T20 WC ਵਿਚਾਲੇ TEAM INDIA ਲਈ ਆਈ ਵੱਡੀ ਖ਼ੁਸ਼ਖਬਰੀ! BCCI ਨੇ ਇਸ ਧਾਕੜ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ

Monday, Mar 02, 2026 - 08:26 PM (IST)

T20 WC ਵਿਚਾਲੇ TEAM INDIA ਲਈ ਆਈ ਵੱਡੀ ਖ਼ੁਸ਼ਖਬਰੀ! BCCI ਨੇ ਇਸ ਧਾਕੜ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ

ਸਪੋਰਟਸ ਡੈਸਕ- ਟੀ-20 ਵਰਲਡ ਕੱਪ 2026 ਵਿਚਕਾਰ ਭਾਰਤੀ ਕ੍ਰਿਕਟ ਟੀਮ ਲਈ ਇੱਕ ਵੱਡੀ ਖ਼ੁਸ਼ਖ਼ਬਰੀ ਸਾਹਮਣੇ ਆਈ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਸਾਬਕਾ ਦਿੱਗਜ ਤੇਜ਼ ਗੇਂਦਬਾਜ਼ ਜ਼ਹੀਰ ਖਾਨ ਨੂੰ ਦੇਸ਼ ਦੇ ਤੇਜ਼ ਗੇਂਦਬਾਜ਼ੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਇੱਕ ਅਹਿਮ ਜ਼ਿੰਮੇਵਾਰੀ ਸੌਂਪੀ ਹੈ। ਬੋਰਡ ਨੇ ਇਹ ਕ੍ਰਾਂਤੀਕਾਰੀ ਕਦਮ ਟੀਮ ਇੰਡੀਆ ਨੂੰ ਜਸਪ੍ਰੀਤ ਬੁਮਰਾਹ ਵਰਗੇ ਹੋਰ ਪ੍ਰਭਾਵਸ਼ਾਲੀ ਗੇਂਦਬਾਜ਼ ਦੇਣ ਅਤੇ ਮੌਜੂਦਾ ਗੇਂਦਬਾਜ਼ਾਂ ਦੀ ਫਾਰਮ ਤੇ ਫਿਟਨੈਸ ਦੀ ਸਮੱਸਿਆ ਨਾਲ ਨਜਿੱਠਣ ਲਈ ਚੁੱਕਿਆ ਹੈ।

ਰਿਪੋਰਟਾਂ ਅਨੁਸਾਰ, ਜ਼ਹੀਰ ਖਾਨ ਇਸੇ ਮਹੀਨੇ ਬੈਂਗਲੁਰੂ ਸਥਿਤ ਸੈਂਟਰ ਆਫ ਐਕਸੀਲੈਂਸ (CoE) ਵਿੱਚ ਇੱਕ ਵਿਸ਼ੇਸ਼ ਟ੍ਰੇਨਿੰਗ ਕੈਂਪ ਲਗਾਉਣਗੇ। ਇਸ ਕੈਂਪ ਵਿੱਚ ਦੇਸ਼ ਦੇ ਚੋਟੀ ਦੇ ਤੇਜ਼ ਗੇਂਦਬਾਜ਼ ਸ਼ਾਮਲ ਹੋਣਗੇ, ਜਿਨ੍ਹਾਂ ਨੂੰ ਜ਼ਹੀਰ ਖਾਨ ਟ੍ਰੇਨਿੰਗ ਦੇਣਗੇ। ਜ਼ਿਕਰਯੋਗ ਹੈ ਕਿ ਟ੍ਰੌਏ ਕੂਲੀ ਦੇ ਰਿਟਾਇਰ ਹੋਣ ਤੋਂ ਬਾਅਦ CoE ਵਿੱਚ ਤੇਜ਼ ਗੇਂਦਬਾਜ਼ੀ ਕੋਚ ਦਾ ਅਹੁਦਾ ਖਾਲੀ ਸੀ, ਜਿਸ ਨੂੰ ਹੁਣ ਜ਼ਹੀਰ ਖਾਨ ਸੰਭਾਲਣਗੇ।

