ਸ਼ਿਵ ਥਾਪਾ ਪ੍ਰੈਸੀਡੈਂਟ ਕੱਪ ਦੇ ਫਾਈਨਲ ''ਚ ਪਹੁੰਚੇ

Saturday, Jul 20, 2019 - 02:40 PM (IST)

ਸ਼ਿਵ ਥਾਪਾ ਪ੍ਰੈਸੀਡੈਂਟ ਕੱਪ ਦੇ ਫਾਈਨਲ ''ਚ ਪਹੁੰਚੇ

ਸਪੋਰਟਸ ਡੈਸਕ— ਭਾਰਤੀ ਮੁੱਕੇਬਾਜ਼ ਸ਼ਿਵ ਥਾਪਾ ਨੇ ਆਪਣੇ ਭਾਰ ਵਰਗ 'ਚ 63 ਕਿਲੋਗ੍ਰਾਮ 'ਚ ਪ੍ਰਭਾਵਸ਼ਾਲੀ ਸ਼ੁਰੂਆਤ ਕਰਦੇ ਹੋਏ ਸ਼ੁੱਕਰਵਾਰ ਨੂੰ ਕਜ਼ਾਖਸਤਾਨ ਦੇ ਅਸਤਾਨਾ 'ਚ ਪ੍ਰੈਸੀਡੈਂਟ ਕੱਪ ਮੁੱਕੇਬਾਜ਼ੀ ਟੂਰਨਾਮੈਂਟ ਦੇ ਫਾਈਨਲ 'ਚ ਜਗ੍ਹਾ ਬਣਾਈ। ਟ੍ਰਾਇਲਸ 'ਚ ਹਾਰਨ ਦੇ ਕਾਰਨ ਵਿਸ਼ਵ ਚੈਂਪੀਅਨਸ਼ਿਪ ਦੀ ਟੀਮ 'ਚ ਜਗ੍ਹਾ ਨਹੀਂ ਬਣਾ ਪਾਉਣ ਵਾਲੇ ਥਾਪਾ ਨੇ ਸੈਮੀਫਾਈਨਲ 'ਚ ਕਿਰਗੀਸਤਾਨ ਦੇ ਆਰਗਨੇਨ ਕਾਦੀਰੀਬੇਕੁਲੁ ਨੂੰ 4-1 ਨਾਲ ਹਰਾਇਆ।
PunjabKesari
ਥਾਪਾ ਤੋਂ ਇਲਾਵਾ ਮਹਿਲਾ ਮੁੱਕੇਬਾਜ਼ ਪਰਵੀਨ (60 ਕਿਲੋਗ੍ਰਾਮ) ਨੇ ਵੀ ਸਥਾਨਕ ਖਿਡਾਰੀ ਕਰੀਨਾ ਇਬ੍ਰਾਗਿਮੋਵਾ ਨੂੰ ਹਰਾ ਕੇ ਫਾਈਨਲ 'ਚ ਪ੍ਰਵੇਸ਼ ਕੀਤਾ। ਥਾਪਾ ਨੂੰ ਸ਼ੁਰੂ 'ਚ ਸਖਤ ਚੁਣੌਤੀ ਮਿਲੀ। ਪਹਿਲੇ ਤਿੰਨ ਮਿੰਟ ਦੇ ਬਾਅਦ ਉਹ ਪਿੱਛੜ ਰਹੇ ਸਨ ਪਰ ਇਸ ਤੋਂ ਬਾਅਦ ਉਨ੍ਹਾਂ ਨੇ ਸ਼ਾਨਦਾਰ ਵਾਪਸੀ ਕੀਤੀ। ਉਨ੍ਹਾਂ ਨੇ ਅਸਤਾਨਾ ਤੋਂ ਪੀ.ਟੀ.ਆਈ. ਨੂੰ ਕਿਹਾ, ''ਪਹਿਲੇ  ਦੌਰ 'ਚ ਮੈਂ ਹਮਲਾਵਰ ਸੀ। ਇਸ ਤੋਂ ਬਾਅਦ ਮੈਂ ਜਵਾਬੀ ਹਮਲੇ ਕਰਨ 'ਤੇ ਧਿਆਨ ਦਿੱਤਾ।''


author

Tarsem Singh

Content Editor

Related News