰਾਨ 4-5 ਵਾਰ ਮੇਰੇ ਮਨ ਵਿਚ ਖੁਦ ਨੂੰ ਖਤਮ ਕਰਨ ਦਾ ਖਿਆਲ ਆਇਆ ਪਰ ਮੈਂ ਖੁਦ ਨੂੰ ਰੋਕ ਲਿਆ। ਜਦੋਂ ਮੈਂ ਜੇਲ ਵਿਚ ਹੁੰਦਾ ਸੀ ਤਾਂ ਹਮੇਸ਼ਾ ਸੋਚਦਾ ਸੀ ਕਿ ਇਹ ਸਭ ਕਿਵੇਂ ਹੋ ਗਿਆ। ਮੈਂ ਇਹ ਨਹੀਂ ਸੋਚਦਾ ਸੀ ਕਿ ਮੇਰੇ ਨਾਲ ਕਿਉਂ ਹੋਇਆ। ਮੈਂ ਸੋਚਦਾ ਸੀ ਕਿ ਅਜਿਹੇ ਕਿਵੇਂ ਹੋ ਸਕਦਾ ਹੈ। ਕੀ ਮੈਂ ਕੁਝ ਗਲਤ ਕੀਤਾ ਜਿਸਦੇ ਕਾਰਨ ਮੇਰੇ ਨਾਲ ਇਹ ਸਭ ਹੋ ਰਿਹਾ ਹੈ ਪਰ ਕੋਈ ਜਵਾਬ ਨਹੀਂ ਮਿਲਿਆ।''


Related News