ਐਂਜਿਓਪਲਾਸਟਰੀ ਤੋਂ ਬਾਅਦ ਸੌਰਵ ਗਾਂਗੁਲੀ ਦੀ ਹਾਲਤ ਸਥਿਰ
Friday, Jan 29, 2021 - 12:54 PM (IST)
ਕੋਲਕਾਤਾ (ਭਾਸ਼ਾ) : ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਮੁਖੀ ਸੌਰਵ ਗਾਂਗੁਲੀ ਦੀ ਹਾਲਤ ਸਥਿਰ ਹੈ ਅਤੇ ਵੀਰਵਾਰ ਰਾਤ ਨੂੰ ਉਨ੍ਹਾਂ ਨੇ ਚੰਗੀ ਨੀਂਦ ਲਈ। ਉਥੇ ਹੀ ਡਾਕਟਰ ਉਨ੍ਹਾਂ ਦੀ ਜ਼ਰੂਰੀ ਮੈਡੀਕਲ ਜਾਂਚ ਕਰਣ ਦੀ ਤਿਆਰ ਕਰ ਰਹੇ ਹਨ। ਹਸਪਤਾਲ ਦੇ ਇਕ ਸੀਨੀਅਰ ਅਧਿਕਾਰੀ ਨੇ ਇਸ ਬਾਰੇ ਵਿਚ ਦੱਸਿਆ।
ਸਾਬਕਾ ਭਾਰਤੀ ਕਪਤਾਨ ਦੀ ਇਕ ਦਿਨ ਪਹਿਲਾਂ ਫਿਰ ਤੋਂ ਐਂਜਿਓਪਲਾਸਟਰੀ ਹਈ ਸੀ ਅਤੇ ਉਨ੍ਹਾਂ ਦੇ ਦਿਲ ਦੀਆਂ ਧਮਨੀਆਂ ਵਿਚ ਰੁਕਾਵਟ ਦੂਰ ਕਰਨ ਲਈ 2 ਹੋਰ ਸਟੰਟ ਪਾਏ ਗਏ ਸਨ। ਹਸਪਤਾਲ ਦੇ ਇਕ ਅਧਿਕਾਰੀ ਨੇ ਦੱਸਿਆ, ‘ਸੌਰਵ ਗਾਂਗੁਲੀ ਦੀ ਹਾਲਤ ਸਥਿਰ ਹੈ। ਉਨ੍ਹਾਂ ਨੇ ਰਾਤ ਨੂੰ ਚੰਗੀ ਨੀਂਦ ਲਈ। ਉਨ੍ਹਾਂ ਦੀ ਸਿਹਤ ਨਾਲ ਜੁੜੇ ਸਾਰੇ ਮਾਨਕ ਸਾਧਾਰਨ ਹਨ। ਡਾਕਟਰ ਸਵੇਰੇ ਉਨ੍ਹਾਂ ਦੀ ਜਾਂਚ ਕਰਣਗੇ।’ ਅਧਿਕਾਰੀ ਨੇ ਦੱਸਿਆ, ‘ਸੀਨੀਅਰ ਡਾਕਟਰ ਉਨ੍ਹਾਂ ਦੀ ਜਾਂਚ ਕਰਣਗੇ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹੋਰ ਵਾਰਡ ਵਿਚ ਭੇਜਣ ’ਤੇ ਫ਼ੈਸਲਾ ਕੀਤਾ ਜਾਵੇਗਾ।’
ਮਸ਼ਹੂਰ ਦਿਲ ਦੇ ਰੋਗ ਦੇ ਮਾਹਰ ਡਾ. ਦੇਵੀ ਸ਼ੈਟੀ ਅਤੇ ਡਾ. ਅਸ਼ਵਿਨ ਮਹਿਤਾ ਸਮੇਤ ਡਾਕਟਰਾਂ ਦੀ ਇਕ ਟੀਮ ਨੇ ਗਾਂਗੁਲੀ (48) ਦੀ ਵੀਰਵਾਰ ਨੂੰ ਐਂਜਿਓਪਲਾਸਟਰੀ ਕੀਤੀ। ਇਸ ਦੇ ਬਾਅਦ ਉਨ੍ਹਾਂ ਨੂੰ ਆਈ.ਸੀ.ਯੂ. ਵਿਚ ਰੱਖਿਆ ਗਿਆ ਸੀ। ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਨੂੰ ਆਕਸੀਜਨ ਦੀ ਮਦਦ ਦਿੱਤੀ ਜਾ ਰਹੀ ਹੈ ਪਰ ਸਥਿਤੀ ਵਿਚ ਸੁਧਾਰ ਨੂੰ ਵੇਖਦੇ ਹੋਏ ਇਸ ਨੂੰ ਹੁਣ ਹਟਾ ਲਿਆ ਗਿਆ ਹੈ। ਦਿਲ ਸਬੰਧੀ ਪਰੇਸ਼ਾਨੀਆਂ ਕਾਰਣ ਬੁੱਧਵਾਰ ਨੂੰ ਗਾਂਗੁਲੀ ਇਕ ਮਹੀਨੇ ਵਿਚ ਦੂਜੀ ਵਾਰ ਹਸਪਤਾਲ ਵਿਚ ਦਾਖ਼ਲ ਹੋਏ ਸਨ। ਇਸ ਤੋਂ ਪਹਿਲਾਂ ਵੀ ਉਨ੍ਹਾਂ ਨੂੰ ਹਲਕਾ ਦਿਲ ਦਾ ਦੌਰਾ ਪਿਆ ਸੀ ਅਤੇ ‘ਟ੍ਰਿਪਲ ਵੇਸੇਲ ਡਿਸੀਜ਼’ ਦਾ ਪਤਾ ਲੱਗਾ ਸੀ। ਉਸ ਦੌਰਾਨ ਧਮਣੀ ਵਿਚ ਰੁਕਾਵਟ ਨੂੰ ਦੂਰ ਕਰਣ ਲਈ ਉਨ੍ਹਾਂ ਦੀ ਐਂਜਿਓਪਲਾਸਟਰੀ ਕੀਤੀ ਗਈ ਸੀ ਅਤੇ ਇਕ ਸਟੰਟ ਪਾਇਆ ਗਿਆ ਸੀ।
ਇਹ ਵੀ ਪੜ੍ਹੋ: ਕਿਸਾਨ ਨੇਤਾਵਾਂ ਖ਼ਿਲਾਫ਼ ਲੁੱਕ ਆਊਟ ਨੋਟਿਸ ‘ਸਰਾਸਰ ਗਲਤ’ : ਕੈਪਟਨ ਅਮਰਿੰਦਰ ਸਿੰਘ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।