ਅਈਅਰ ਨੇ 16ਵੇਂ ਮੈਚ 'ਚ ਲਾਇਆ ਪਹਿਲਾ ਵਨ ਡੇ ਸੈਂਕੜਾ, ਸਚਿਨ-ਗਾਂਗੁਲੀ ਖੇਡਣੇ ਪਏ ਸੀ ਇੰਨੇ ਮੈਚ

02/05/2020 1:05:31 PM

ਸਪੋਰਸਟ ਡੈਸਕ— ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਵਨ-ਡੇ ਸੀਰੀਜ਼ ਦਾ ਪਹਿਲਾ ਮੈਚ ਹੈਮਿਲਟਨ ਦੇ ਸੇਡਨ ਪਾਰਕ 'ਚ ਖੇਡਿਆ ਜਾ ਰਿਹਾ ਹੈ। ਜਿੱਥੇ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਮੇਜ਼ਬਾਨ ਟੀਮ ਨੂੰ 348 ਦੌੜਾਂ ਦਾ ਵੱਡਾ ਟੀਚਾ ਦਿੱਤਾ ਹੈ। ਇਸ ਦੇ ਨਾਲ ਹੀ 25 ਸਾਲਾਂ ਭਾਰਤੀ ਬੱਲੇਬਾਜ਼ ਸ਼੍ਰੇਅਸ ਅਈਅਰ ਨੇ ਇਸ ਮੈਚ 'ਚ ਆਖ਼ਰਕਾਰ ਆਪਣਾ ਪਹਿਲਾ ਵਨ ਡੇ ਸੈਂਕਡਾ ਲਗਾ ਹੀ ਦਿੱਤਾ। ਅਈਅਰ ਦੇ ਬੱਲੇ 'ਚੋਂ ਇਸ ਸੈਂਕੜੇ ਦਾ ਲੰਬੇ ਸਮੇਂ ਤੋਂ ਕਰੋੜਾਂ ਭਾਰਤੀ ਪ੍ਰਸ਼ੰਸਕਾਂ ਨੂੰ ਇੰਤਜ਼ਾਰ ਸੀ। ਇਸ ਤੋਂ ਪਹਿਲਾਂ ਸ਼੍ਰੇਅਸ ਨੇ 6 ਅਰਧ ਸੈਂਕੜੇ ਲਾਏ ਸਨ ਪਰ ਹੁਣ ਉਨ੍ਹਾਂ ਨੇ ਆਪਣਾ ਨਾਮ ਸੈਕੜੇ ਲਾਉਣ ਵਾਲੇ ਖਿਡਾਰੀਆਂ ਦੀ ਸੂਚੀ 'ਚ ਵੀ ਸ਼ਾਮਲ ਕਰ ਲਿਆ ਹੈ। ਅਈਅਰ ਨੂੰ ਪਹਿਲਾ ਵਨ-ਡੇ ਸੈਂਕੜਾ ਲਗਾਉਣ ਲਈ 16 ਮੈਚ ਖੇਡਣ ਪਏ ਹਨ। ਇਸ ਦੌਰਾਨ ਅਈਅਰ ਨੇ 52.66 ਦੀ ਔਸਤ ਨਾਲ 632 ਦੌੜਾਂ ਬਣਾਈਆਂ ਹਨ।  ਇਸ 'ਚ ਇਕ ਸੈਂਕੜਾ ਅਤੇ 6 ਅਰਧ ਸੈਂਕੜੇ ਸ਼ਾਮਲ ਹਨ। ਅਈਅਰ ਤੋਂ ਪਹਿਲਾਂ ਭਾਰਤੀ ਟੀਮ ਦੇ ਕੁਝ ਅਜਿਹੇ ਦਿੱਗਜ ਖਿਡਾਰੀ ਵੀ ਹਨ ਜਿਨ੍ਹਾਂ ਨੂੰ ਆਪਣੇ ਪਹਿਲੇ ਸੈਕੜੇ ਲਈ ਲੰਬਾ ਇੰਤਜ਼ਾਰ ਕਰਨਾ ਪਿਆ ਸੀ।

