ਸ਼ੋਏਬ ਅਖ਼ਤਰ ਦਾ ਖ਼ੁਲਾਸਾ, ਗੇਦਬਾਜ਼ੀ ਦੀ ਰਫ਼ਤਾਰ ਵਧਾਉਣ ਲਈ ਮੈਨੂੰ ਵੀ ਆਫ਼ਰ ਹੋਈ ਸੀ 'ਡਰੱਗ'

Tuesday, Nov 24, 2020 - 12:02 PM (IST)

ਨਵੀਂ ਦਿੱਲੀ : ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ੋਏਬ ਅਖ਼ਤਰ ਨੇ ਹਾਲ ਹੀ ਵਿਚ ਇਕ ਵੱਡਾ ਖ਼ੁਲਾਸਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਪੇਸ ਵਧਾਉਣ ਲਈ ਡਰੱਗਸ ਦਾ ਇਸਤੇਮਾਲ ਕਰਣ ਲਈ ਕਿਹਾ ਗਿਆ ਸੀ ਪਰ ਉਨ੍ਹਾਂ ਨੇ ਇਸ ਤੋਂ ਇਨਕਾਰ ਕਰ ਦਿੱਤਾ ਸੀ।  ਹਾਲਾਂਕਿ ਇਸ ਦੌਰਾਨ ਉਨ੍ਹਾਂ ਨੇ ਉਸ ਵਿਅਕਤੀ ਦਾ ਨਾਂ ਨਹੀਂ ਦੱਸਿਆ ਜਿਸ ਨੇ ਉਨ੍ਹਾਂ ਨੂੰ ਡਰੱਗਸ ਲੈਣ ਲਈ ਕਿਹਾ ਸੀ।

ਇਹ ਵੀ ਪੜ੍ਹੋ: ਖ਼ੁਸ਼ਖ਼ਬਰੀ, ਸੋਨਾ ਫਿਰ ਹੋ ਸਕਦਾ ਹੈ 45 ਹਜ਼ਾਰੀ

 

 

ਸ਼ੋਏਬ ਅਖਤਰ ਨੇ ਐਂਟੀ ਨਾਰਕੋਟਿਕਸ ਫੋਰਸ ਦੀ ਸਾਲਾਨਾ ਡਰੱਗ ਬਰਨਿੰਗ ਸੈਰੇਮਨੀ ਵਿਚ ਕਿਹਾ, 'ਜਦੋਂ ਮੈਂ ਕ੍ਰਿਕਟ ਖੇਡਣਾ ਸ਼ੁਰੂ ਕੀਤਾ ਸੀ, ਉਦੋਂ ਮੈਂ ਬਹੁਤ ਤੇਜ਼ ਗੇਂਦ ਨਹੀਂ ਕਰਵਾ ਸਕਦਾ ਸੀ, ਉਦੋਂ ਮੈਨੂੰ ਬੋਲਿਆ ਗਿਆ ਸੀ ਕਿ 100 ਕਿਲੋਮੀਟਰ ਪ੍ਰਤੀਘੰਟਾ ਦੀ ਚੰਗੀ ਸਪੀਡ ਨੂੰ ਹਾਸਲ ਕਰਣ ਲਈ ਮੈਨੂੰ ਡਰੱਗਸ ਲੈਣਾ ਹੋਵੇਗਾ ਪਰ ਮੈਂ ਇਹ ਲੈਣ ਤੋਂ ਇਨਕਾਰ ਕਰ ਦਿੱਤਾ ਸੀ।' ਉਨ੍ਹਾਂ ਅੱਗੇ ਕਿਹਾ, 'ਇਸੇ ਤਰ੍ਹਾਂ ਪਾਕਿਸਤਾਨੀ ਪੇਸਰ ਮੁਹੰਮਦ ਆਮਿਰ ਨੂੰ ਇੰਗਲੈਂਡ ਦੌਰੇ ਤੋਂ ਪਹਿਲਾਂ ਚਿਤਾਵਨੀ ਦਿੱਤੀ ਗਈ ਸੀ ਪਰ ਉਹ ਬੁਰੀ ਸੰਗਤ ਵਿਚ ਫੱਸ ਗਏ ਸਨ। 18 ਸਾਲ ਦੀ ਉਮਰ ਵਿਚ 2009 ਟੀ-20 ਵਰਲਡ ਕੱਪ ਵਿਚ ਡੈਬਿਊ ਕਰਣ ਵਾਲੇ ਮੁਹੰਮਦ ਆਮਿਰ 'ਤੇ ਮੈਚ ਫਿਕਸਿੰਗ ਮਾਮਲੇ ਵਿਚ 5 ਸਾਲਾਂ ਲਈ ਪਾਬੰਦੀ ਲਗਾਈ ਗਈ ਸੀ। ਮੁਹੰਮਦ ਆਸਿਫ ਅਤੇ ਸਲਮਾਮ ਬੱਟ ਨਾਲ ਉਨ੍ਹਾਂ 'ਤੇ ਇੰਟਰਨੈਸ਼ਨਲ ਕ੍ਰਿਕੇਟ ਵਿਚ 5 ਸਾਲ ਦੀ ਪਾਬੰਦੀ ਲਗਾਈ ਗਈ ਸੀ ਅਤੇ ਨਾਲ ਹੀ ਇੰਗਲੈਂਡ ਵਿਚ ਜੇਲ੍ਹ ਦੀ ਸਜ਼ਾ ਵੀ ਹੋਈ ਸੀ। ਹਾਲਾਂਕਿ ਮੁਹੰਮਦ ਆਮਿਰ ਪਾਕਿਸਤਾਨ ਲਈ ਇੰਟਰਨੈਸ਼ਨਲ ਕ੍ਰਿਕਟ ਵਿਚ ਵਾਪਸੀ ਕਰਣ ਵਿਚ ਕਾਮਯਾਬ ਰਹੇ ਪਰ ਆਸਿਫ ਅਤੇ ਬੱਟ ਦਾ ਕਰੀਅਰ ਖ਼ਤਮ ਹੋ ਗਿਆ।

ਇਹ ਵੀ ਪੜ੍ਹੋ:  ਮਹਿੰਗਾਈ ਦੀ ਮਾਰ, 70 ਰੁਪਏ ਕਿੱਲੋ ਹੋਇਆ ਗੰਢਿਆਂ ਦਾ ਭਾਅ, ਲੋਕਾਂ ਦੇ ਹੰਝੂ ਕਢਾਉਣ ਲਈ ਤਿਆਰ
 


cherry

Content Editor

Related News