T20 ਵਿਸ਼ਵ ਕੱਪ ''ਚ ਹੋਇਆ ਇਕ ਹੋਰ ਵੱਡਾ ਉਲਟਫੇਰ, TEAM INDIA ਦੀ ਵਧੀ ਟੈਨਸ਼ਨ!
Thursday, Feb 19, 2026 - 09:33 PM (IST)
ਸਪੋਰਟਸ ਡੈਸਕ- ਆਈਸੀਸੀ ਮੇਨਜ਼ ਟੀ-20 ਵਿਸ਼ਵ ਕੱਪ 2026 ਵਿੱਚ ਇਕ ਹੋਰ ਵੱਡਾ ਉਲਟਫੇਰ ਦੇਖਣ ਨੂੰ ਮਿਲਿਆ ਹੈ। ਇਸ ਵਾਰ ਟੀ-20 ਵਿਸ਼ਵ ਕੱਪ 2026 ਜ਼ਿੰਬਾਬਵੇ ਦੀ ਟੀਮ ਇੱਕ ‘ਜਾਇੰਟ ਕਿਲਰ’ ਵਜੋਂ ਉੱਭਰੀ ਹੈ। ਆਪਣੇ ਪਿਛਲੇ ਮੈਚ ਵਿੱਚ ਆਸਟ੍ਰੇਲੀਆ ਨੂੰ 23 ਦੌੜਾਂ ਨਾਲ ਹਰਾ ਕੇ ਸਭ ਨੂੰ ਹੈਰਾਨ ਕਰਨ ਵਾਲੀ ਜ਼ਿੰਬਾਬਵੇ ਨੇ ਹੁਣ ਆਪਣੇ ਆਖਰੀ ਲੀਗ ਮੈਚ ਵਿੱਚ ਸ਼੍ਰੀਲੰਕਾ ਨੂੰ 6 ਵਿਕਟਾਂ ਨਾਲ ਹਰਾ ਕੇ ਇੱਕ ਹੋਰ ਵੱਡਾ ਉਲਟਫੇਰ ਕਰ ਦਿੱਤਾ ਹੈ। ਇਸ ਜਿੱਤ ਨਾਲ ਜ਼ਿੰਬਾਬਵੇ ਨੇ ਨਾ ਸਿਰਫ਼ ਸੁਪਰ-8 ਵਿੱਚ ਆਪਣੀ ਜਗ੍ਹਾ ਪੱਕੀ ਕੀਤੀ ਹੈ, ਸਗੋਂ ਵੱਡੀਆਂ ਟੀਮਾਂ ਲਈ ਖ਼ਤਰੇ ਦੀ ਘੰਟੀ ਵੀ ਵਜਾ ਦਿੱਤੀ ਹੈ।
ਇਹ ਵੀ ਪੜ੍ਹੋ- TEAM INDIA ਨਾਲ ਹੋਇਆ ਵੱਡਾ ਉਲਟਫੇਰ
ਕੋਲੰਬੋ ਦੇ ਆਰ. ਪ੍ਰੇਮਦਾਸਾ ਸਟੇਡੀਅਮ ਵਿੱਚ ਖੇਡੇ ਗਏ ਇਸ ਮੁਕਾਬਲੇ ਵਿੱਚ ਜ਼ਿੰਬਾਬਵੇ ਨੂੰ ਜਿੱਤ ਲਈ 179 ਦੌੜਾਂ ਦਾ ਟੀਚਾ ਮਿਲਿਆ ਸੀ। ਜ਼ਿੰਬਾਬਵੇ ਨੇ ਇਸ ਟੀਚੇ ਨੂੰ 3 ਗੇਂਦਾਂ ਬਾਕੀ ਰਹਿੰਦਿਆਂ ਹੀ ਹਾਸਲ ਕਰ ਲਿਆ। ਟੀਮ ਦੀ ਜਿੱਤ ਵਿੱਚ ਬ੍ਰਾਇਨ ਬੇਨੇਟ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ ਨਾਬਾਦ 63 ਦੌੜਾਂ ਬਣਾਈਆਂ, ਜਦਕਿ ਕਪਤਾਨ ਸਿਕੰਦਰ ਰਜ਼ਾ ਨੇ 45 ਦੌੜਾਂ ਦਾ ਅਹਿਮ ਯੋਗਦਾਨ ਪਾਇਆ।
