ਟੀਮ ਇੰਡੀਆ 'ਚ ਸਟਾਰ ਕ੍ਰਿਕਟਰ ਦੀ ਵਾਪਸੀ, ਸੱਟ ਕਾਰਨ ਮੈਦਾਨ ਤੋਂ ਸੀ ਦੂਰ
Tuesday, Feb 17, 2026 - 11:16 AM (IST)
ਸਪੋਰਟਸ ਡੈਸਕ : ਭਾਰਤੀ ਮਹਿਲਾ ਕ੍ਰਿਕਟ ਟੀਮ ਦੇ ਆਸਟ੍ਰੇਲੀਆ ਦੌਰੇ ਤੋਂ ਇਕ ਵੱਡੀ ਅਤੇ ਖੁਸ਼ੀ ਵਾਲੀ ਖਬਰ ਸਾਹਮਣੇ ਆਈ ਹੈ। ਆਸਟ੍ਰੇਲੀਆ ਵਿਰੁੱਧ ਹੋਣ ਵਾਲੀ ਤਿੰਨ ਮੈਚਾਂ ਦੀ ਵਨਡੇ (ODI) ਸੀਰੀਜ਼ ਲਈ ਭਾਰਤੀ ਟੀਮ ਵਿੱਚ ਸਟਾਰ ਬੱਲੇਬਾਜ਼ ਪ੍ਰਤਿਕਾ ਰਾਵਲ ਦੀ ਵਾਪਸੀ ਹੋਈਹੈ। ਪ੍ਰਤਿਕਾ ਪਿਛਲੇ ਲਗਭਗ ਚਾਰ ਮਹੀਨਿਆਂ ਤੋਂ ਸੱਟ ਕਾਰਨ ਕ੍ਰਿਕਟ ਦੇ ਮੈਦਾਨ ਤੋਂ ਦੂਰ ਸੀ।
ਵਿਸ਼ਵ ਕੱਪ ਦੌਰਾਨ ਲੱਗੀ ਸੀ ਸੱਟ
ਪ੍ਰਤਿਕਾ ਰਾਵਲ ਨੂੰ 26 ਅਕਤੂਬਰ 2025 ਨੂੰ ਆਈ.ਸੀ.ਸੀ. ਮਹਿਲਾ ਵਿਸ਼ਵ ਕੱਪ ਦੌਰਾਨ ਬੰਗਲਾਦੇਸ਼ ਵਿਰੁੱਧ ਮੈਚ ਵਿੱਚ ਫੀਲਡਿੰਗ ਕਰਦੇ ਸਮੇਂ ਗਿੱਟੇ 'ਤੇ ਸੱਟ ਲੱਗੀ ਸੀ। ਇਸ ਤੋਂ ਬਾਅਦ ਉਹ ਬੈਂਗਲੁਰੂ ਸਥਿਤ ਬੀ.ਸੀ.ਸੀ.ਆਈ. ਸੈਂਟਰ ਆਫ ਐਕਸੀਲੈਂਸ ਵਿੱਚ ਰੀਹੈਬਲੀਟੇਸ਼ਨ ਦੀ ਪ੍ਰਕਿਰਿਆ ਵਿੱਚੋਂ ਗੁਜ਼ਰੀ। ਹੁਣ ਮੈਡੀਕਲ ਟੈਸਟ ਤੋਂ ਬਾਅਦ ਉਨ੍ਹਾਂ ਨੂੰ ਪੂਰੀ ਤਰ੍ਹਾਂ ਫਿੱਟ ਘੋਸ਼ਿਤ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੀ ਵਾਪਸੀ ਨਾਲ ਭਾਰਤੀ ਟੀਮ ਦੇ ਟਾਪ ਆਰਡਰ ਨੂੰ ਕਾਫੀ ਮਜ਼ਬੂਤੀ ਮਿਲੇਗੀ।