PunjabKesari

ਕੋਹਲੀ ਨੇ 14ਵੇਂ ਮੈਚ 'ਚ ਕੀਤਾ ਸੀ ਇਹ ਕਾਰਨਾਮਾ
ਟੀਮ ਇੰਡੀਆ ਦੇ ਕਪਤਾਨ ਅਤੇ ਦੁਨੀਆ ਦੇ ਸਭ ਤੋਂ ਸਰਵਸ਼੍ਰੇਸ਼ਠ ਬੱਲੇਬਾਜ਼ ਵਿਰਾਟ ਕੋਹਲੀ ਦੇ ਬੱਲੇ 'ਚੋਂ ਵੀ ਪਹਿਲਾ ਵਨ ਡੇ ਸੈਂਕੜਾ ਕਾਫ਼ੀ ਲੰਬੇ ਸਮੇਂ ਬਾਅਦ ਆਇਆ ਸੀ। ਰਨ ਮਸ਼ੀਨ ਨਾਂ ਨਾਲ ਪਛਾਣੇ ਜਾਣ ਵਾਲੇ ਕੋਹਲੀ ਨੇ 14 ਮੈਚ ਖੇਡਣ ਤੋਂ ਬਾਅਦ ਪਹਿਲਾ ਵਨ ਡੇ ਸੈਂਕੜਾ ਲਾਇਆ। ਇਹ ਸੈਂਕੜਾ ਵਿਰਾਟ ਨੇ ਸਾਲ 2009 'ਚ ਸ਼੍ਰੀਲੰਕਾ ਖਿਲਾਫ ਬਣਾਇਆ ਸੀ। ਉਸ ਮੈਚ 'ਚ ਸ਼੍ਰੀਲੰਕਾ ਨੇ ਪਹਿਲਾਂ ਖੇਡਦੇ ਹੋਏ 315 ਦੌੜਾਂ ਬਣਾਈਆਂ ਸਨ। ਜਵਾਬ 'ਚ ਭਾਰਤ ਨੇ ਗੌਤਮ ਗੰਭੀਰ 150 ਅਤੇ ਵਿਰਾਟ ਕੋਹਲੀ ਦੀਆਂ 107 ਦੌੜਾਂ ਦੀ ਬਦੌਲਤ 7 ਵਿਕਟਾਂ ਨਾਲ ਮੈਚ ਜਿੱਤ ਲਿਆ।

