ਸਿੰਧੂ-ਸਾਇਨਾ ਵਿਚਾਲੇ ਹੋਵੇਗੀ ਖਿਤਾਬੀ ਜੰਗ

Saturday, Feb 16, 2019 - 01:31 AM (IST)

ਸਿੰਧੂ-ਸਾਇਨਾ ਵਿਚਾਲੇ ਹੋਵੇਗੀ ਖਿਤਾਬੀ ਜੰਗ

ਗੁਹਾਟੀ- ਭਾਰਤ ਦੀਆਂ ਦੋ ਚੋਟੀ ਦੀਆਂ ਖਿਡਾਰਨਾਂ ਪੀ. ਵੀ. ਸਿੰਧੂ ਤੇ ਸਾਇਨਾ ਨੇਹਵਾਲ ਵਿਚਾਲੇ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ 83ਵੀਂ ਸੀਨੀਅਰ ਰਾਸ਼ਟਰੀ ਬੈਡਮਿੰਟਨ ਚੈਂਪੀਅਨਸ਼ਿਪ ਦੇ ਮਹਿਲਾ ਸਿੰਗਲਜ਼ ਦਾ ਖਿਤਾਬੀ ਮੁਕਾਬਲਾ ਖੇਡਿਆ ਜਾਵੇਗਾ। ਓਲੰਪਿਕ ਤੇ ਵਿਸ਼ਵ ਚੈਂਪੀਅਨਸ਼ਿਪ ਦੀ ਚਾਂਦੀ ਤਮਗਾ ਜੇਤੂ ਸਿੰਧੂ ਨੇ ਅਸਮ ਦੀ 19 ਸਾਲ ਦੀ ਅਸ਼ਮਿਤਾ ਚਾਹਿਲਾ ਦੀ ਚੁਣੌਤੀ 'ਤੇ ਸ਼ੁੱਕਰਵਾਰ ਨੂੰ  21-10, 22-20 ਨਾਲ ਕਾਬੂ ਪਾਉਂਦਿਆਂ ਫਾਈਨਲ ਵਿਚ ਪ੍ਰਵੇਸ਼ ਕਰ ਕੀਤਾ, ਜਦਕਿ ਸਾਇਨਾ ਨੇਹਵਾਲ ਨੇ ਇਕ ਹੋਰ ਸੈਮੀਫਾਈਨਲ ਵਿਚ ਵੈਸ਼ਣਵੀ ਭਾਲੇ ਨੂੰ 36 ਮਿੰਟ ਵਿਚ 21-15, 21-14 ਨਾਲ ਹਰਾਇਆ। ਸਾਇਨਾ ਨੇ ਇਸ ਤੋਂ ਪਹਿਲਾਂ ਅੱਜ ਹੀ ਕੁਆਰਟਰ ਫਾਈਨਲ ਵਿਚ ਨੇਹਾ ਪੰਡਿਤ ਨੂੰ 21-10, 21-10 ਨਾਲ ਹਰਾਇਆ ਸੀ। 
ਪੁਰਸ਼ ਵਰਗ 'ਚ ਲਕਸ਼ੈ ਤੇ ਸੌਰਭ ਭਿੜਨਗੇ ਖਿਤਾਬ ਲਈ
ਪੁਰਸ਼ ਵਰਗ ਦੇ ਖਿਤਾਬ ਲਈ ਨੌਜਵਾਨ ਸਟਾਰ ਲਕਸ਼ੈ ਸੇਨ ਤੇ ਸਾਬਕਾ ਜੇਤੂ ਸੌਰਭ ਵਰਮਾ ਭਿੜਨਗੇ। ਸੌਰਭ ਵਰਮਾ ਨੇ ਪਹਿਲਾਂ ਕੁਆਰਟਰ ਫਾਈਨਲ ਵਿਚ ਬੀ. ਸਾਈ ਪ੍ਰਣੀਤ ਨੂੰ 21-11, 21-23, 21-18 ਨਾਲ ਹਰਾ ਕੇ ਬਾਹਰ ਕਰ ਦਿੱਤਾ ਤੇ ਫਿਰ ਸੈਮੀਫਾਈਨਲ ਵਿਚ ਕੌਸ਼ਲ ਧਰਮਾਮੇਰ ਨੂੰ 21-15, 21-14 ਨਾਲ ਹਰਾਇਆ। ਦੂਜੇ ਸੈਮੀਫਾਈਨਲ ਵਿਚ ਤੀਜੀ ਸੀਡ ਪਰੂਪੱਲੀ ਕਸ਼ਯਪ ਨੂੰ ਨੌਜਵਾਨ ਸਟਾਰ ਲਕਸ਼ੇ ਸੇਨ ਨੇ 21-15, 21-16 ਨਾਲ ਹਰਾ ਕੇ ਖਿਤਾਬੀ ਟੱਕਰ ਵਿਚ ਜਗ੍ਹਾ ਬਣਾਈ।


author

Gurdeep Singh

Content Editor

Related News