ਧਵਨ ਨੇ ਆਪਣੇ ਪ੍ਰਸ਼ੰਸਕਾਂ ਨੂੰ ਵਿਖਾਇਆ ਬਾਡੀ ਬਿਲਡਰ ਵਾਲਾ ਅੰਦਾਜ਼, ਵਾਇਰਲ ਹੋਈ ਤਸਵੀਰ

10/30/2019 11:01:07 AM

ਸਪੋਰਟਸ ਡੈਸਕ— ਭਾਰਤੀ ਟੀਮ ਦੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਮੈਦਾਨ 'ਤੇ ਜਿੰਨੇ ਵਿਸਫੋਟਕ ਅੰਦਾਜ਼ 'ਚ ਨਜ਼ਰ ਆਉਂਦਾ ਹੈ, ਉਹ ਮੈਦਾਨ ਤੋਂ ਬਾਹਰ ਵੀ ਓਨੇ ਹੀ ਖੁਸ਼ ਮਿਜਾਜ ਵਾਲਾ ਹੈ। ਸ਼ਿਖਰ ਧਵਨ  ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦਾ ਹੈ ਅਤੇ ਆਪਣੇ ਪ੍ਰਸ਼ੰਸਕਾਂ ਲਈ ਕੁਝ ਨਾ ਕੁਝ ਸ਼ੇਅਰ ਕਰਦੇ ਰਹਿੰਦੇ ਹਨ। ਇਨ ਦਿੰਨੀ ਸ਼ਿਖਰ ਧਵਨ ਆਪਣੀ ਬਾਡੀ 'ਤੇ ਕਾਫ਼ੀ ਕੰਮ ਕਰ ਰਿਹਾ ਹੈ ਅਤੇ ਹਾਲ ਹੀ 'ਚ ਧਵਨ ਨੇ ਸੋਸ਼ਲ ਮੀਡੀਆ 'ਤੇ ਇਕ ਤਸਵੀਰ ਸ਼ੇਅਰ ਕੀਤੀ ਜੋ ਤੇਜੀ ਨਾਲ ਵਾਇਰਲ ਹੋ ਰਹੀ ਹੈ।

PunjabKesari

ਸ਼ਿਖਰ ਧਵਨ ਨੇ ਆਪਣੇ ਇੰਸਟਾਗਰਾਮ ਅਕਾਊਂਟ 'ਤੇ ਇਕ ਤਸਵੀਰ ਸ਼ੇਅਰ ਕੀਤੀ ਜਿਸ 'ਚ ਉਹ ਆਪਣੇ ਡੌਲੇ ਦਿਖਾਉਂਦੇ ਹੋਏ ਨਜ਼ਰ ਆ ਰਹੇ ਹਨ। ਇਸ ਤਸਵੀਰ 'ਚ ਉਨ੍ਹਾਂ ਦੇ  ਨਾਲ ਐਕਟਰ ਕਰਨ ਵਾਹੀ ਵੀ ਵਿਖਾਈ ਦੇ ਰਿਹਾ ਹੈ। ਦੋਵੇਂ ਆਪਣੇ ਡੌਲੇ ਦਿਖਾਉਂਦੇ ਹੋਏ ਪੋਜ਼ ਦੇ ਰਹੇ ਹਨ। ਇਸ ਤਸਵੀਰ ਦੇ ਨਾਲ ਧਵਨ ਨੇ ਕੈਪਸ਼ਨ 'ਚ ਲਿੱਖਿਆ, 'ਪਹਿਲਾਂ ਫਲੇਕਸ ਕਰਦੇ ਹਾਂ ਕਰਣ ਵਾਹੀ।' ਕਰਣ ਵਾਹੀ ਨੇ ਵੀ ਇਹ ਤਸਵੀਰ ਆਪਣੇ ਸੋਸ਼ਲ ਮੀਡੀਆ ਅਕਾਊਟ 'ਤੇ ਸ਼ੇਅਰ ਕਰਦੇ ਹੋਏ ਲਿੱਖਿਆ, 'ਬਚਪਨ ਤੋਂ ਹੀ ਇੱਕਠੇ ਬਾਡੀ ਬਣਾ ਰਹੇ ਹਾਂ।' ਲੋਕਾਂ ਨੂੰ ਸ਼ਿਖਰ ਧਵਨ ਦਾ ਇਹ ਅੰਦਾਜ ਬਹੁਤ ਹੀ ਪਸੰਦ ਆ ਰਿਹਾ ਹੈ। ਦਸ ਦੇਈਏ ਕਿ ਕਰਨ ਵਾਹੀ ਅਤੇ ਸ਼ਿਖਰ ਧਵਨ ਬਚਪਨ ਦੇ ਦੋਸਤ ਹਨ।  

