ਗਿੱਲ ਫਿਰ ਚਮਕਿਆ, ਭਾਰਤ-ਏ ਦੀਆਂ 3 ਵਿਕਟਾਂ ''ਤੇ 233 ਦੌੜਾਂ

09/17/2019 6:37:07 PM

ਮੈਸੂਰ— ਸ਼ੁਭਮਨ ਗਿੱਲ ਦੀਆਂ 92 ਦੌੜਾਂ ਦੀ ਮਦਦ ਨਾਲ ਭਾਰਤ-ਏ ਨੇ ਦੱਖਣੀ ਅਫਰੀਕਾ-ਏ ਵਿਰੁੱਧ ਦੂਜੇ ਗੈਰ-ਅਧਿਕਾਰਤ ਟੈਸਟ ਦੇ ਪਹਿਲੇ ਦਿਨ ਦੀ ਖੇਡ ਖਤਮ ਹੋਣ ਤਕ 3 ਵਿਕਟਾਂ 'ਤੇ 233 ਦੌੜਾਂ ਬਣਾ ਲਈਆਂ ਸਨ। ਸਲਾਮੀ ਬੱਲੇਬਾਜ਼ ਗਿੱਲ ਨੇ 12 ਚੌਕੇ  ਤੇ 1 ਛੱਕਾ ਲਾਇਆ।  ਇਸ਼ ਤੋਂ ਪਹਿਲਾਂ ਸ਼ੁਰੂਆਤੀ ਟੈਸਟ ਵਿਚ ਵੀ ਉਹ 90 ਦੌੜਾਂ 'ਤੇ ਆਊਟ ਹੋ ਗਿਆ ਸੀ। ਭਾਰਤੀ ਟੀਮ ਤੋਂ ਬਾਹਰ ਕਰੁਣ ਨਾਇਰ 78 ਤੇ ਰਿਧੀਮਾਨ ਸਾਹਾ 36 ਦੌੜਾਂ ਬਣਾ ਕੇ ਖੇਡ ਰਹੇ ਸਨ ਜਦੋਂ ਖਰਾਬ ਰੌਸ਼ਨੀ ਕਾਰਨ 74 ਓਵਰਾਂ ਵਿਚ ਖੇਡ ਰੋਕਣੀ  ਪਈ।

ਪਹਿਲਾਂ ਬੱਲੇਬਾਜ਼ੀ ਲਈ ਭੇਜੀ ਗਈ ਭਾਰਤ ਏ ਦੀ ਸ਼ੁਰੂਆਤ ਖਰਾਬ ਰਹੀ। ਸਲਾਮੀ ਬੱਲੇਬਾਜ਼ੀ ਅਭਿਮਨਯੂ ਈਸ਼ਵਰਨ 5 ਦੌੜਾਂ ਬਣਾ ਕੇ ਆਊਟ ਹੋ ਗਿਆ। ਗੁਜਰਾਤ ਦੇ ਬੱਲੇਬਾਜ਼ ਪ੍ਰਿਯਾਂਕ ਨੇ 39 ਓਵਰ ਤਕ ਟਿੱਕ ਕੇ ਬੱਲੇਬਾਜ਼ੀ ਕੀਤੀ ਪਰ ਵੱਡੀ ਪਾਰੀ ਨਹੀਂ ਖੇਡ ਸਕਿਆ। ਵੇਨੋਰਨ ਫਿਲੈਂਡਰ ਦੀ ਅਗਵਾਈ ਵਿਚ ਦੱਖਣੀ ਅਫਰੀਕਾ ਦੇ ਤੇਜ਼ ਗੇਂਦਬਾਜ਼ਾਂ ਨੇ ਕਾਫੀ ਚੰਗਾ ਪ੍ਰਦਰਸ਼ਨ ਕੀਤਾ। ਗਿਲ ਨੇ ਸਪਿਨਰ ਡੇਨ ਪੀਟ ਦਾ ਸੰਭਲ ਕੇ ਸਾਹਮਣਾ ਕੀਤਾ। ਉਸਨੇ ਨਾਇਰ ਦੇ ਨਾਲ ਤੀਜੇ ਵਿਕਟ ਲਈ 34 ਓਵਰਾਂ ਵਿਚ 135 ਦੌੜਾਂ ਦੀ ਸਾਂਝੇਦਾਰੀ ਕੀਤੀ।


Related News