ਸਿੰਧੂ ਦੂਜੇ ਦੌਰ ''ਚੋਂ ਹੀ ਬਾਹਰ, ਭਾਰਤੀ ਚੁਣੌਤੀ ਖਤਮ

01/17/2020 1:07:06 AM

ਜਕਾਰਤਾ- ਵਿਸ਼ਵ ਚੈਂਪੀਅਨ ਭਾਰਤ ਦੀ ਪੀ ਵੀ. ਸਿੰਧੂ ਦੇ ਖਰਾਬ ਪ੍ਰਦਰਸ਼ਨ ਦਾ ਸਿਲਸਿਲਾ ਨਵੇਂ ਸਾਲ ਵਿਚ ਵੀ ਬਣਿਆ ਹੋਇਆ ਹੈ ਤੇ ਉਹ ਵੀਰਵਾਰ ਨੂੰ ਇੰਡੋਨੇਸ਼ੀਆ ਮਾਸਟਰਸ-500 ਬੈਡਮਿੰਟਨ ਟੂਰਨਾਮੈਂਟ ਦੇ ਦੂਜੇ ਹੀ ਦੌਰ ਵਿਚੋਂ ਹਾਰ ਕੇ ਬਾਹਰ ਹੋ ਗਈ, ਜਿਸਦੇ ਨਾਲ ਹੀ ਟੂਰਨਾਮੈਂਟ ਵਿਚ ਭਾਰਤੀ ਚੁਣੌਤੀ ਵੀ ਖਤਮ ਹੋ ਗਈ। ਸਿੰਧੂ ਨੂੰ ਜਾਪਾਨ ਦੀ ਸਯਾਕਾ ਤਾਕਾਹਾਸ਼ੀ ਨੇ 1 ਘੰਟਾ 6 ਮਿੰਟ ਵਿਚ 16-21, 21-16, 21-19 ਨਾਲ ਹਰਾਇਆ।   ਇਸ ਤੋਂ ਪਹਿਲਾਂ ਕੱਲ ਪਹਿਲੇ ਰਾਊਂਡ ਵਿਚ ਸਾਬਕਾ ਚੈਂਪੀਅਨ ਸਾਇਨਾ ਨੇਹਵਾਲ, ਬੀ. ਸਾਈ ਪ੍ਰਣੀਤ, ਕਿਦਾਂਬੀ ਸ਼੍ਰੀਕਾਂਤ, ਸਮੀਰ ਵਰਮਾ, ਪਰੂਪੱਲੀ ਕਸ਼ਯਪ, ਐੱਚ. ਐੱਸ. ਪ੍ਰਣਯ, ਸੌਰਭ ਵਰਮਾ ਤੇ ਦੋ ਭਾਰਤੀ ਜੋੜੀਆਂ ਪ੍ਰਣਵ ਜੈਰੀ ਚੋਪੜਾ ਤੇ ਐੱਨ. ਸਿਕੀ ਰੈੱਡੀ ਮਿਕਸਡ ਡਬਲਜ਼ ਤੇ ਪੁਰਸ਼ ਡਬਲਜ਼ ਵਿਚ ਸਾਤਵਿਕਸੇਰਾਜ ਰੈਂਕੀਰੈੱਡੀ ਤੇ ਚਿਰਾਗ ਸ਼ੈੱਟੀ ਪਹਿਲੇ ਦੌਰ ਵਿਚ ਹੀ ਹਾਰ ਕੇ ਬਾਹਰ ਹੋ ਗਏ ਸਨ।


Gurdeep Singh

Content Editor

Related News