ਸਪੇਨ ਯੂਰੋ ਕੱਪ-2020 ਦੇ ਸੈਮੀਫਾਈਨਲ ''ਚ
Saturday, Jul 03, 2021 - 01:11 AM (IST)
ਸੇਂਟ ਪੀਟਸਬਰਗ- ਸਵਿਟਜ਼ਰਲੈਂਡ ਨੂੰ ਸਪੇਨ ਨੇ ਯੂਰੋ-2020 ਫੁੱਟਬਾਲ ਚੈਂਪੀਅਨਸ਼ਿਪ ਦੇ ਰੋਮਾਂਚਕ ਕੁਆਰਟਰ ਫਾਈਨਲ ਮੁਕਾਬਲੇ ਵਿਚ ਪੈਨਲਟੀ ਸ਼ੂਟ ਆਊਟ ਵਿਚ 3-1 ਨਾਲ ਹਰਾ ਕੇ ਸੈਮੀਫਾਈਨਲ ਵਿਚ ਜਗ੍ਹਾ ਬਣਾ ਲਈ।
ਇਹ ਖ਼ਬਰ ਪੜ੍ਹੋ- IND v SL : ਧਵਨ ਦੀ ਅਗਵਾਈ ਵਾਲੀ ਭਾਰਤੀ ਟੀਮ ਨੇ ਸ਼ੁਰੂ ਕੀਤੀ ਟ੍ਰੇਨਿੰਗ, ਦੇਖੋ ਤਸਵੀਰਾਂ
ਮੈਚ ਦੇ 8ਵੇਂ ਮਿੰਟ ਵਿਚ ਹੀ ਡੇਨਿਸ ਜਕਾਰੀਆ ਨੇ ਗੋਲ ਕਰਕੇ ਸਪੇਨ ਨੂੰ ਬੜ੍ਹਤ ਦਿਵਾ ਦਿੱਤੀ ਸੀ। 68ਵੇਂ ਮਿੰਟ ਵਿਚ ਸ਼ਕਿਰੀ ਨੇ ਸ਼ਾਨਦਾਰ ਗੋਲ ਕਰਕੇ ਸਵਿਟਜ਼ਰਲੈਂਡ ਨੂੰ ਬਰਾਬਰੀ ਦਿਵਾਈ। ਇਸ ਤੋਂ ਬਾਅਦ 77ਵੇਂ ਮਿੰਟ ਵਿਚ ਸਵਿਟਜ਼ਰਲੈਂਡ ਦੇ ਰੇਮੋ ਫ੍ਰਿਊਲਰ ਨੂੰ ਰੈੱਡ ਕਾਰਡ ਮਿਲਿਆ, ਜਿਸ ਤੋਂ ਬਾਅਦ ਸਵਿਸ ਟੀਮ ਨੂੰ 10 ਖਿਡਾਰੀਆਂ ਦੇ ਨਾਲ ਖੇਡਣ 'ਤੇ ਮਜ਼ਬੂਰ ਹੋਣਾ ਪਿਆ ਪਰ ਇਸਦੇ ਬਾਵਜੂਦ ਉਹ ਅੰਤ ਤਕ ਖੇਡ ਵਿਚ ਬਣੀ ਰਹੀ। ਨਿਰਧਾਰਿਤ ਸਮੇਂ ਤਕ ਮੈਚ ਬਰਾਬਰ ਰਹਿਣ 'ਤੇ ਪੈਨਲਟੀ ਸ਼ੂਟਆਊਟ ਦਾ ਸਹਾਰਾ ਲਿਆ ਗਿਆ, ਜਿਸ ਵਿਚ ਸਪੇਨ ਨੇ ਜਿੱਤ ਦਰਜ ਕਰਦਿਆਂ ਆਖਰੀ-4 ਵਿਚ ਜਗ੍ਹਾ ਬਣਾ ਲਈ।
ਇਹ ਖ਼ਬਰ ਪੜ੍ਹੋ- 6 ਫੀਸਦੀ ਸ਼ੂਗਰ ਤੇ 10 ਫੀਸਦੀ ਹਾਈ ਬਲੱਡ ਪ੍ਰੈਸ਼ਰ ਤੋਂ ਵੀ ਡਾਕਟਰ ਪ੍ਰੇਸ਼ਾਨ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।