TEAM INDIA ਨੂੰ ਵੱਡਾ ਝਟਕਾ! ਅਚਾਨਕ T20 WC ਵਿਚਾਲੇ ਛੱਡ ਗਿਆ ਧਾਕੜ ਖਿਡਾਰੀ

Wednesday, Feb 25, 2026 - 12:08 AM (IST)

TEAM INDIA ਨੂੰ ਵੱਡਾ ਝਟਕਾ! ਅਚਾਨਕ T20 WC ਵਿਚਾਲੇ ਛੱਡ ਗਿਆ ਧਾਕੜ ਖਿਡਾਰੀ

ਸਪੋਰਟਸ ਡੈਸਕ- ਟੀ-20 ਵਿਸ਼ਵ ਕੱਪ 2026 ਦੇ ਅਹਿਮ ਮੋੜ 'ਤੇ ਭਾਰਤੀ ਕ੍ਰਿਕਟ ਟੀਮ ਨੂੰ ਇੱਕ ਵੱਡਾ ਝਟਕਾ ਲੱਗਾ ਹੈ। ਟੀਮ ਦੇ ਆਲਰਾਊਂਡਰ ਰਿੰਕੂ ਸਿੰਘ ਨੂੰ ਅਚਾਨਕ ਪਰਿਵਾਰਕ ਐਮਰਜੈਂਸੀ ਕਾਰਨ ਭਾਰਤੀ ਕੈਂਪ ਛੱਡ ਕੇ ਘਰ ਵਾਪਸ ਪਰਤਣਾ ਪਿਆ ਹੈ। ਰਿੰਕੂ ਸਿੰਘ ਚੇਨਈ ਤੋਂ ਆਪਣੇ ਘਰ ਰਵਾਨਾ ਹੋ ਗਏ ਹਨ।

ਜਾਣਕਾਰੀ ਅਨੁਸਾਰ ਰਿੰਕੂ ਸਿੰਘ ਦੇ ਪਿਤਾ ਦੀ ਸਿਹਤ ਅਚਾਨਕ ਬਹੁਤ ਵਿਗੜ ਗਈ ਹੈ ਅਤੇ ਉਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਉਨ੍ਹਾਂ ਨੂੰ ਗ੍ਰੇਟਰ ਨੋਇਡਾ ਦੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਰਿਪੋਰਟਾਂ ਅਨੁਸਾਰ ਉਹ ਵੈਂਟੀਲੇਟਰ 'ਤੇ ਹਨ। ਇਸ ਖ਼ਬਰ ਨੇ ਰਿੰਕੂ ਸਿੰਘ ਨੂੰ ਝੰਜੋੜ ਕੇ ਰੱਖ ਦਿੱਤਾ ਹੈ, ਜਿਸ ਤੋਂ ਬਾਅਦ ਉਹ ਮੰਗਲਵਾਰ ਸਵੇਰੇ ਹੀ ਆਪਣੇ ਪਿਤਾ ਦਾ ਹਾਲ ਜਾਣਨ ਲਈ ਰਵਾਨਾ ਹੋ ਗਏ।

ਇਹ ਵੀ ਪੜ੍ਹੋ- T20 ਵਿਸ਼ਵ ਕੱਪ 'ਚ ਹੋਵੇਗੀ ਭਾਰਤ-ਬੰਗਲਾਦੇਸ਼ ਦੀ ਟੱਕਰ, ICC ਦਾ ਵੱਡਾ ਐਲਾਨ

ਅਹਿਮਦਾਬਾਦ ਵਿੱਚ ਦੱਖਣੀ ਅਫ਼ਰੀਕਾ ਹੱਥੋਂ ਸੁਪਰ-8 ਦਾ ਪਹਿਲਾ ਮੈਚ ਹਾਰਨ ਤੋਂ ਬਾਅਦ ਟੀਮ ਇੰਡੀਆ ਆਪਣੇ ਅਗਲੇ ਮੁਕਾਬਲੇ ਲਈ ਚੇਨਈ ਪਹੁੰਚੀ ਸੀ। ਰਿੰਕੂ ਸਿੰਘ ਮੰਗਲਵਾਰ ਨੂੰ ਟੀਮ ਦੇ ਅਭਿਆਸ ਸੈਸ਼ਨ ਵਿੱਚ ਵੀ ਨਜ਼ਰ ਨਹੀਂ ਆਏ। ਸੂਤਰਾਂ ਅਨੁਸਾਰ, 26 ਫਰਵਰੀ ਨੂੰ ਜ਼ਿੰਬਾਬਵੇ ਖ਼ਿਲਾਫ਼ ਹੋਣ ਵਾਲੇ ਅਗਲੇ ਮੈਚ ਵਿੱਚ ਉਨ੍ਹਾਂ ਦਾ ਖੇਡਣਾ ਮੁਸ਼ਕਲ ਲੱਗ ਰਿਹਾ ਹੈ।

ਜ਼ਿਕਰਯੋਗ ਹੈ ਕਿ ਇਸ ਵਿਸ਼ਵ ਕੱਪ ਵਿੱਚ ਰਿੰਕੂ ਸਿੰਘ ਦਾ ਬੱਲੇ ਨਾਲ ਪ੍ਰਦਰਸ਼ਨ ਹੁਣ ਤੱਕ ਉਮੀਦ ਅਨੁਸਾਰ ਨਹੀਂ ਰਿਹਾ ਹੈ। ਉਨ੍ਹਾਂ ਨੇ 5 ਮੈਚਾਂ ਦੀਆਂ 5 ਪਾਰੀਆਂ ਵਿੱਚ ਸਿਰਫ਼ 24 ਦੌੜਾਂ ਬਣਾਈਆਂ ਹਨ, ਜਿਸ ਵਿੱਚ ਉਨ੍ਹਾਂ ਦਾ ਸਭ ਤੋਂ ਵੱਧ ਸਕੋਰ ਨਾਬਾਦ 11 ਦੌੜਾਂ ਰਿਹਾ ਹੈ। ਹਾਲਾਂਕਿ ਫੀਲਡਿੰਗ ਵਿੱਚ ਉਨ੍ਹਾਂ ਨੇ ਆਪਣੀ ਛਾਪ ਛੱਡੀ ਹੈ। ਗੇਂਦਬਾਜ਼ੀ ਵਿੱਚ ਉਨ੍ਹਾਂ ਨੇ ਹੁਣ ਤੱਕ ਸਿਰਫ਼ ਇੱਕ ਓਵਰ ਪਾਇਆ ਹੈ ਜਿਸ ਵਿੱਚ 9 ਦੌੜਾਂ ਦਿੱਤੀਆਂ ਸਨ।

ਇਹ ਵੀ ਪੜ੍ਹੋ- T20 ਵਿਸ਼ਵ ਕੱਪ 'ਚ ਹੋਇਆ ਇਕ ਹੋਰ ਵੱਡਾ ਉਲਟਫੇਰ, TEAM INDIA ਦੀ ਵਧੀ ਟੈਨਸ਼ਨ!


author

Rakesh

Content Editor

Related News