ਖੇਡ ਮੰਤਰਾਲੇ ਨੇ ਸਹੀ ਸਮੇਂ ''ਤੇ ਲਿਆ ਸਹੀ ਫੈਸਲਾ : ਬਬੀਤਾ ਫੋਗਾਟ
Wednesday, Dec 27, 2023 - 04:58 PM (IST)
ਭਿਵਾਨੀ (ਹਰਿਆਣਾ), (ਭਾਸ਼ਾ)- 'ਦੰਗਲ ਗ੍ਰਾਮ ਗਰਲ' ਵਜੋਂ ਜਾਣੀ ਜਾਂਦੀ ਸਾਬਕਾ ਅੰਤਰਰਾਸ਼ਟਰੀ ਕੁਸ਼ਤੀ ਖਿਡਾਰਨ ਅਤੇ ਹਰਿਆਣਾ ਮਹਿਲਾ ਵਿਕਾਸ ਨਿਗਮ ਦੀ ਪ੍ਰਧਾਨ ਬਬੀਤਾ ਫੋਗਾਟ ਨੇ ਕਿਹਾ ਹੈ ਕਿ ਭਾਰਤੀ ਕੁਸ਼ਤੀ ਮਹਾਸੰਘ ਦੀ ਨਵੀਂ ਚੁਣੀ ਸੰਸਥਾ (WFI) ਨੂੰ ਮੁਅੱਤਲ ਕਰਕੇ ਖੇਡ ਮੰਤਰਾਲੇ ਨੇ ਸਹੀ ਸਮੇਂ 'ਤੇ ਸਹੀ ਫੈਸਲਾ ਲਿਆ ਹੈ। ਬਬੀਤਾ ਫੋਗਾਟ ਨੇ ਚਰਖੀ ਦਾਦਰੀ 'ਚ ਪੱਤਰਕਾਰਾਂ ਨੂੰ ਕਿਹਾ, ''ਖੇਡ ਮੰਤਰਾਲੇ ਦਾ ਸਹੀ ਫੈਸਲਾ ਸਹੀ ਸਮੇਂ 'ਤੇ ਆਇਆ ਹੈ ਅਤੇ ਇਸ ਨਾਲ ਪਹਿਲਵਾਨਾਂ ਨੂੰ ਇਨਸਾਫ ਮਿਲੇਗਾ।
ਇਹ ਵੀ ਪੜ੍ਹੋ : KL ਰਾਹੁਲ ਨੇ ਸੈਂਚੁਰੀਅਨ 'ਚ ਲਾਇਆ ਅਰਧ ਸੈਂਕੜਾ, ਧੋਨੀ ਤੇ ਇਸ ਬੱਲੇਬਾਜ਼ ਦੀ ਕੀਤੀ ਬਰਾਬਰੀ
ਖੇਡ ਮੰਤਰਾਲਾ ਸਮੇਂ-ਸਮੇਂ 'ਤੇ ਪੂਰੇ ਮਾਮਲੇ ਦੀ ਜਾਂਚ ਕਰ ਰਿਹਾ ਹੈ। ਖੇਡ ਮੰਤਰਾਲੇ ਨੇ ਫੈਡਰੇਸ਼ਨ ਦੇ ਸਾਬਕਾ ਮੁਖੀ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਕਰੀਬੀ ਸਹਿਯੋਗੀ ਸੰਜੇ ਸਿੰਘ ਦੀ ਅਗਵਾਈ ਵਾਲੇ ਨਵੇਂ ਚੁਣੇ ਪੈਨਲ ਨੂੰ ਫੈਸਲਾ ਲੈਂਦੇ ਸਮੇਂ ਸੰਵਿਧਾਨ ਦੀਆਂ ਵਿਵਸਥਾਵਾਂ ਦੀ ਪਾਲਣਾ ਨਾ ਕਰਨ ਕਾਰਨ ਮੁਅੱਤਲ ਕਰ ਦਿੱਤਾ ਅਤੇ ਭਾਰਤੀ ਓਲੰਪਿਕ ਸੰਘ (IOA) ਨੂੰ ਕੁਸ਼ਤੀ ਨੂੰ ਨਿਯੰਤਰਿਤ ਕਰਨ ਲਈ ਇੱਕ ਐਡ-ਹਾਕ ਪੈਨਲ ਸਥਾਪਤ ਕਰਨ ਲਈ ਕਿਹਾ। ਹਾਲਾਂਕਿ ਬਬੀਤਾ ਨੇ ਆਪਣੇ ਚਚੇਰੇ ਭੈਣ ਵਿਨੇਸ਼ ਫੋਗਾਟ ਨੂੰ ਲੈ ਕੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ। ਵਿਨੇਸ਼ ਫੋਗਾਟ ਨੇ ਮੰਗਲਵਾਰ ਨੂੰ ਟਵੀਟ ਕਰਕੇ ਧਿਆਨ ਚੰਦ ਖੇਡ ਰਤਨ ਅਤੇ ਅਰਜੁਨ ਪੁਰਸਕਾਰ ਵਾਪਸ ਕਰਨ ਦਾ ਐਲਾਨ ਕੀਤਾ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।