IND vs AUS : ਭਾਰਤੀ ਪ੍ਰਸ਼ੰਸਕਾਂ ਲਈ ਬੁਰੀ ਖਬਰ, ਸ਼ਿਖਰ ਦਾ ਸੱਟ ਕਾਰਨ ਬੱਲੇਬਾਜ਼ੀ ਕਰਨਾ ਸ਼ੱਕੀ

Sunday, Jan 19, 2020 - 04:29 PM (IST)

IND vs AUS : ਭਾਰਤੀ ਪ੍ਰਸ਼ੰਸਕਾਂ ਲਈ ਬੁਰੀ ਖਬਰ, ਸ਼ਿਖਰ ਦਾ ਸੱਟ ਕਾਰਨ ਬੱਲੇਬਾਜ਼ੀ ਕਰਨਾ ਸ਼ੱਕੀ

ਸਪੋਰਟਸ ਡੈਸਕ— ਭਾਰਤੀ ਕ੍ਰਿਕਟ ਟੀਮ 3 ਮੈਚਾਂ ਦੀ ਵਨ-ਡੇ ਸੀਰੀਜ਼ ਦਾ ਆਖ਼ਰੀ ਮੈਚ ਬੈਂਗਲੁਰੂ 'ਚ ਖੇਡ ਰਹੀ ਹੈ, ਜਿਸ 'ਚ ਆਸਟਰੇਲੀਆਈ ਪਾਰੀ ਦੀ ਸ਼ੁਰੂਆਤ ਦੇ ਦੌਰਾਨ ਟੀਮ ਇੰਡੀਆ ਨੂੰ ਵੱਡਾ ਝਟਕਾ ਸਲਾਮੀ ਬੱਲੇਬਾਜ਼ ਦੇ ਤੌਰ 'ਤੇ ਲੱਗਾ ਹੈ। ਦੂਜੇ ਮੈਚ 'ਚ ਸੱਟ ਕਾਰਨ ਮੈਦਾਨ 'ਤੇ ਫੀਲਡਿੰਗ ਕਰਨ ਨਹੀਂ ਆਏ ਖੱਬੇ ਹੱਥ ਦੇ ਬੱਲੇਬਾਜ਼ ਸ਼ਿਖਰ ਧਵਨ ਤੀਜੇ ਮੈਚ 'ਚ ਵੀ ਸੱਟ ਦਾ ਸ਼ਿਕਾਰ ਹੋ ਕੇ ਮੈਦਾਨ 'ਚੋਂ ਬਾਹਰ ਹੋ ਗਏ ਹਨ।

