ਸਈਦ ਮੋਦੀ ਇੰਟਰਨੈਸ਼ਨਲ ’ਚ ਖ਼ਿਤਾਬ ਦਾ ਸੋਕਾ ਖ਼ਤਮ ਕਰਨ ’ਤੇ ਹੋਣਗੀਆਂ PV ਸਿੰਧੂ ਦੀਆਂ ਨਜ਼ਰਾਂ

Tuesday, Jan 18, 2022 - 03:51 PM (IST)

ਸਈਦ ਮੋਦੀ ਇੰਟਰਨੈਸ਼ਨਲ ’ਚ ਖ਼ਿਤਾਬ ਦਾ ਸੋਕਾ ਖ਼ਤਮ ਕਰਨ ’ਤੇ ਹੋਣਗੀਆਂ PV ਸਿੰਧੂ ਦੀਆਂ ਨਜ਼ਰਾਂ

ਲਖਨਊ(ਭਾਸ਼ਾ) - 2 ਵਾਰ ਦੀ ਉਲਿੰਪਿਕ ਤਮਗਾ ਜੇਤੂ ਪੀ. ਵੀ. ਸਿੰਧੂ ਇੰਡੀਆ ਓਪਨ ਸੈਮੀਫਾਈਨਲ ’ਚ ਮਿਲੀ ਹੈਰਾਨੀ ਵਾਲੀ ਹਾਰ ਤੋਂ ਉੱਭਰ ਕੇ ਮੰਗਲਵਾਰ ਤੋਂ ਸ਼ੁਰੂ ਹੋ ਰਹੇ ਸਈਦ ਮੋਦੀ ਇੰਟਰਨੈਸ਼ਨਲ ਬੈਡਮਿੰਟਨ ਟੂਰਨਾਮੈਂਟ ਦੇ ਜ਼ਰੀਏ ਖ਼ਿਤਾਬ ਦਾ ਸੋਕਾ ਖ਼ਤਮ ਕਰਨ ਦੀ ਕੋਸ਼ਿਸ਼ ਕਰੇਗੀ। ਸਿੰਧੂ 2019 ਵਿਸ਼ਵ ਚੈਂਪੀਅਨਸ਼ਿਪ ਤੋਂ ਬਾਅਦ ਤੋਂ ਖ਼ਿਤਾਬ ਨਹੀਂ ਜਿੱਤ ਸਕੀ ਹੈ। ਉਹ ਪਿਛਲੇ ਹਫ਼ਤੇ ਇੰਡੀਆ ਓਪਨ ’ਚ ਇਹ ਕਮੀ ਦੂਰ ਕਰ ਸਕਦੀ ਸੀ ਪਰ ਸੈਮੀਫਾਈਨਲ ’ਚ ਸੁਪਨਿਦਾ ਕੇਤੇਥੋਂਗ ਨੇ ਉਨ੍ਹਾਂ ਨੂੰ 3 ਗੇਮ ’ਚ ਹਰਾ ਦਿੱਤਾ।

ਪਿਛਲੇ ਸਾਲ ਸਵਿਸ ਓਪਨ ਤੇ ਵਿਸ਼ਵ ਟੂਰ ਫਾਈਨਲਸ ’ਚ ਉੱਪ ਜੇਤੂ ਰਹੀ ਸਿੰਧੂ ਦਾ ਸਾਹਮਣਾ ਸਈਦ ਮੋਦੀ ਇੰਟਰਨੈਸ਼ਨਲ ਦੇ ਪਹਿਲੇ ਮੈਚ ’ਚ ਹਮਵਤਨ ਤਾਨਿਆ ਹੇਮੰਤ ਨਾਲ ਹੋਵੇਗਾ। ਸੈਮੀਫਾਈਨਲ ’ਚ ਉਹ ਸੁਪਨਿਦਾ ਨਾਲ ਖੇਡ ਸਕਦੀ ਹੈ। ਦੂਜਾ ਸਥਾਨ ਪ੍ਰਾਪਤ ਕੈਨੇਡਾ ਦੀ ਮਿਸ਼ੇਲੇ ਲੀ ਵੀ ਤਮਗੇ ਦੇ ਮੁੱਖ ਦਾਅਵੇਦਾਰਾਂ ਵਿਚ ਹੋਵੇਗੀ। ਉੱਥੇ ਹੀ ਪੋਲੈਂਡ ਦੀ 8ਵਾਂ ਸਥਾਨ ਪ੍ਰਾਪਤ ਜੋਰਡਨ ਹਾਰਟ, ਦੂਜਾ ਸਥਾਨ ਪ੍ਰਾਪਤ ਅਮਰੀਕਾ ਦੀ ਆਇਰਿਸ ਵਾਂਗ ਤੇ ਰੂਸ ਦੀ 5ਵਾਂ ਸਥਾਨ ਪ੍ਰਾਪਤ ਏਵਜੇਨਿਆ ਕੋਸਤੇਸਕਾਇਆ ’ਤੇ ਵੀ ਸਾਰਿਆਂਂਦੀਆਂ ਨਜ਼ਰਾਂ ਹੋਣਗੀਆਂ।


author

cherry

Content Editor

Related News