 
 
 
 
 
 
 
 
 
 
 
 
 
 

But first let's flex 💪🏼 😎 @karanwahi

A post shared by Shikhar Dhawan (@shikhardofficial) on Oct 28, 2019 at 8:15am PDT

ਇਸ ਤੋਂ ਕੁਝ ਦਿਨ ਪਹਿਲਾਂ ਸ਼ਿਖਰ ਧਵਨ ਨੇ ਆਪਣੇ ਫੈਨਜ਼ ਨੂੰ ਆਪਣੇ ਬੰਸਰੀ ਵਜਾਉਣ ਦਾ ਹੁਨਰ ਵੀ ਵਿਖਾਇਆ ਸੀ। ਧਵਨ ਪਿਛਲੇ ਕੁਝ ਸਮੇਂ ਤੋਂ ਬੰਸਰੀ ਵਜਾਉਣਾ ਸਿੱਖ ਰਿਹਾ ਹੈ ਅਤੇ ਸਮੇਂ-ਸਮੇਂ 'ਤੇ ਆਪਣੇ ਫੈਨਜ਼ ਲਈ ਵੀਡੀਓਜ਼ ਸ਼ੇਅਰ ਕਰਦਾ ਰਹਿੰਦਾ ਹੈ ਜੋ ਕਾਫ਼ੀ ਵਾਇਰਲ ਹੋ ਜਾਂਦੀਆਂ ਹਨ।

 
 
 
 
 
 
 
 
 
 
 
 
 
 

My kinda happiness 🎶

A post shared by Shikhar Dhawan (@shikhardofficial) on Oct 19, 2019 at 9:07am PDT

ਬੰਗਲਾਦੇਸ਼ ਖਿਲਾਫ ਟੀ20 ਸੀਰੀਜ਼ 'ਚ ਸ਼ਾਮਲ ਹੈ ਧਵਨ
ਧਵਨ ਬੰਗਲਾਦੇਸ਼ ਖਿਲਾਫ ਟੀ20 ਸੀਰੀਜ਼ ਲਈ ਟੀਮ 'ਚ ਸ਼ਾਮਲ ਹਨ ਉਥੇ ਹੀ ਟੈਸਟ ਸੀਰੀਜ਼ 'ਚ ਉਨ੍ਹਾਂ ਨੂੰ ਮੌਕਾ ਨਹੀਂ ਮਿਲਿਆ ਹੈ। ਦੋਵਾਂ ਟੀਮਾਂ ਵਿਚਾਲੇ ਤਿੰਨ ਨਵੰਬਰ ਤੋਂ ਤਿੰਨ ਟੀ20 ਮੈਚਾਂ ਦੀ ਸੀਰੀਜ਼ ਖੇਡੀ ਜਾਵੇਗੀ। ਸੀਰੀਜ਼ ਦਾ ਪਹਿਲਾ ਮੈਚ ਦਿੱਲੀ 'ਚ ਖੇਡਿਆ ਜਾਵੇਗਾ।  ਸੱਤ ਨਵੰਬਰ ਨੂੰ ਸੀਰੀਜ਼ ਦਾ ਦੂਜਾ ਮੈਚ ਰਾਜਕੋਟ ਅਤੇ 10 ਨਵੰਬਰ ਨੂੰ ਆਖਰੀ ਮੈਚ ਨਾਗਪੁਰ 'ਚ ਖੇਡੀਆ ਜਾਵੇਗਾ।

 

 


Related News