ਇਹ ਵੀ ਪੜ੍ਹੋ- IND vs ENG ਸੈਮੀਫਾਈਨਲ ਮੈਚ ਰੱਦ ਹੋ ਗਿਆ ਤਾਂ ਕਿਸ ਨੂੰ ਮਿਲੇਗੀ ਫਾਈਨਲ ਦੀ ਟਿਕਟ? ਜਾਣੋ ICC ਦਾ ਨਿਯਮ

CoE ਦੇ ਕ੍ਰਿਕਟ ਮੁਖੀ ਵੀ.ਵੀ.ਐੱਸ. ਲਕਸ਼ਮਣ ਖੁਦ ਚਾਹੁੰਦੇ ਸਨ ਕਿ ਜ਼ਹੀਰ ਖਾਨ ਇਸ ਭੂਮਿਕਾ ਨੂੰ ਸੰਭਾਲਣ। ਜ਼ਹੀਰ ਖਾਨ ਦੀ ਵੀ ਕੋਚਿੰਗ ਵਿੱਚ ਕਾਫੀ ਦਿਲਚਸਪੀ ਹੈ, ਉਹ ਪਹਿਲਾਂ ਹੀ ਆਈ.ਪੀ.ਐੱਲ. ਵਿੱਚ ਮੁੰਬਈ ਇੰਡੀਅਨਜ਼ ਅਤੇ ਲਖਨਊ ਸੁਪਰਜਾਇੰਟਸ ਵਰਗੀਆਂ ਟੀਮਾਂ ਨਾਲ ਜੁੜੇ ਰਹੇ ਹਨ, ਪਰ ਹੁਣ ਉਹ ਭਾਰਤੀ ਟੀਮ ਲਈ ਨਵੇਂ ਤੇਜ਼ ਗੇਂਦਬਾਜ਼ ਤਿਆਰ ਕਰਨ 'ਤੇ ਧਿਆਨ ਕੇਂਦਰਿਤ ਕਰਨਗੇ।

47 ਸਾਲਾ ਜ਼ਹੀਰ ਖਾਨ ਕੋਲ ਅੰਤਰਰਾਸ਼ਟਰੀ ਕ੍ਰਿਕਟ ਦਾ ਵਿਸ਼ਾਲ ਅਨੁਭਵ ਹੈ। ਉਨ੍ਹਾਂ ਨੇ ਭਾਰਤ ਲਈ 92 ਟੈਸਟ ਮੈਚਾਂ ਵਿੱਚ 311 ਵਿਕਟਾਂ ਅਤੇ 200 ਵਨਡੇ ਮੈਚਾਂ ਵਿੱਚ 282 ਵਿਕਟਾਂ ਹਾਸਲ ਕੀਤੀਆਂ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਟੀ-20 ਅੰਤਰਰਾਸ਼ਟਰੀ ਮੈਚਾਂ ਵਿੱਚ 17 ਵਿਕਟਾਂ ਅਤੇ ਆਈ.ਪੀ.ਐੱਲ. ਦੇ 100 ਮੈਚਾਂ ਵਿੱਚ 102 ਵਿਕਟਾਂ ਝਟਕਾਈਆਂ ਹਨ। ਬੀ.ਸੀ.ਸੀ.ਆਈ. ਨੂੰ ਉਮੀਦ ਹੈ ਕਿ ਉਨ੍ਹਾਂ ਦੇ ਇਸ ਤਜਰਬੇ ਨਾਲ ਭਾਰਤੀ ਕ੍ਰਿਕਟ ਨੂੰ ਬਹੁਤ ਫਾਇਦਾ ਹੋਵੇਗਾ।

ਇਹ ਵੀ ਪੜ੍ਹੋ- ਸਾਬਕਾ ਭਾਰਤੀ ਕਪਤਾਨ ਨੇ ਸੰਜੂ ਸੈਮਸਨ ਬਾਰੇ ਦਿੱਤਾ ਵੱਡਾ ਬਿਆਨ


author

Rakesh

Content Editor

Related News