ਸ਼ੁੱਭਮਨ ਗਿੱਲ ਦੀ ਸ਼ਾਨਦਾਰ ਪਾਰੀ 'ਤੇ ਪਿਤਾ ਨੇ ਭੰਗੜਾ ਪਾ ਕੇ ਮਨਾਇਆ ਜਸ਼ਨ (ਵੀਡੀਓ)

Saturday, May 04, 2019 - 02:19 PM (IST)

ਸ਼ੁੱਭਮਨ ਗਿੱਲ ਦੀ ਸ਼ਾਨਦਾਰ ਪਾਰੀ 'ਤੇ ਪਿਤਾ ਨੇ ਭੰਗੜਾ ਪਾ ਕੇ ਮਨਾਇਆ ਜਸ਼ਨ (ਵੀਡੀਓ)

ਸਪੋਰਟਸ ਡੈਸਕ— ਪਲੇਆਫ ਦੀ ਜੰਗ 'ਚ ਕੋਲਕਾਤਾ ਨਾਈਟਰਾਈਡਰਜ਼ ਦੇ ਲਈ ਮਹੱਤਵਪੂਰਨ ਰੋਲ ਅਦਾ ਕਰਨ ਵਾਲੇ ਸ਼ੁਭਮਨ ਗਿੱਲ (65) ਜਿੱਥੇ ਆਪਣੀ ਪਾਰੀ ਲਈ ਚਰਚਾ 'ਚ ਹਨ ਉੱਥੇ ਹੀ ਉਨ੍ਹਾਂ ਦੇ ਪਿਤਾ ਦੀ ਇਕ ਵੀਡੀਓ ਵੀ ਸੋਸ਼ਲ ਸਾਈਟਸ 'ਤੇ ਵਾਇਰਲ ਹੋ ਰਹੀ ਹੈ ਜਿੱਥੇ ਸ਼ੁਭਮਨ ਦੇ ਸ਼ਾਟਸ 'ਤੇ ਉਹ ਭੰਗੜਾ ਕਰਦੇ ਦਿਖਾਈ ਦੇ ਰਹੇ ਹਨ। 

ਦੇਖੋ ਸ਼ੁਭਮਨ ਗਿੱਲ ਦੇ ਪਿਤਾ ਦਾ ਭੰਗੜਾ

ਆਈ.ਪੀ.ਐੱਲ. ਨੇ ਤਾਂ ਬਾਕਾਇਦਾ ਸ਼ੁਭਮਨ ਦੇ ਪਿਤਾ ਦਾ ਭੰਗੜਾ ਕਰਨ ਦਾ ਵੀਡੀਓ ਡਾਂਸਿੰਗ ਡੈਡ ਦੇ ਕੈਪਸ਼ਨ ਦੇ ਨਾਲ ਅਪਲੋਡ ਕੀਤਾ ਹੈ।

ਦਰਅਸਲ ਹੋਇਆ ਅਜਿਹਾ ਕਿ ਮੈਚ ਦੇਖਣ ਲਈ ਸ਼ੁਭਮਨ ਦੇ ਪਿਤਾ-ਮਾਤਾ ਦੋਵੇਂ ਮੌਜੂਦ ਸਨ। ਸ਼ੁਭਮਨ ਨੇ ਜਿਵੇਂ ਹੀ ਆਪਣਾ ਅਰਧ ਸੈਂਕੜਾ ਪੂਰਾ ਕੀਤਾ ਉਸੇ ਵੇਲੇ ਉਨ੍ਹਾਂ ਦੇ ਪਿਤਾ ਲਖਵਿੰਦਰ ਗਿੱਲ ਭੰਗੜਾ ਕਰਦੇ ਹੋਏ ਕੈਮਰੇ 'ਤੇ ਕੈਦ ਹੋ ਗਏ ਅਤੇ ਨਾਲ ਹੀ ਬੈਠੀ ਉਨ੍ਹਾਂ ਦੀ ਮਾਂ ਨੇ ਵੀ ਤਾੜੀਆਂ ਵਜਾ ਕੇ ਪੁੱਤਰ ਦਾ ਹੌਸਲਾ ਵਧਾਇਆ। ਹਾਲਾਂਕਿ ਮੈਚ ਦੇ ਬਾਅਦ ਸ਼ੁਭਮਨ ਆਪਣੇ ਪਿਤਾ ਦਾ ਇੰਟਰਵਿਊ ਲੈਂਦੇ ਹੋਏ ਨਜ਼ਰ ਆਏ। ਇੰਟਰਵਿਊ ਦੇ ਦੌਰਾਨ ਉਨ੍ਹਾਂ ਨੇ ਆਪਣੀ ਬੈਟਿੰਗ ਨੂੰ ਲੈ ਕੇ ਪਿਤਾ ਤੋਂ ਸਵਾਲ ਕੀਤਾ ਤਾਂ ਪਿਤਾ ਨੇ ਪਿਤਾ ਨੇ ਜਵਾਬ 'ਚ ਕਿਹਾ- ਮੈਨੂੰ ਪੂਰਾ ਭਰੋਸਾ ਸੀ ਕਿ ਸ਼ੁਭਮਨ ਆਪਣੇ ਘਰੇਲੂ ਮੈਦਾਨ 'ਤੇ ਚੰਗਾ ਪ੍ਰਦਰਸ਼ਨ ਕਰੇਗਾ। ਇਸ ਤੋਂ ਬਾਅਦ ਸ਼ੁਭਮਨ ਨੇ ਇਕ ਫੈਮਿਲੀ ਸੈਲਫੀ ਕਲਿਕ ਕੀਤੀ। 

ਦੇਖੇ ਇੰਟਰਵਿਊ
 

ਬਾਅਦ 'ਚ ਮੋਹਾਲੀ ਦੀ ਪਿੱਚ 'ਤੇ ਆਪਣੀ ਬੈਟਿੰਗ ਕਰਦੇ ਹੋਏ ਪੰਜਾਬ ਦੀ ਟੀਮ ਨੇ 20 ਓਵਰਾਂ 'ਚ 183 ਦੌੜਾਂ ਬਣਾਈਆਂ ਸਨ। 184 ਦੌੜਾਂ ਦਾ ਟੀਚੇ ਨੂੰ ਕੋਲਕਾਤਾ ਨੇ 18ਵੇਂ ਓਵਰ 'ਚ ਸ਼ੁਭਮਨ ਦੀ ਪਾਰੀ ਬਦੌਲਤ ਹਾਸਲ ਕਰ ਕਰ ਲਿਆ ਸੀ। ਗਿੱਲ ਦਾ ਇਹ ਇਸ ਸੀਜ਼ਨ 'ਚ ਤੀਜਾ ਅਤੇ ਲਗਾਤਾਰ ਦੂਜਾ ਅਰਧ ਸੈਂਕੜਾ ਹੈ। ਖਾਸ ਗੱਲ ਇਹ ਹੈ ਕਿ ਗਿੱਲ ਨੇ ਇਹ ਤਿੰਨੇ ਅਰਧ ਸੈਂਕੜੇ ਓਪਨਿੰਗ ਕਰ ਕੇ ਲਗਾਏ ਸਨ।

 

 


author

Tarsem Singh

Content Editor

Related News