ਸਿੰਧੂ ਸੰਘਰਸ਼ਪੂਰਣ ਜਿੱਤ ਦੇ ਨਾਲ ਆਰਕਟਿਕ ਓਪਨ ਦੇ ਸੈਮੀਫਾਈਨਲ ’ਚ

Sunday, Oct 15, 2023 - 03:18 PM (IST)

ਵਾਂਤਾ (ਫਿਨਲੈਂਡ), (ਭਾਸ਼ਾ)– ਭਾਰਤ ਦੀ ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਪੀ. ਵੀ. ਸਿੰਧੂ ਨੇ ਪਹਿਲਾ ਸੈੱਟ ਗਵਾਉਣ ਤੋਂ ਬਾਅਦ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਦੇ ਹੋਏ ਵੀਅਤਨਾਮ ਦੀ ਥਿਊ ਲਿਨਹ ਗੁਯੇਨ ਨੂੰ 91 ਮਿੰਟ ਤਕ ਚੱਲੇ ਸੰਘਰਸ਼ਪੂਰਨ ਮੁਕਾਬਲੇ ਵਿਚ ਹਰਾ ਕੇ ਆਰਕਟਿਕ ਓਪਨ ਸੁਪਰ 500 ਬੈਡਮਿੰਟਨ ਟੂਰਨਾਮੈਂਟ ਦੇ ਮਹਿਲਾ ਸਿੰਗਲਜ਼ ਦੇ ਸੈਮੀਫਾਈਨਲ ਵਿਚ ਪ੍ਰਵੇਸ਼ ਕਰ ਲਿਆ। 

ਇਹ ਵੀ ਪੜ੍ਹੋ : ਪਾਕਿਸਤਾਨ ਦੇ ਬੱਲੇਬਾਜ਼ ਮੇਰੀਆਂ ਗੇਂਦਾਂ ਨੂੰ ਨਹੀਂ ਸਮਝ ਪਾਏ: ਕੁਲਦੀਪ ਯਾਦਵ

8ਵਾਂ ਦਰਜਾ ਪ੍ਰਾਪਤ ਭਾਰਤੀ ਖਿਡਾਰਨ ਨੇ 20-22, 22-20, 21-18 ਨਾਲ ਜਿੱਤ ਹਾਸਲ ਕੀਤੀ ਤੇ ਇਸ ਤਰ੍ਹਾਂ ਨਾਲ ਵਿਸ਼ਵ ਵਿਚ 26ਵੇਂ ਨੰਬਰ ਦੀ ਖਿਡਾਰਨ ਤੇ ਇੱਥੇ ਗੈਰ ਦਰਜਾ ਪ੍ਰਾਪਤ ਗੁਯੇਨ ਦੀ ਚਾਰ ਮੈਚਾਂ ਤੋਂ ਚੱਲੀ ਆ ਰਹੀ ਮੁਹਿੰਮ ’ਤੇ ਰੋਕ ਲਾ ਦਿੱਤੀ। ਸਿੰਧੂ ਹੁਣ ਇਸ ਟੂਰਨਾਮੈਂਟ ਵਿਚ ਇਕੱਲੀ ਭਾਰਤੀ ਖਿਡਾਰੀ ਬਚੀ ਹੈ। ਕਿਰਣ ਜਾਰਜ, ਕਿਦਾਂਬੀ ਸ਼੍ਰੀਕਾਂਤ, ਆਕਰਸ਼ੀ ਕਸ਼ਯਪ ਤੇ ਅਸ਼ਵਿਨੀ ਪੋਨੱਪਾ ਤੇ ਤਨਿਸ਼ਾ ਕ੍ਰੈਸਟੋ ਪਹਿਲਾਂ ਹੀ ਟੂਰਨਾਮੈਂਟ ਵਿਚੋਂ ਬਾਹਰ ਹੋ ਗਏ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


Tarsem Singh

Content Editor

Related News