ਆਸਟਰੇਲੀਆਈ ਪਾਰੀ ਦੇ ਦੌਰਾਨ ਪੰਜਵੇਂ ਓਵਰ ਦੀ ਤੀਜੀ ਗੇਂਦ 'ਤੇ ਮਹਿਮਾਨ ਟੀਮ ਦੇ ਕਪਤਾਨ ਆਰੋਨ ਫਿੰਚ ਨੇ ਸ਼ਾਟ ਖੇਡਿਆ ਜੋ ਕਵਰ ਦੀ ਦਿਸ਼ਾ ਵੱਲ ਗਿਆ। ਇੱਥੇ ਸ਼ਿਖਰ ਧਵਨ ਫੀਲਡਿੰਗ ਕਰ ਰਹੇ ਸਨ। ਇਕ ਦੌੜ ਤਾਂ ਬਣ ਚੁੱਕੀ ਸੀ ਅਤੇ ਸ਼ਿਖਰ ਧਵਨ ਨੇ ਡਾਈਵ ਲਾਈ ਅਤੇ ਉਨ੍ਹਾਂ ਦਾ ਖੱਬਾ ਮੋਢਾ ਸੱਟ ਦਾ ਸ਼ਿਕਾਰ ਹੋ ਗਿਆ। ਮੈਚ ਦੀ ਸ਼ੁਰੂਆਤ 'ਚ ਹੀ ਟੀਮ ਇੰਡੀਆ ਲਈ ਇਹ ਵੱਡਾ ਖਤਰਾ ਲਗ ਰਿਹਾ ਹੈ ਹਾਲਾਂਕਿ ਉਨ੍ਹਾਂ ਦੇ ਸਬਸੀਟਿਊਡ ਦੇ ਤੌਰ 'ਤੇ ਮੈਦਾਨ 'ਤੇ ਯੁਜਵੇਂਦਰ ਚਾਹਲ ਆ ਗਏ ਹਨ, ਪਰ ਅਜੇ ਵੀ ਮੇਜ਼ਬਾਨ ਟੀਮ ਲਈ ਪਰੇਸ਼ਾਨੀ ਹੈ। ਬੀ. ਸੀ. ਸੀ. ਆਈ. ਨੇ ਧਵਨ ਦੀ ਸੱਟ 'ਤੇ ਅਪਡੇਟ ਜਾਰੀ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਐਕਸ-ਰੇਅ ਲਈ ਲਿਜਾਇਆ ਗਿਆ ਹੈ। ਜਿੱਥੇ ਤੱਕ ਉਨ੍ਹਾਂ ਦੀ ਬੱਲੇਬਾਜ਼ੀ ਕਰਨ ਦੀ ਗੱਲ ਹੈ ਤਾਂ ਬੀ. ਸੀ. ਸੀ. ਆਈ. ਨੇ ਕਿਹਾ ਕਿ ਐਕਸ-ਰੇਅ ਕਰਵਾਕੇ ਪਰਤਨ ਦੇ ਬਾਅਦ ਉਨ੍ਹਾਂ ਦੀ ਸੱਟ ਦਾ ਮੁਆਇਨਾ ਕੀਤਾ ਜਾਵੇਗਾ ਜਿਸ ਤੋਂ ਬਾਅਦ ਹੀ ਉਨ੍ਹਾਂ ਨੂੰ ਮੈਦਾਨ 'ਤੇ ਉਤਾਰਿਆ ਜਾਵੇਗਾ।
PunjabKesari
ਜੇਕਰ ਸ਼ਿਖਰ ਧਵਨ ਇਸ ਮੈਚ ਤੋਂ ਬਾਹਰ ਹੋ ਜਾਂਦੇ ਹਨ ਤਾਂ ਉਨ੍ਹਾਂ ਦੀ ਜਗ੍ਹਾ ਕਿਸੇ ਹੋਰ ਬੱਲੇਬਾਜ਼ ਨੂੰ ਮੌਕਾ ਮਿਲੇਗਾ ਜੋ ਭਾਰਤੀ ਟੀਮ ਲਈ ਬੱਲੇਬਾਜ਼ੀ ਕਰ ਸਕੇਗਾ। ਹਾਲਾਂਕਿ, ਇਸ 'ਤੇ ਅਜੇ ਅਧਿਕਾਰਤ ਅਪਡੇਟ ਬੀ. ਸੀ. ਸੀ. ਆਈ. ਵੱਲੋਂ ਆਉਣੀ ਹੈ, ਜਿਸ ਦਾ ਸਾਰਿਆਂ ਨੂੰ ਇੰਤਜ਼ਾਰ ਹੈ, ਪਰ ਕ੍ਰਿਕਟ ਪ੍ਰਸ਼ੰਸਕ ਚਾਹੁਣਗੇ ਕਿ ਇਸ ਅਹਿਮ ਮੈਚ 'ਚ ਸ਼ਿਖਰ ਧਵਨ ਅਤੇ ਰੋਹਿਤ ਸ਼ਰਮਾ ਓਪਨਿੰਗ ਕਰਦੇ ਹੋਏ ਨਜ਼ਰ ਆਉਣ। ਜ਼ਿਕਰਯੋਗ ਹੈ ਕਿ 34 ਸਾਲਾ ਇਹ ਖਿਡਾਰੀ ਦੂਜੇ ਵਨ-ਡੇ ਮੈਚ 'ਚ ਬੱਲੇਬਾਜ਼ੀ ਦੇ ਦੌਰਾਨ ਆਸਟਰੇਲੀਆਈ ਤੇਜ਼ ਗੇਂਦਬਾਜ਼ ਪੈਟ ਕਮਿੰਸ ਦੀ ਬਾਊਂਸਰ ਪਸਲੀ 'ਤੇ ਲੱਗਣ ਦੇ ਬਾਅਦ ਫੀਲਡਿੰਗ ਦੇ ਦੌਰਾਨ ਮੈਦਾਨ 'ਤੋਂ ਬਾਹਰ ਸਨ।


author

Tarsem Singh

Content Editor

Related News