CWC : ਦੱਖਣੀ ਅਫਰੀਕਾ ਖਿਲਾਫ ਟੂਰਨਾਮੈਂਟ 'ਚ 27 ਸਾਲਾਂ ਤੋਂ ਨਹੀਂ ਜਿੱਤਿਆ ਸ਼੍ਰੀਲੰਕਾ

06/28/2019 10:21:43 AM

ਸਪੋਰਟਸ ਡੈਸਕ— ਵਰਲਡ ਕੱਪ 2019 ਦੇ 35ਵੇਂ ਮੈਚ 'ਚ ਸ਼ੁੱਕਰਵਾਰ ਨੂੰ ਚੈਸਟਰ-ਲੇ-ਸਟ੍ਰੀਟ ਦੇ ਰਿਵਰਸਾਈਡ ਗ੍ਰਾਊਂਡ 'ਤੇ ਦੱਖਣੀ ਅਫਰੀਕਾ ਦਾ ਮੁਕਾਬਲਾ ਸ਼੍ਰੀਲੰਕਾ ਨਾਲ ਹੋਵੇਗਾ। ਸ਼੍ਰੀਲੰਕਾਈ ਟੀਮ 1992 ਤੋਂ ਬਾਅਦ ਤੋਂ ਦੱਖਣੀ ਅਫਰੀਕੀ ਟੀਮ ਖਿਲਾਫ ਨਹੀਂ ਜਿੱਤੀ। ਸ਼੍ਰੀਲੰਕਾਈ ਟੀਮ ਲਗਾਤਾਰ ਤਿੰਨ ਹਾਰ ਦੇ ਸਿਲਸਿਲੇ ਨੂੰ ਤੋੜਨਾ ਚਾਹੇਗੀ। ਸ਼੍ਰੀਲੰਕਾ ਨੂੰ ਵਰਲਡ ਕੱਪ 2019 ਦੇ ਸੈਮੀਫਾਈਨਲ ਦੀ ਦੌੜ 'ਚ ਬਣੇ ਰਹਿਣ ਲਈ ਇਹ ਮੈਚ ਜਿੱਤਣਾ ਹੋਵੇਗਾ। ਦੂਜੇ ਪਾਸੇ ਅਫਰੀਕੀ ਟੀਮ ਸੈਮੀਫਾਈਨਲ ਦੀ ਦੌੜ ਤੋਂ ਬਾਹਰ ਹੋ ਗਈ ਹੈ।
PunjabKesari
ਸ਼੍ਰੀਲੰਕਾ ਤੇ ਦੱਖਣੀ ਅਫਰੀਕਾ ਵਿਚਾਲੇ ਹੋਏ ਮੈਚਾਂ ਦੇ ਦਿਲਚਸਪ ਅੰਕੜੇ
1. ਸ਼੍ਰੀਲੰਕਾ ਖਿਲਾਫ ਦੱਖਣੀ ਅਫਰੀਕਾ ਦਾ ਸਕਸੈਸ ਰੇਟ 58 ਫੀਸਦੀ ਹੈ।
2. ਦੋਵੇਂ ਟੀਮਾਂ ਵਿਚਾਲੇ ਵਨ-ਡੇ 'ਚ ਕੁੱਲ 76 ਮੈਚ ਹੋ ਚੁੱਕੇ ਹਨ। ਇਨ੍ਹਾਂ 76 ਮੈਚਾਂ 'ਚੋਂ ਸ਼੍ਰੀਲੰਕਾ ਨੇ 31 ਮੈਚ ਜਿੱਤੇ ਹਨ, ਜਦਕਿ ਦੱਖਣੀ ਅਫਰੀਕਾ ਨੇ 43 ਮੈਚਾਂ 'ਚ ਜਿੱਤ ਹਾਸਲ ਕੀਤੀ ਹੈ। ਇਕ ਮੈਚ ਟਾਈ ਰਿਹਾ ਜਦਕਿ ਇਕ ਮੈਚ ਬੇਨਤੀਜਾ ਰਿਹਾ।
3. ਵਰਲਡ ਕੱਪ 'ਚ ਸ਼੍ਰੀਲੰਕਾ ਅਤੇ ਦੱਖਣੀ ਅਫਰੀਕਾ ਵਿਚਾਲੇ ਅਜੇ ਤਕ 5 ਮੈਚ ਹੋ ਚੁੱਕੇ ਹਨ। ਸ਼੍ਰੀਲੰਕਾ ਇਨ੍ਹਾਂ ਮੈਚਾਂ 'ਚੋਂ 1 ਹੀ ਮੈਚ ਜਿੱਤ ਸਕਿਆ ਹੈ ਜਦਕਿ ਦੱਖਣੀ ਅਫਰੀਕਾ ਨੇ 3 ਮੈਚ ਜਿੱਤੇ ਹਨ। ਇਕ ਮੈਚ ਟਾਈ ਰਿਹਾ।
4. ਇੰਗਲੈਂਡ 'ਚ ਦੱਖਣੀ ਅਫਰੀਕਾ ਖਿਲਾਫ ਸ਼੍ਰੀਲੰਕਾ ਨੂੰ ਪਿਛਲੀ ਜਿੱਤ 1998 'ਚ ਮਿਲੀ ਸੀ।
5. ਦੱਖਣੀ ਅਫਰੀਕਾ ਨੇ ਇੰਗਲੈਂਡ ਦੀ ਗ੍ਰਾਊਂਡ 'ਤੇ ਸ਼੍ਰੀਲੰਕਾ ਖਿਲਾਫ 3 'ਚੋਂ 2 ਮੈਚ ਜਿੱਤੇ ਹਨ।
PunjabKesari
ਅੱਜ ਦੇ ਮੈਚ ਨੂੰ ਪ੍ਰਭਾਵਿਤ ਕਰਨ ਵਾਲੇ 2 ਪ੍ਰਮੱਖ ਫੈਕਟਰ
1. ਪਿੱਚ ਦੀ ਸਥਿਤੀ : ਸ਼੍ਰੀਲੰਕਾ ਅਤੇ ਦੱਖਣੀ ਅਫਰੀਕਾ ਦੀਆਂ ਟੀਮਾਂ ਜਿਸ ਪਿੱਚ 'ਤੇ ਮੈਚ ਖੇਡਣਗੀਆਂ, ਉੱਥੇ ਬੱਲੇਬਾਜ਼ਾਂ ਨੂੰ ਮਦਦ ਮਿਲ ਸਕਦੀ ਹੈ। ਇਸ ਮੈਦਾਨ ਦੇ ਪਿਛਲੇ 5 'ਚੋਂ 3 ਮੈਚਾਂ 'ਚ ਰਨ ਚੇਜ਼ ਕਰਨ ਵਾਲੀ ਟੀਮ ਜਿੱਤੀ ਹੈ। 
2. ਮੌਸਮ ਦਾ ਮਿਜਾਜ਼ : ਚੇਸਟਰ-ਲੇ-ਸਟ੍ਰੀਟ 'ਚ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ। ਤਾਪਮਾਨ 15 ਡਿਗਰੀ ਤੋਂ 18 ਡਿਗਰੀ ਸੈਲਸੀਅਸ ਦੇ ਆਸਪਾਸ ਰਹੇਗਾ।


Tarsem Singh

Content Editor

Related News