ਅਭਿਆਸ ਮੈਚ ਤੋਂ ਪਹਿਲਾਂ ਜ਼ਖਮੀ ਹੋਏ ਸ਼ਿਖਰ ਧਵਨ, ਭਾਰਤ ਦੀ ਵਧੀ ਚਿੰਤਾ

Friday, May 24, 2019 - 10:53 PM (IST)

ਅਭਿਆਸ ਮੈਚ ਤੋਂ ਪਹਿਲਾਂ ਜ਼ਖਮੀ ਹੋਏ ਸ਼ਿਖਰ ਧਵਨ, ਭਾਰਤ ਦੀ ਵਧੀ ਚਿੰਤਾ

ਸਪੋਰਟਸ ਡੈੱਕਸ— ਆਈ. ਸੀ. ਸੀ. ਕ੍ਰਿਕਟ ਵਿਸ਼ਵ ਕੱਪ 2019 ਦਾ ਆਗਾਜ 30 ਮਈ ਨੂੰ ਹੋਵੇਗਾ। ਵਿਸ਼ਵ ਕੱਪ ਦੀ ਸ਼ੁਰੂਆਤ ਤੋਂ ਪਹਿਲਾਂ ਭਾਰਤ ਤੇ ਨਿਊਜ਼ੀਲੈਂਡ ਵਿਚਾਲੇ 25 ਮਈ ਨੂੰ ਅਭਿਆਸ ਮੈਚ ਖੇਡਿਆ ਜਾਵੇਗਾ ਪਰ ਇਸ ਤੋਂ ਪਹਿਲਾਂ ਭਾਰਤੀ ਟੀਮ ਦੇ ਬੱਲੇਬਾਜ਼ ਸ਼ਿਖਰ ਧਵਨ ਦੇ ਸੱਟ ਲੱਗ ਗਈ ਹੈ। ਬੈਟਿੰਗ ਕੋਚ ਸੰਜੈ ਬਾਂਗੜ ਦੇ ਨਾਲ ਅਭਿਆਸ ਦੌਰਾਨ ਇਕ ਸ਼ਾਟ ਪਿੱਚ ਗੇਂਦ ਧਵਨ ਦੇ ਹੇਲਮੇਟ ਨਾਲ ਲੱਗੀ ਜਿਸ ਕਾਰਨ ਉਸ ਦੇ ਸੱਟ ਲੱਗ ਗਈ।

PunjabKesari
ਇਸ ਤੋਂ ਬਾਅਦ ਧਵਨ ਨੂੰ ਅਭਿਆਸ ਮੈਚ ਤੋਂ ਹਟਨਾ ਪਿਆ ਤੇ ਉਸ ਨੂੰ ਫਿਜ਼ੀਓ ਪੈਟ੍ਰਿਕ ਫਰਹਾਰਟ ਕੋਲ ਚੈੱਕਅਪ ਦੇ ਲਈ ਜਾਣਾ ਪਿਆ। ਇਕ ਰਿਪੋਰਟ 'ਚ ਧਵਨ ਦੇ ਮੂੰਹ 'ਚੋਂ ਖੂਨ ਨਿਕਲਣ ਦੀ ਗੱਲ ਵੀ ਸਾਹਮਣੇ ਆਈ ਹੈ। ਵਿਸ਼ਵ ਕੱਪ ਦੇ ਲਈ ਚੁਣੇ ਗਏ ਸਾਰੇ 15 ਖਿਡਾਰੀ ਕਰੀਬ 2 ਮਹੀਨੇ ਬਾਅਦ ਇਕੱਠੇ ਮੈਦਾਨ 'ਤੇ ਆਏ ਹਨ। ਇਸ ਦੌਰਾਨ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਤੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਵੀ ਅਭਿਆਸ ਕਰ ਰਹੇ ਸਨ।

PunjabKesari
ਜ਼ਿਕਰਯੋਗ ਹੈ ਕਿ ਭਾਰਤੀ ਟੀਮ 22 ਮਈ ਨੂੰ ਇੰਗਲੈਂਡ ਦੇ ਲਈ ਰਵਾਨਾ ਹੋਈ ਸੀ ਤੇ 5 ਜੂਨ ਨੂੰ ਦੱਖਣੀ ਅਫਰੀਕਾ ਵਿਰੁੱਧ ਉਹ ਪਹਿਲਾਂ ਮੈਚ ਖੇਡੇਗੀ।

 


author

Gurdeep Singh

Content Editor

Related News