ਨਿਸ਼ਾਨੇਬਾਜ਼ ਗਨੀਮਤ ਤੇ ਅਨੰਤਜੀਤ ਨੇ ਸ਼ਾਨਦਾਰ ਪ੍ਰਦਰਸ਼ਨ ਨਾਲ ਜਿੱਤਿਆ ਪਹਿਲਾ ਰਾਸ਼ਟਰੀ ਖਿਤਾਬ

Thursday, Nov 30, 2023 - 02:23 PM (IST)

ਨਿਸ਼ਾਨੇਬਾਜ਼ ਗਨੀਮਤ ਤੇ ਅਨੰਤਜੀਤ ਨੇ ਸ਼ਾਨਦਾਰ ਪ੍ਰਦਰਸ਼ਨ ਨਾਲ ਜਿੱਤਿਆ ਪਹਿਲਾ ਰਾਸ਼ਟਰੀ ਖਿਤਾਬ

ਨਵੀਂ ਦਿੱਲੀ (ਭਾਸ਼ਾ)– ਭਾਰਤ ਦੀ ਮੌਜੂਦਾ ਸਮੇਂ ਵਿਚ ਨੰਬਰ ਇਕ ਮਹਿਲਾ ਸਕੀਟ ਨਿਸ਼ਾਨੇਬਾਜ਼ ਗਨੀਮਤ ਸੇਖੋਂ ਤੇ ਨੰਬਰ ਇਕ ਪੁਰਸ਼ ਸਕੀਟ ਨਿਸ਼ਾਨੇਬਾਜ਼ ਅਨੰਤਜੀਤ ਸਿੰਘ ਨਾਰੂਕਾ ਨੇ ਬੁੱਧਵਾਰ ਨੂੰ ਇੱਥੇ ਆਪਣਾ ਪਹਿਲਾ ਵਿਅਕਤੀਗਤ ਸੀਨੀਅਰ ਰਾਸ਼ਟਰੀ ਖਿਤਾਬ ਜਿੱਤਿਆ।

ਇਹ ਵੀ ਪੜ੍ਹੋ : BCCI ਨੇ ਵਧਾਇਆ ਰਾਹੁਲ ਦ੍ਰਾਵਿੜ ਦਾ ਕਾਰਜਕਾਲ, ਬਣੇ ਰਹਿਣਗੇ ਭਾਰਤੀ ਕ੍ਰਿਕਟ ਟੀਮ ਦੇ ਹੈੱਡ ਕੋਚ

ਸ਼ਾਟਗਨ ਨਿਸ਼ਾਨੇਬਾਜ਼ਾਂ ਦੀ 66ਵੀਂ ਰਾਸ਼ਟਰੀ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਵਿਚ ਮੁਕਾਬਲੇਬਾਜ਼ੀ ਕਰ ਰਹੀ ਪੰਜਾਬ ਦੀ ਗਨੀਮਤ ਤੇ ਰਾਜਸਥਾਨ ਦੇ ਅਨੰਤਜੀਤ ਨੇ ਵਿਰੋਧੀ ਅੰਦਾਜ਼ ਵਿਚ ਜਿੱਤ ਹਾਸਲ ਕੀਤੀ। ਗਨੀਮਤ ਨੇ ਕੁਆਲੀਫਿਕੇਸ਼ਨ ਵਿਚ 116 ਅੰਕ ਬਣਾਏ ਸਨ ਤੇ ਉਸ ਨੂੰ ਆਖਰੀ-4 ਕੁਆਲੀਫਾਇੰਗ ਸਥਾਨ ਲਈ 5 ਨਿਸ਼ਾਨੇਬਾਜ਼ਾਂ ਦੇ ਸ਼ੂਟਆਫ ਵਿਚੋਂ ਲੰਘਣਾ ਪਿਆ। ਇਸ ਤੋਂ ਬਾਅਦ ਉਸ ਨੇ 60 ਸ਼ਾਟਾਂ ਦੇ ਫਾਈਨਲ ਵਿਚ 56 ਨਿਸ਼ਾਨੇ ਲਗਾਏ।

ਇਹ ਵੀ ਪੜ੍ਹੋ : SC ਨੇ ਡਬਲਿਯੂ.ਐੱਫ.ਆਈ. ਚੋਣਾਂ ’ਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਲੋਂ ਲਗਾਈ ਰੋਕ ਨੂੰ ਕੀਤਾ ਰੱਦ

ਪੁਰਸ਼ਾਂ ਦੀ ਸਕੀਟ ਪ੍ਰਤੀਯੋਗਿਤਾ ਵਿਚ ਅਨੰਤਜੀਤ ਨੇ ਸ਼ੁਰੂ ਤੋਂ ਹੀ ਦਬਦਬਾ ਬਣਾਉਂਦੇ ਹੋਏ ਜਿੱਤ ਹਾਸਲ ਕੀਤੀ। ਉਹ ਕੁਆਲੀਫਾਇਰ ਵਿਚ ਵੀ ਚੋਟੀ ਰਿਹਾ, ਜਿਸ ਵਿਚ ਉਸ ਨੇ 125 ਵਿਚੋਂ 123 ਅੰਕ ਹਾਸਲ ਕੀਤੇ। ਫਿਰ 6 ਪੁਰਸ਼ ਨਿਸ਼ਾਨੇਬਾਜ਼ਾਂ ਦੇ ਫਾਈਨਲ ਵਿਚ ਉਸ ਨੇ 60 ਵਿਚੋਂ 58 ਨਿਸ਼ਾਨੇ ਲਗਾਏ। ਮੁਨੇਕ ਬਾਤੁਲਾ 55 ਅੰਕਾਂ ਨਾਲ ਦੂਜੇ ਤੇ ਭਾਵਤੇਗ ਗਿੱਲ 45 ਅੰਕਾਂ ਨਾਲ ਤੀਜੇ ਸਥਾਨ ’ਤੇ ਰਹੇ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Tarsem Singh

Content Editor

Related News