ਪੰਜਾਬ ਪੁੱਜੇ ਸ਼ਿਖਰ ਧਵਨ, ਮੋਗਾ ਵਿਖੇ ਕਰਵਾਈਆਂ ਗਈਆਂ ਖੇਡਾਂ ਦੇ ਪ੍ਰੋਗਰਾਮ 'ਚ ਕੀਤੀ ਸ਼ਿਰਕਤ
Monday, Dec 15, 2025 - 02:37 PM (IST)
ਮੋਗਾ (ਕਸ਼ਿਸ਼)- ਹਰ ਸਾਲ ਦੀ ਤਰ੍ਹਾਂ, ਇਸ ਸਾਲ ਵੀ, ਮੋਗਾ ਦੇ ਬੀਬੀਐਸ ਗਰੁੱਪ ਆਫ਼ ਸਕੂਲਜ਼ ਨੇ 18ਵੀਆਂ ਬੀਬੀਐਸ ਖੇਡਾਂ ਲਈ ਇੱਕ ਪੁਰਸਕਾਰ ਸਮਾਰੋਹ ਦਾ ਆਯੋਜਨ ਕੀਤਾ। ਇਸ ਸਮਾਪਤੀ ਸਮਾਰੋਹ 'ਚ ਭਾਰਤੀ ਕ੍ਰਿਕਟਰ ਸ਼ਿਖਰ ਧਵਨ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਅਤੇ ਬੱਚਿਆਂ ਨੂੰ ਉਤਸ਼ਾਹਿਤ ਕੀਤਾ। ਇਨ੍ਹਾਂ ਖੇਡਾਂ ਦਾ ਮੁੱਖ ਉਦੇਸ਼ ਬੱਚਿਆਂ ਦੀ ਪੜ੍ਹਾਈ ਦੇ ਨਾਲ-ਨਾਲ ਉਨ੍ਹਾਂ ਦੀਆਂ ਸਰੀਰਕ ਯੋਗਤਾਵਾਂ ਨੂੰ ਮਜ਼ਬੂਤ ਕਰਨਾ ਹੈ। ਇਸ ਮੌਕੇ 'ਤੇ ਸ਼ੇਖਰ ਧਵਨ ਨੇ ਮਸ਼ਾਲ ਜਗਾ ਕੇ ਖੇਡਾਂ ਦੀ ਸ਼ੁਰੂਆਤ ਕੀਤੀ। ਬੱਚਿਆਂ ਨੇ ਪੂਰਾ ਦਿਨ ਚੱਲੀਆਂ ਖੇਡਾਂ ਦਾ ਪੂਰਾ ਆਨੰਦ ਮਾਣਿਆ। ਸ਼ਿਖਰ ਧਵਨ ਨੇ ਛੋਟੇ ਬੱਚਿਆਂ ਨਾਲ ਕ੍ਰਿਕਟ ਵੀ ਖੇਡੀ। ਸ਼ੇਖਰ ਧਵਨ ਨੇ ਤਿੰਨ ਗੇਂਦਾਂ ਖੇਡੀਆਂ, ਜਿਸ ਨਾਲ ਖੁਸ਼ੀ ਦਾ ਮਾਹੌਲ ਬਣਿਆ।
ਚੇਅਰਮੈਨ ਸੰਜੀਵ ਸੈਣੀ ਨੇ ਕਿਹਾ ਕਿ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਖੇਡਣ ਲਈ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ। ਬੱਚਿਆਂ ਨੂੰ ਜੋੜਨਾ ਮਹੱਤਵਪੂਰਨ ਹੈ ਤਾਂ ਜੋ ਉਹ ਬੁਰਾਈਆਂ ਤੋਂ ਦੂਰ ਰਹਿਣ ਅਤੇ ਖੇਡਾਂ ਨਾਲ ਵੱਡੇ ਹੋਣ। ਜ਼ਿਕਰਯੋਗ ਹੈ ਕਿ ਸ਼ਿਖਰ ਧਵਨ ਭਾਰਤ ਦੇ ਮਸ਼ਹੂਰ ਸਾਬਕਾ ਕ੍ਰਿਕਟਰ ਹਨ। ਉਨ੍ਹਾਂ ਟੈਸਟ, ਵਨਡੇ ਤੇ ਟੀ20 ਕ੍ਰਿਕਟ 'ਚ ਭਾਰਤ ਲਈ ਕਈ ਯਾਦਗਾਰ ਪਾਰੀਆਂ ਖੇਡੀਆਂ। ਇਸ ਤੋਂ ਇਲਾਵਾ ਉਨ੍ਹਾਂ ਆਈਪੀਐੱਲ 'ਚ ਪੰਜਾਬ ਕਿੰਗਜ਼ ਲਈ ਕਪਤਾਨੀ ਵੀ ਕੀਤੀ।
