ਪ੍ਰਣਯ ਆਸਟ੍ਰੇਲੀਅਨ ਓਪਨ ਬੈਡਮਿੰਟਨ ਦੇ ਦੂਜੇ ਦੌਰ ’ਚ
Thursday, Jun 13, 2024 - 09:59 AM (IST)
ਸਿਡਨੀ–ਭਾਰਤ ਦੇ ਸਟਾਰ ਸ਼ਟਲਰ ਐੱਚ. ਐੱਸ. ਪ੍ਰਣਯ ਨੇ ਬੁੱਧਵਾਰ ਨੂੰ ਪੁਰਸ਼ ਸਿੰਗਲਜ਼ ਮੁਕਾਬਲੇ ਵਿਚ ਬ੍ਰਾਜ਼ੀਲ ਦੇ ਯਗੋਰ ਕੋਏਲੋ ਨੂੰ ਹਰਾ ਕੇ ਆਸਟ੍ਰੇਲੀਅਨ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਦੂਜੇ ਦੌਰ ਵਿਚ ਪ੍ਰਵੇਸ਼ ਕੀਤਾ। ਵਿਸ਼ਵ ਬੈਡਮਿੰਟਨ ਰੈਂਕਿੰਗ ਵਿਚ 10ਵੇਂ ਸਥਾਨ ’ਤੇ ਕਾਬਜ਼ ਪ੍ਰਣਯ ਨੇ ਬੀ. ਡਬਲਯੂ. ਐੱਫ. ਸੁਪਰ 500 ਟੂਰਨਾਮੈਂਟ ਵਿਚ ਆਪਣੇ ਰਾਊਂਡ ਆਫ 32 ਮੈਚ ਵਿਚ ਦੁਨੀਆ ਦੇ 49ਵੇਂ ਨੰਬਰ ਦੇ ਖਿਡਾਰੀ ਬ੍ਰਾਜ਼ੀਲ ਦੇ ਯਗੋਰ ਕੋਏਲੋ ਨੂੰ 47 ਮਿੰਟ ਤਕ ਚੱਲੇ ਮੁਕਾਬਲੇ ਵਿਚ ਸਿੱਧੇ ਸੈੱਟਾਂ ਵਿਚ 21-10, 23-21 ਨਾਲ ਹਰਾਇਆ।
ਮਹਿਲਾ ਸਿੰਗਲਜ਼ ਵਿਚ ਅੱਠਵਾਂ ਦਰਜਾ ਪ੍ਰਾਪਤ ਆਕਰਸ਼ੀ ਕਸ਼ਯਪ ਨੇ ਪਹਿਲੇ ਦੌਰ ਵਿਚ ਯੂਕ੍ਰੇਨ ਦੀ ਪੋਲਿਨਾ ਬੁਹਰੋਵਾ ਨੂੰ ਸਿੱਧੇ ਸੈੱਟਾਂ ਵਿਚ 21-14, 21-11 ਨਾਲ ਹਰਾਇਆ। ਮਿਕਸਡ ਡਬਲਜ਼ ਵਿਚ ਭਾਰਤੀ ਸ਼ਟਲਰ ਬੀ. ਸੁਮਿਤ ਰੈੱਡੀ ਤੇ ਐੱਨ. ਸਿੱਕੀ ਰੈੱਡੀ ਨੇ ਮਲੇਸ਼ੀਅਾਈ ਜੋੜੀ ਵੋਂਗ ਟੀ. ਐੱਨ. ਸੀ. ਤੇ ਲਿਮ ਚਿਓ ਸਿਏਨ ਨੂੰ 39 ਮਿੰਟ ਤਕ ਚੱਲੇ ਮੁਕਾਬਲੇ ਵਿਚ 21-17, 21-19 ਨਾਲ ਹਰਾ ਕੇ ਦੂਜੇ ਦੌਰ ਵਿਚ ਪ੍ਰਵੇਸ਼ ਕੀਤਾ।