ਸਚਿਨ ਤੇਂਦੁਲਕਰ ਨੂੰ ਖੇਡਣ ਪਏ ਸਨ 79 ਮੈਚ
ਕ੍ਰਿਕਟ ਦੇ ਭਗਵਾਨ ਕਹੇ ਜਾਣ ਵਾਲੇ ਸਾਬਕਾ ਭਾਰਤੀ ਬੱਲੇਬਾਜ਼ ਸਚਿਨ ਤੇਂਦੁਲਕਰ ਦੇ ਨਾਂ ਵਨ ਡੇ 'ਚ ਸਭ ਤੋਂ ਜ਼ਿਆਦਾ ਸੈਂਕੜੇ ਭਲੇ ਹੀ ਹੋਣ ਪਰ ਉਨ੍ਹਾਂ ਨੂੰ ਪਹਿਲਾ ਸੈਂਕੜਾ  ਲਗਾਉਣ ਲਈ ਕਾਫੀ ਲੰਬਾ ਇੰਤਜ਼ਾਰ ਕਰਨਾ ਪਿਆ ਸੀ। ਸਚਿਨ ਨੇ ਸਾਲ 1989 'ਚ ਪਾਕਿਸਤਾਨ ਖਿਲਾਫ ਵਨ-ਡੇ ਡੈਬਿਊ ਕੀਤਾ ਪਰ ਪਹਿਲਾ ਸੈਂਕੜਾ ਉਨ੍ਹਾਂ ਨੇ 1994 'ਚ 78 ਵਨ ਡੇ ਮੈਚ ਖੇਡ ਲਾਇਆ ਸੀ। ਤੇਂਦੁਲਕਰ ਨੇ ਪਹਿਲਾ ਸੈਂਕੜਾ ਕੰਗਾਰੂਆਂ ਖਿਲਾਫ ਲਾਇਆ ਸੀ। ਉਸ ਮੈਚ 'ਚ ਸਚਿਨ ਨੇ 110 ਦੌੜਾਂ ਦੀ ਪਾਰੀ ਖੇਡੀ ਸੀ। ਭਾਰਤ ਉਹ ਮੈਚ 31 ਦੌੜਾਂ ਨਾਲ ਜਿੱਤ ਗਿਆ ਸੀ। ਵਨ ਡੇ 'ਚ ਹੁਣ ਵੀ ਸਭ ਤੋਂ ਜ਼ਿਆਦਾ 49 ਸੈਂਕੜੇ ਸਚਿਨ ਤੇਂਦੁਲਕਰ ਦੇ ਹੀ ਨਾਂ ਹੈ। 

ਗਾਂਗੁਲੀ ਨੂੰ ਲੱਗਾ ਸੀ ਇੰਨਾ ਹੀ ਸਮਾਂ
ਸਾਬਕਾ ਭਾਰਤੀ ਕਪਤਾਨ ਸੌਰਵ ਗਾਂਗੁਲੀ ਵੀ ਸਿਰਫ ਭਾਰਤ ਦੇ ਨਹੀਂ ਦੁਨੀਆ ਦੇ ਮਹਾਨ ਬੱਲੇਬਾਜ਼ਾਂ 'ਚ ਗਿਣੇ ਜਾਂਦੇ ਹਨ। ਵਨ-ਡੇ 'ਚ 11363 ਦੌੜਾਂ ਬਣਾਉਣ ਵਾਲੇ ਗਾਂਗੁਲੀ  ਨੂੰ ਵੀ ਪਹਿਲਾ ਸੈਂਕੜਾ ਲਾਉਣ ਲਈ ਥੋੜ੍ਹਾ ਸਮਾਂ ਲੱਗ ਗਿਆ ਸੀ। ਸਾਲ 1992 'ਚ ਵੈਸਟਇੰਡੀਜ਼ ਖਿਲਾਫ ਵਨ ਡੇ ਡੈਬਿਊ ਕਰਨ ਵਾਲੇ ਦਾਦਾ ਨੇ 32ਵੇਂ ਮੈਚ 'ਚ ਤਿਹਾਈ ਦਾ ਅੰਕੜਾ ਹਾਸਲ ਕੀਤਾ ਸੀ। ਹਾਲਾਂਕਿ ਉਸ ਮੁਕਾਬਲੇ 'ਚ ਭਾਰਤ ਨੂੰ ਜਿੱਤ ਨਹੀਂ ਮਿਲ ਸਕੀ ਪਰ ਗਾਂਗੁਲੀ ਨੇ 113 ਦੌੜਾਂ ਦੀ ਪਾਰੀ ਖੇਡ ਕੇ ਵਨ-ਡੇ 'ਚ ਪਹਿਲਾ ਸੈਂਕੜਾ ਜਰੂਰ ਲਾ ਦਿੱਤਾ ਸੀ। ਦੱਸ ਦੇਈਏ ਗਾਂਗੁਲੀ ਨੇ ਵਨ-ਡੇ 'ਚ 22 ਸੈਂਕੜੇ ਅਤੇ 72 ਅਰਧ ਸੈਂਕੜੇ ਲਾਏ ਹਨ।


Related News