ਸ਼ਾਨਦਾਰ ਰਿਹਾ ਹੈ ਪ੍ਰਤਿਕਾ ਦਾ ਰਿਕਾਰਡ
ਦਸੰਬਰ 2024 ਵਿੱਚ ਆਪਣਾ ਅੰਤਰਰਾਸ਼ਟਰੀ ਡੈਬਿਊ ਕਰਨ ਵਾਲੀ ਪ੍ਰਤਿਕਾ ਰਾਵਲ ਨੇ ਬਹੁਤ ਘੱਟ ਸਮੇਂ ਵਿੱਚ ਵੱਡਾ ਨਾਮ ਬਣਾਇਆ ਹੈ। ਉਨ੍ਹਾਂ ਨੇ ਹੁਣ ਤੱਕ 24 ਵਨਡੇ ਮੈਚਾਂ ਦੀਆਂ 23 ਪਾਰੀਆਂ ਵਿੱਚ 50 ਤੋਂ ਵੱਧ ਦੀ ਔਸਤ ਨਾਲ 1110 ਦੌੜਾਂ ਬਣਾਈਆਂ ਹਨ। ਉਨ੍ਹਾਂ ਦੇ ਨਾਮ 2 ਸੈਂਕੜੇ ਅਤੇ 7 ਅਰਧ-ਸੈਂਕੜੇ ਵੀ ਦਰਜ ਹਨ।
ਆਸਟ੍ਰੇਲੀਆ ਦੌਰੇ ਦਾ ਸ਼ਡਿਊਲ
ਭਾਰਤੀ ਮਹਿਲਾ ਟੀਮ ਇਸ ਸਮੇਂ ਆਸਟ੍ਰੇਲੀਆ ਦੌਰੇ 'ਤੇ ਹੈ, ਜਿੱਥੇ 15 ਫਰਵਰੀ ਨੂੰ ਪਹਿਲੇ ਟੀ-20 ਮੈਚ ਵਿੱਚ ਭਾਰਤ ਨੇ ਆਸਟ੍ਰੇਲੀਆ ਨੂੰ ਮਾਤ ਦਿੱਤੀ ਸੀ। ਹੁਣ ਅਗਲੇ ਮੈਚ ਇਸ ਪ੍ਰਕਾਰ ਹਨ:
ਦੂਜਾ ਟੀ-20: 19 ਫਰਵਰੀ (ਕੈਨਬਰਾ)
ਤੀਜਾ ਟੀ-20: 21 ਫਰਵਰੀ (ਐਡੀਲੇਡ)
ਵਨਡੇ ਸੀਰੀਜ਼ ਦਾ ਆਗਾਜ਼: 24 ਫਰਵਰੀ ਤੋਂ
ਵਨਡੇ ਸੀਰੀਜ਼ ਲਈ ਅਪਡੇਟ ਕੀਤੀ ਭਾਰਤੀ ਟੀਮ
ਹਰਮਨਪ੍ਰੀਤ ਕੌਰ (ਕਪਤਾਨ), ਸਮ੍ਰਿਤੀ ਮੰਧਾਨਾ (ਉਪ-ਕਪਤਾਨ), ਸ਼ੇਫਾਲੀ ਵਰਮਾ, ਰੇਣੂਕਾ ਠਾਕੁਰ, ਸ੍ਰੀ ਚਰਣੀ, ਵੈਸ਼ਨਵੀ ਸ਼ਰਮਾ, ਕ੍ਰਾਂਤੀ ਗੌੜ, ਸਨੇਹ ਰਾਣਾ, ਦੀਪਤੀ ਸ਼ਰਮਾ, ਰਿਚਾ ਘੋਸ਼ (ਵਿਕਟਕੀਪਰ), ਉਮਾ ਛੇਤਰੀ (ਵਿਕਟਕੀਪਰ), ਕਾਸ਼ਵੀ ਗੌਤਮ, ਅਮਨਜੋਤ ਕੌਰ, ਜੇਮਿਮਾ ਰੋਡ੍ਰਿਗਜ਼, ਹਰਲੀਨ ਦਿਓਲ ਅਤੇ ਪ੍ਰਤਿਕਾ ਰਾਵਲ।
