ਪ੍ਰਣਯ ਦੀ ਹਾਰ ਨਾਲ ਆਸਟ੍ਰੇਲੀਅਨ ਓਪਨ ’ਚ ਭਾਰਤੀ ਚੁਣੌਤੀ ਖਤਮ

06/15/2024 10:07:43 AM

ਸਿਡਨੀ– ਭਾਰਤ ਦਾ ਚੋਟੀ ਰੈਂਕਿੰਗ ਵਾਲਾ ਸਿੰਗਲਜ਼ ਖਿਡਾਰੀ ਐੱਚ. ਐੱਸ. ਪ੍ਰਣਯ ਆਪਣੇ ਤੋਂ ਉੱਚੀ ਰੈਂਕਿੰਗ ਵਾਲੇ ਜਾਪਾਨ ਦੇ ਕੋਡਾਈ ਨਾਰਾਓਕਾ ਹੱਥੋਂ 19-21, 13-21 ਨਾਲ ਹਾਰ ਗਿਆ, ਜਿਸ ਨਾਲ ਸ਼ੁੱਕਰਵਾਰ ਨੂੰ ਇੱਥੇ ਦੇਸ਼ ਦਾ ਕੋਈ ਵੀ ਸ਼ਟਲਰ ਆਸਟ੍ਰੇਲੀਅਨ ਓਪਨ ਸੁਪਰ 500 ਬੈਡਮਿੰਟਨ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਤੋਂ ਅੱਗੇ ਵਧਣ ਵਿਚ ਸਫਲ ਨਹੀਂ ਹੋਇਆ।
ਵਿਸ਼ਵ ਰੈਂਕਿੰਗ ਵਿਚ 10ਵੇਂ ਸਥਾਨ ’ਤੇ ਕਾਬਜ਼ ਪ੍ਰਣਯ ਦੀ ਹਾਰ ਤੋਂ ਪਹਿਲਾਂ ਪੁਰਸ਼ ਸਿੰਗਲਜ਼ ਵਰਗ ਵਿਚ ਸਮੀਰ ਵਰਮਾ ਤੇ ਮਹਿਲਾ ਸਿੰਗਲਜ਼ ਵਿਚ ਆਕਰਸ਼ੀ ਕਸ਼ਯਪ (ਮਹਿਲਾ) ਤੋਂ ਇਲਾਵਾ ਸਿੱਕੀ ਰੈੱਡੀ ਤੇ ਬੀ. ਸੁਮਿਤ ਰੈੱਡੀ ਦੀ ਮਿਕਸਡ ਜੋੜੀ ਨੂੰ ਆਖਰੀ-8 ਵਿਚ ਹਾਰ ਦਾ ਸਾਹਮਣਾ ਕਰਨਾ ਪਿਆ।
ਪ੍ਰਣਯ ਨੇ ਸ਼ੁਰੂਆਤੀ ਸੈੱਟ ਵਿਚ 10-16 ਨਾਲ ਪਿਛੜਨ ਤੋਂ ਬਾਅਦ ਚੰਗੀ ਵਾਪਸੀ ਕਰਦੇ ਹੋਏ ਸਕੋਰ ਨੂੰ 18-18 ਕੀਤਾ ਪਰ ਇਸ ਤੋਂ ਬਾਅਦ ਲੈਅ ਬਰਕਰਾਰ ਨਹੀਂ ਰੱਖ ਸਕਿਆ।
ਮਿਕਸਡ ਡਬਲਜ਼ ਵਿਚ ਸੁਮਿਤ ਤੇ ਸਿੱਕੀ ਦੀ ਅੱਠਵਾਂ ਦਰਜਾ ਪ੍ਰਾਪਤ ਪਤੀ-ਪਤਨੀ ਦੀ ਜੋੜੀ ਨੂੰ ਵੀ ਜਿਆਨ ਜੇਨ ਬੈਂਗ ਤੇ ਵੇਈ ਜਾਂ ਸ਼ਿਨ ਦੀ ਚੋਟੀ ਦਰਜਾ ਪ੍ਰਾਪਤ ਜੋੜੀ ਹੱਥੋਂ ਹਾਰ ਮਿਲੀ। ਬੈਂਗ ਤੇ ਸ਼ਿਨ ਨੇ 21-12, 21-14 ਨਾਲ ਆਸਾਨ ਜਿੱਤ ਦਰਜ ਕੀਤੀ। ਅੱਠਵਾਂ ਦਰਜਾ ਪ੍ਰਾਪਤ ਆਕ੍ਰਸ਼ੀ 42 ਮਿੰਟ ਤਕ ਚੱਲੇ ਮਹਿਲਾ ਸਿੰਗਲਜ਼ ਮੁਕਾਬਲੇ ਵਿਚ ਚੀਨੀ ਤਾਈਪੇ ਦੀ ਯੂ ਪੋ ਪਾਈ ਹੱਥੋਂ 21-17, 21-12 ਨਾਲ ਹਾਰ ਗਈ।


Aarti dhillon

Content Editor

Related News