ਹਰਸ਼ਿਤਾ-ਸ਼ਰੁਤੀ ਦੀ ਭਾਰਤੀ ਮਹਿਲਾ ਡਬਲਜ਼ ਜੋੜੀ ਪਹਿਲੇ ਦੌਰ ’ਚ ਹਾਰੀ
Wednesday, Jun 12, 2024 - 02:38 PM (IST)

ਸਿਡਨੀ, (ਭਾਸ਼ਾ)– ਹਰਸ਼ਿਤਾ ਰਾਓਤ ਤੇ ਸ਼ਰੁਤੀ ਸਵੇਨ ਦੀ ਭਾਰਤੀ ਜੋੜੀ ਮੰਗਲਵਾਰ ਨੂੰ ਇੱਥੇ ਮਹਿਲਾ ਡਬਲਜ਼ ਦੇ ਪਹਿਲੇ ਦੌਰ ਵਿਚ ਸਿੱਧੇ ਸੈੱਟਾਂ ਵਿਚ ਹਾਰ ਕੇ ਆਸਟ੍ਰੇਲੀਆਈ ਓਪਨ ਬੈਡਮਿੰਟਨ ਟੂਰਨਾਮੈਂਟ ਵਿਚੋਂ ਬਾਹਰ ਹੋ ਗਈ। ਹਰਸ਼ਿਤਾ ਤੇ ਸ਼ਰੁਤੀ ਦੀ ਜੋੜੀ ਨੂੰ ਡਾਨੀਆ ਨਗਰੋਹੋ ਤੇ ਕਾਈ ਦੀ ਬਨਾਈਸ ਟਿਯੋਹ ਦੀ ਸਥਾਨਕ ਜੋੜੀ ਵਿਰੁੱਧ 19-21, 19-21 ਨਾਲ ਹਾਰ ਝੱਲਣੀ ਪਈ।
ਹੋਰਨਾਂ ਭਾਰਤੀਆਂ ਵਿਚ ਅਭਿਸ਼ੇਕ ਯੇਲਿਗਰ ਨੇ ਪੁਰਸ਼ ਸਿੰਗਲਜ਼ ਦੇ ਮੁੱਖ ਡਰਾਅ ਲਈ ਕੁਆਲੀਫਾਈ ਕੀਤਾ। ਅਭਿਸ਼ੇਕ ਨੇ ਪਹਿਲੇ ਦੌਰ ਵਿਚ ਹਮਵਤਨ ਸ਼ਾਸ਼ਵਤ ਦਲਾਲ ਨੂੰ 21-14, 21-5 ਨਾਲ ਹਰਾਉਣ ਤੋਂ ਬਾਅਦ ਆਸਟ੍ਰੇਲੀਆ ਦੇ ਜੇਈ ਯਿੰਗ ਚੇਨ ਨੂੰ 21-15, 21-14 ਨਾਲ ਹਰਾ ਕੇ ਮੁੱਖ ਦੌਰ ਵਿਚ ਜਗ੍ਹਾ ਬਣਾਈ। ਉਹ ਪਹਿਲੇ ਦੌਰ ਵਿਚ ਇਸਰਾਈਲ ਦੇ ਮਿਸ਼ਾ ਜਿਲਬਰਮੈਨ ਨਾਲ ਭਿੜੇਗਾ। ਐੱਚ. ਐੱਸ. ਪ੍ਰਣਯ ਇਸ ਬੀ. ਡਬਲਯੂ. ਐੱਫ. ਸੁਪਰ 500 ਟੂਰਨਾਮੈਂਟ ਵਿਚ ਭਾਰਤੀ ਚੁਣੌਤੀ ਦੀ ਅਗਵਾਈ ਕਰੇਗਾ ਤੇ ਬੁੱਧਵਾਰ ਨੂੰ ਪੁਰਸ਼ ਸਿੰਗਲਜ਼ ਦੇ ਪਹਿਲੇ ਦੌਰ ਵਿਚ ਬ੍ਰਾਜ਼ੀਲ ਦੇ ਯਗੋਰ ਕੋਏਲਹੋ ਨਾਲ ਭਿੜੇਗਾ।