TEAM INDIA ਦਾ ਪਾਕਿਸਤਾਨ-ਕੈਨੇਡਾ ਤੋਂ ਵੀ ਬੁਰਾ ਹਾਲ!

Friday, Feb 20, 2026 - 06:50 PM (IST)

TEAM INDIA ਦਾ ਪਾਕਿਸਤਾਨ-ਕੈਨੇਡਾ ਤੋਂ ਵੀ ਬੁਰਾ ਹਾਲ!

ਸਪੋਰਟਸ ਡੈਸਕ- ਟੀ-20 ਵਰਲਡ ਕੱਪ ਦਾ ਰੋਮਾਂਚ ਹੁਣ ਆਪਣੇ ਅਗਲੇ ਪੜਾਅ ਸੁਪਰ-8 ਵਿੱਚ ਪ੍ਰਵੇਸ਼ ਕਰ ਚੁੱਕਾ ਹੈ, ਜਿੱਥੇ ਭਾਰਤ ਅਤੇ ਪਾਕਿਸਤਾਨ ਨੂੰ ਵੱਖ-ਵੱਖ ਗਰੁੱਪਾਂ ਵਿੱਚ ਰੱਖਿਆ ਗਿਆ ਹੈ। ਹਾਲਾਂਕਿ ਭਾਰਤੀ ਟੀਮ ਅਗਲੇ ਦੌਰ ਵਿੱਚ ਪਹੁੰਚ ਗਈ ਹੈ ਪਰ ਟੂਰਨਾਮੈਂਟ ਦਾ ਇੱਕ ਹੈਰਾਨ ਕਰਨ ਵਾਲਾ ਸੱਚ ਸਾਹਮਣੇ ਆਇਆ ਹੈ ਕਿ ਭਾਰਤ ਦੀ ਫੀਲਡਿੰਗ ਟੀਮ ਲਈ ਸਭ ਤੋਂ ਵੱਡੀ ਚਿੰਤਾ ਬਣ ਗਈ ਹੈ।

ਅੰਕੜਿਆਂ ਅਨੁਸਾਰ, ਭਾਰਤੀ ਟੀਮ ਨੇ ਹੁਣ ਤੱਕ ਟੂਰਨਾਮੈਂਟ ਵਿੱਚ ਕੁੱਲ 9 ਕੈਚ ਛੱਡੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਇਕੱਲੇ ਨੀਦਰਲੈਂਡ ਵਿਰੁੱਧ ਖੇਡੇ ਗਏ ਮੈਚ ਵਿੱਚ ਹੀ ਭਾਰਤੀ ਫੀਲਡਰਾਂ ਨੇ 5 ਕੈਚ ਛੱਡੇ ਸਨ। ਇਸ ਖ਼ਰਾਬ ਪ੍ਰਦਰਸ਼ਨ ਕਾਰਨ ਭਾਰਤ, ਆਇਰਲੈਂਡ ਤੋਂ ਬਾਅਦ ਟੂਰਨਾਮੈਂਟ ਦੀ ਦੂਜੀ ਸਭ ਤੋਂ ਖ਼ਰਾਬ ਫੀਲਡਿੰਗ ਕਰਨ ਵਾਲੀ ਟੀਮ ਬਣ ਗਈ ਹੈ। ਸੁਪਰ-8 ਦੇ ਵੱਡੇ ਮੁਕਾਬਲਿਆਂ ਵਿੱਚ ਇਹ ਗਲਤੀਆਂ ਭਾਰਤ 'ਤੇ ਭਾਰੀ ਪੈ ਸਕਦੀਆਂ ਹਨ।

ਇਹ ਵੀ ਪੜ੍ਹੋ- T20 ਵਿਸ਼ਵ ਕੱਪ 'ਚ ਹੋਇਆ ਇਕ ਹੋਰ ਵੱਡਾ ਉਲਟਫੇਰ, TEAM INDIA ਦੀ ਵਧੀ ਟੈਨਸ਼ਨ!

ਦੂਜੇ ਪਾਸੇ, ਪਾਕਿਸਤਾਨੀ ਟੀਮ ਲਈ ਵੀ ਅੱਗੇ ਦਾ ਸਫ਼ਰ ਆਸਾਨ ਨਹੀਂ ਲੱਗ ਰਿਹਾ। ਸੁਪਰ-8 ਵਿੱਚ ਪਾਕਿਸਤਾਨ ਦਾ ਸਾਹਮਣਾ ਨਿਊਜ਼ੀਲੈਂਡ, ਇੰਗਲੈਂਡ ਅਤੇ ਸ਼੍ਰੀਲੰਕਾ ਵਰਗੀਆਂ ਮਜ਼ਬੂਤ ਟੀਮਾਂ ਨਾਲ ਹੋਣਾ ਹੈ। ਪਾਕਿਸਤਾਨ ਦੀ ਮੌਜੂਦਾ ਫਾਰਮ ਨੂੰ ਦੇਖਦਿਆਂ ਕ੍ਰਿਕਟ ਮਾਹਿਰਾਂ ਨੇ ਉਨ੍ਹਾਂ ਦੇ ਸੈਮੀਫਾਈਨਲ ਵਿੱਚ ਪਹੁੰਚਣ 'ਤੇ ਸਵਾਲੀਆ ਨਿਸ਼ਾਨ ਲਗਾ ਦਿੱਤੇ ਹਨ।

ਇਸ ਦੌਰਾਨ ਪਾਕਿਸਤਾਨ ਦੇ ਸਾਹਿਬਜ਼ਾਦਾ ਫਰਹਾਨ ਚਰਚਾ ਵਿੱਚ ਹਨ, ਜੋ ਵਿਰਾਟ ਕੋਹਲੀ ਦੇ ਇੱਕ ਵੱਡੇ ਟੀ-20 ਵਰਲਡ ਕੱਪ ਰਿਕਾਰਡ ਨੂੰ ਤੋੜਨ ਦੇ ਕਾਫੀ ਕਰੀਬ ਪਹੁੰਚ ਗਏ ਹਨ। ਹਾਲਾਂਕਿ, ਉਨ੍ਹਾਂ ਦੀ ਇਸ ਉਪਲਬਧੀ 'ਤੇ ਬਹਿਸ ਵੀ ਛਿੜ ਗਈ ਹੈ ਕਿਉਂਕਿ ਉਨ੍ਹਾਂ ਵੱਲੋਂ ਬਣਾਈਆਂ ਗਈਆਂ ਜ਼ਿਆਦਾਤਰ ਦੌੜਾਂ ਕਮਜ਼ੋਰ ਟੀਮਾਂ ਵਿਰੁੱਧ ਆਈਆਂ ਹਨ, ਜਿਸ ਕਾਰਨ ਉਨ੍ਹਾਂ ਦੀ ਅਸਲ ਕਾਬਲੀਅਤ 'ਤੇ ਸਵਾਲ ਚੁੱਕੇ ਜਾ ਰਹੇ ਹਨ।

ਇਹ ਵੀ ਪੜ੍ਹੋ- T20 World Cup 'ਚ ਟੀਮ ਨੂੰ ਵੱਡਾ ਝਟਕਾ, ਕਪਤਾਨ ਹੀ ਟੂਰਨਾਮੈਂਟ 'ਚੋਂ ਹੋ ਗਿਆ ਬਾਹਰ


author

Rakesh

Content Editor

Related News