ਹਾਲਾਤ ਦੇ ਅਨੁਸਾਰ ਹੀ ਖੇਡੇ ਟੀਮ ਇੰਡੀਆ : ਗਾਵਸਕਰ

Tuesday, Feb 24, 2026 - 10:38 AM (IST)

ਹਾਲਾਤ ਦੇ ਅਨੁਸਾਰ ਹੀ ਖੇਡੇ ਟੀਮ ਇੰਡੀਆ : ਗਾਵਸਕਰ

ਅਹਿਮਦਾਬਾਦ– ਆਪਣੇ ਜ਼ਮਾਨੇ ਦੇ ਧਾਕੜ ਬੱਲੇਬਾਜ਼ ਸੁਨੀਲ ਗਾਵਸਕਰ ਦਾ ਮੰਨਣਾ ਹੈ ਕਿ ਭਾਰਤ ਨੂੰ ਦੱਖਣੀ ਅਫਰੀਕਾ ਵਿਰੁੱਧ ਖੇਡੇ ਗਏ ਟੀ-20 ਵਿਸ਼ਵ ਕੱਪ ਦੇ ਮੈਚ ਤੋਂ ਸਬਕ ਲੈ ਕੇ ਆਪਣੇ ਓਵਰਕਾਨੀਫੈਂਡਸ ਨੂੰ ਤਿਆਗ ਕਰਨਾ ਚਾਹੀਦਾ ਹੈ ਤੇ ਹਰ ਗੇਂਦ ਨੂੰ ਬਾਊਂਡਰੀ ਲਾਈਨ ਤੋਂ ਬਾਹਰ ਭੇਜਣ ਦੀ ਬਜਾਏ ਹਾਲਾਤ ਅਨੁਸਾਰ ਹੀ ਖੇਡਣਾ ਚਾਹੀਦਾ ਹੈ।

ਭਾਰਤ ਨੂੰ ਦੱਖਣੀ ਅਫਰੀਕਾ ਵਿਰੁੱਧ ਬੱਲੇਬਾਜ਼ਾਂ ਦੀ ਅਸਫਲਤਾ ਕਾਰਨ ਸੁਪਰ-8 ਦੇ ਮੁਕਾਬਲੇ ’ਚ 76 ਦੌੜਾਂ ਨਾਲ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ।

ਗਾਵਸਕਰ ਨੇ ਕਿਹਾ, ‘‘ਭਾਰਤੀ ਬੱਲੇਬਾਜ਼ਾਂ ਨੂੰ ਡੇਵਾਲਡ ਬ੍ਰੇਵਿਸ ਤੇ ਮਿਲਰ ਦੀ ਸਾਂਝੇਦਾਰੀ ਤੋਂ ਸਿੱਖਿਆ ਲੈ ਕੇ ਇਸ ਤਰ੍ਹਾਂ ਦਾ ਦ੍ਰਿਸ਼ਟੀਕੋਣ ਅਪਣਾਉਣ ਦੀ ਲੋੜ ਸੀ। ਭਾਰਤੀ ਬੱਲੇਬਾਜ਼ਾਂ ਨੇ ਅਜਿਹਾ ਨਹੀਂ ਕੀਤਾ। ਉਹ ਓਵਰਕਾਨਫੀਡੈਂਸ ਨਾਲ ਉਤਰੇ, ਹਰ ਗੇਂਦ ’ਤੇ ਬੱਲਾ ਚਲਾਇਆ ਤੇ ਵਿਕਟਾਂ ਗੁਆ ਦਿੱਤੀਆਂ। ਦੱਖਣੀ ਅਫਰੀਕਾ ਖੇਡ ਦੇ ਹਰ ਵਿਭਾਗ ’ਚ ਭਾਰਤ ਤੋਂ ਅੱਗੇ ਸਾਬਤ ਹੋਈ।’’

ਗਾਵਸਕਰ ਨੇ ਕਿਹਾ, ‘‘ਭਾਰਤ ਨੇ ਦੱਖਣੀ ਅਫਰੀਕਾ ਤੋਂ ਕੋਈ ਸਬਕ ਨਹੀਂ ਲਿਆ। ਭਾਰਤੀ ਬੱਲੇਬਾਜ਼ ਕ੍ਰੀਜ਼ ’ਤੇ ਉਤਰ ਕੇ ਹਰ ਗੇਂਦ ਨੂੰ ਬਾਊਂਡਰੀ ਲਾਈਨ ਤੋਂ ਬਾਹਰ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਟੀ-20 ਕ੍ਰਿਕਟ ਇਸ ਤਰ੍ਹਾਂ ਨਹੀਂ ਖੇਡੀ ਜਾਂਦੀ।’’


author

Tarsem Singh

Content Editor

Related News