ਜ਼ਿੰਬਾਬਵੇ ਹੁਣ ਸੁਪਰ-8 ਦੇ ਗਰੁੱਪ-1 ਵਿੱਚ ਪਹੁੰਚ ਗਈ ਹੈ, ਜਿੱਥੇ ਉਸ ਦਾ ਮੁਕਾਬਲਾ ਭਾਰਤ, ਦੱਖਣੀ ਅਫ਼ਰੀਕਾ ਅਤੇ ਵੈਸਟਇੰਡੀਜ਼ ਵਰਗੀਆਂ ਮਜ਼ਬੂਤ ਟੀਮਾਂ ਨਾਲ ਹੋਵੇਗਾ। ਜ਼ਿੰਬਾਬਵੇ ਦੇ ਇਸ ਸ਼ਾਨਦਾਰ ਫਾਰਮ ਨੇ ਭਾਰਤੀ ਕੈਂਪ ਦੀਆਂ ਚਿੰਤਾਵਾਂ ਵੀ ਵਧਾ ਦਿੱਤੀਆਂ ਹਨ ਕਿਉਂਕਿ ਸੁਪਰ-8 ਦੇ ਅਹਿਮ ਮੁਕਾਬਲੇ ਵਿੱਚ ਭਾਰਤ ਨੂੰ ਜ਼ਿੰਬਾਬਵੇ ਤੋਂ ਸਖ਼ਤ ਟੱਕਰ ਮਿਲਣ ਦੀ ਉਮੀਦ ਹੈ।
ਇਹ ਵੀ ਪੜ੍ਹੋ- T20 World Cup 'ਚ ਟੀਮ ਨੂੰ ਵੱਡਾ ਝਟਕਾ, ਕਪਤਾਨ ਹੀ ਟੂਰਨਾਮੈਂਟ 'ਚੋਂ ਹੋ ਗਿਆ ਬਾਹਰ
ਅਹਿਮ ਮੁਕਾਬਲਿਆਂ ਦਾ ਸ਼ੈਡਿਊਲ (ਗਰੁੱਪ 1):
• 23 ਫਰਵਰੀ: ਜ਼ਿੰਬਾਬਵੇ ਬਨਾਮ ਵੈਸਟਇੰਡੀਜ਼ (ਮੁੰਬਈ)
• 26 ਫਰਵਰੀ: ਭਾਰਤ ਬਨਾਮ ਜ਼ਿੰਬਾਬਵੇ (ਚੇਨਈ, ਸ਼ਾਮ 7 ਵਜੇ)
• 1 ਮਾਰਚ: ਜ਼ਿੰਬਾਬਵੇ ਬਨਾਮ ਦੱਖਣੀ ਅਫ਼ਰੀਕਾ (ਦਿੱਲੀ)
ਜ਼ਿੰਬਾਬਵੇ ਨੇ ਇਸ ਟੂਰਨਾਮੈਂਟ ਵਿੱਚ ਹੁਣ ਤੱਕ ਤਿੰਨ ਮੈਚ ਜਿੱਤੇ ਹਨ। ਸ਼੍ਰੀਲੰਕਾ ਨੂੰ ਉਸ ਦੇ ਘਰ ਵਿੱਚ ਹੀ ਹਰਾ ਕੇ ਜ਼ਿੰਬਾਬਵੇ ਨੇ ਸਾਬਤ ਕਰ ਦਿੱਤਾ ਹੈ ਕਿ ਉਹ ਸੁਪਰ-8 ਵਿੱਚ ਕਿਸੇ ਵੀ ਵੱਡੀ ਟੀਮ ਦਾ ਸਮੀਕਰਨ ਵਿਗਾੜ ਸਕਦੀ ਹੈ।
