ਲਕਸ਼ੈ ਸੇਨ ਦੀ ਹਾਰ ਨਾਲ ਥਾਈਲੈਂਡ ਓਪਨ ’ਚੋਂ ਭਾਰਤੀ ਚੁਣੌਤੀ ਖਤਮ

06/08/2024 11:06:24 AM

ਜਕਾਰਤਾ- ਸਟਾਰ ਸ਼ਟਲਰ ਲਕਸ਼ੈ ਸੇਨ ਦੀ ਪੁਰਸ਼ ਸਿੰਗਲਜ਼ ਪ੍ਰਤੀਯੋਗਤਾ ਦੇ ਕੁਆਰਟਰ ਫਾਈਨਲ ਵਿਚ ਹਾਰ ਦੇ ਨਾਲ ਇੰਡੋਨੇਸ਼ੀਆ ਓਪਨ ਸੁਪਰ 1000 ਟੂਰਨਾਮੈਂਟ ਵਿਚ ਸ਼ੁੱਕਰਵਾਰ ਨੂੰ ਇੱਥੇ ਭਾਰਤ ਦੀ ਚੁਣੌਤੀ ਖਤਮ ਹੋ ਗਈ। ਦੁਨੀਆ ਵਿਚ 14ਵੇਂ ਨੰਬਰ ਦਾ ਖਿਡਾਰੀ ਸੇਨ ਇਕ ਘੰਟਾ ਤੇ ਇਕ ਮਿੰਟ ਤਕ ਚੱਲੇ ਮੈਚ ਵਿਚ ਦੁਨੀਆ ਦੇ 5ਵੇਂ ਨੰਬਰ ਦੇ ਖਿਡਾਰੀ ਡੈੱਨਮਾਰਕ ਦੇ ਐਂਡਰਸ ਐਂਟੋਨਸੇਨ ਨੂੰ ਸਖਤ ਟੱਕਰ ਦੇਣ ਦੇ ਬਾਵਜੂਦ 22-24, 18-21 ਨਾਲ ਹਾਰ ਗਿਆ। ਦੋਵੇਂ ਖਿਡਾਰੀਆਂ ਵਿਚਾਲੇ 5 ਮੈਚਾਂ ਵਿਚ ਇਹ ਐਂਟੋਨਸੇਨ ਦੀ ਤੀਜੀ ਜਿੱਤ ਹੈ। ਸੇਨ ਤੇ ਐਂਟੋਨਸੇਨ ਵਿਚਾਲੇ ਪਹਿਲੇ ਸੈੱਟ ਵਿਚ ਕਾਫੀ ਨੇੜਲਾ ਮੁਕਾਬਲਾ ਦੇਖਣ ਨੂੰ ਮਿਲਿਆ। ਡੈੱਨਮਾਰਕ ਦੇ ਖਿਡਾਰੀ ਨੇ 4-0 ਦੀ ਬੜ੍ਹਤ ਦੇ ਨਾਲ ਸ਼ੁਰੂਆਤ ਕੀਤੀ ਪਰ ਸੇਨ ਨੇ ਵਾਪਸੀ ਕਰਦੇ ਹੋਏ ਸਕੋਰ 5-5 ਨਾਲ ਬਰਾਬਰ ਕੀਤਾ ਤੇ ਫਿਰ 15-11 ਦੀ ਬੜ੍ਹਤ ਬਣਾ ਲਈ। ਹੁਣ ਵਾਪਸੀ ਕਰਨ ਦੀ ਵਾਰੀ ਐਂਟੋਨਸੇਸਨ ਦੀ ਸੀ। ਉਸ ਨੇ ਲਗਾਤਾਰ ਅੰਕ ਜਿੱਤਦੇ ਹੋਏ ਸਕੋਰ ਨੂੰ 16-16 ਨਾਲ ਬਰਾਬਰ ਕੀਤਾ। ਦੋਵੇਂ ਖਿਡਾਰੀ 22 ਅੰਕਾਂ ਤਕ ਲੱਗਭਗ ਬਰਾਬਰੀ ’ਤੇ ਰਹੇ ਪਰ ਐਂਟੋਨਸੇਨ ਨੇ ਲਗਾਤਾਰ ਦੋ ਅੰਕ ਬਣਾ ਕੇ ਪਹਿਲੇ ਸੈੱਟ ਨੂੰ 32 ਮਿੰਟ ਵਿਚ ਜਿੱਤ ਲਿਆ। ਦੂਜੇ ਸੈੱਟ ਵਿਚ ਵੀ ਸਖਤ ਸੰਘਰਸ਼ ਜਾਰੀ ਰਿਹਾ ਤੇ ਦੋਵੇਂ ਖਿਡਾਰੀ ਇਕ ਸਮੇਂ 18-18 ਦੀ ਬਰਾਬਰੀ ’ਤੇ ਸਨ। ਸੇਨ ਦੀਆਂ ਗਲਤੀਆਂ ਦਾ ਫਾਇਦਾ ਚੁੱਕ ਕੇ ਡੈੱਨਮਾਰਕ ਦੇ ਖਿਡਾਰੀ ਨੇ ਲਗਾਤਾਰ ਤਿੰਨ ਅੰਕ ਬਣਾਏ ਤੇ ਮੈਚ ਜਿੱਤ ਲਿਆ।


Aarti dhillon

Content Editor

Related News