ਸ਼ਾਸਤਰੀ ਬੋਲੇ, ਵਿਸ਼ਵ ਕੱਪ ਦੀ ਪਲੇਇੰਗ ਇਲੈਵਨ ''ਚ ਖੇਡੇਗਾ ਮੇਰਾ ਇਹ ਪਸੰਦੀਦਾ ਸਪਿਨਰ

01/09/2019 3:37:49 PM

ਨਵੀਂ ਦਿੱਲੀ : ਕੋਚ ਰਵੀ ਸ਼ਾਸਤਰੀ ਨੂੰ ਲਗਦਾ ਹੈ ਕਲਾਈ ਸਪਿਨਰ ਕੁਲਦੀਪ ਯਾਦਵ ਦਾ ਆਸਟਰੇਲੀਆਈ ਧਰਤੀ 'ਤੇ ਡੈਬਿਯੂ ਟੈਸਟ ਵਿਚ ਸ਼ਾਨਦਾਰ ਪ੍ਰਦਰਸ਼ਨ ਉਸ ਨੂੰ ਇੰਗਲੈਂਡ 'ਚ ਹੋਣ ਵਾਲੇ ਆਗਾਮੀ ਵਿਸ਼ਵ ਕੱਪ ਵਿਚ ਪਲੇਇੰਗ ਇਲੈਵਨ 'ਚ ਚੋਣ ਲਈ ਪਹਿਲਾ ਪਸੰਦੀਦਾ ਸਪਿਨਰ ਬਣਾਉਂਦਾ ਹੈ। ਕੁਲਦੀਪ ਨੇ ਸਿਡਨੀ ਵਿਚ ਆਸਟਰੇਲੀਆ ਖਿਲਾਫ ਡਰਾਅ ਹੋਏ ਚੌਥੇ ਟੈਸਟ ਦੀ ਪਹਿਲੀ ਪਾਰੀ ਵਿਚ 5 ਵਿਕਟ ਹਾਸਲ ਕੀਤੇ ਅਤੇ ਭਾਰਤੀ ਕੋਚ ਨੇ ਕਲਾਈ ਦੇ ਇਸ ਸਪਿਨਰ ਦੀ ਤਾਰੀਫਾਂ ਦਾ ਪੁਲ ਬੰਨ੍ਹੇ। 

PunjabKesari

ਸ਼ਾਸਤਰੀ ਨੇ ਇਕ ਚੈਨਲ ਨਾਲ ਗੱਤਬਾਤ ਦੌਰਾਨ ਕਿਹਾ, ''ਕੁਲਦੀਪ ਸ਼ਾਨਦਾਰ ਪ੍ਰਦਰਸ਼ਨ ਨਾਲ ਵਿਸ਼ਵ ਕੱਪ ਲਈ ਤੈਅ ਖਿਡਾਰੀਆਂ ਦੀ ਸੂਚੀ 'ਚ ਆਇਆ ਹੈ। ਉਹ ਸ਼ਾਇਦ ਵਿਸ਼ਵ 'ਚ ਖੇਡਣ ਵਾਲੀ ਹਰ ਭਾਰਤੀ ਪਲੇਇੰਗ ਇਲੈਵਨ ਵਿਚ ਸ਼ਾਮਲ ਹੋ ਸਕਦਾ ਹੈ ਕਿਉਂਕਿ ਉਸਨੂੰ ਕਲਾਈ ਸਪਿਨ ਕਰਨ ਦਾ ਫਾਇਦਾ ਮਿਲੇਗਾ। ਅਸੀਂ ਇਕ ਹੋਰ ਸਪਿਨਰ ਨੂੰ ਚੁਣਨਾ ਹੈ ਕਿਉਂਕਿ ਹੁਣ ਕੁਲਦੀਪ ਪਹਿਲ ਦੀ ਸੂਚੀ 'ਚ ਹੈ।''

PunjabKesari
 

ਪੰਤ ਨੂੰ ਦਿੱਤਾ ਸੀ ਖਾਸ ਕੰਮ
ਨੌਜਵਾਨ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੇ ਵੀ 350 ਦੌੜਾਂ ਬਣਾ ਕੇ ਪ੍ਰਭਾਵਿਤ ਕੀਤਾ ਅਤੇ ਉਹ ਇਸ ਸੀਰੀਜ਼ 'ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਖਿਡਾਰੀਆਂ 'ਚੋਂ ਦੂਜੇ ਨੰਬਰ 'ਤੇ ਰਹੇ। ਹਾਲਾਂਕਿ ਉਸ ਨੂੰ ਆਸਟਰੇਲੀਆ ਅਤੇ ਨਿਊਜ਼ੀਲੈਂਡ ਵਨਡੇ ਲਈ ਚੁਣੀ ਗਈ ਟੀਮ 'ਚ ਸ਼ਾਮਲ ਨਹੀਂ ਕੀਤਾ ਗਿਆ। ਸ਼ਾਸਤਰੀ ਨੇ ਕਿਹਾ, ''ਪੰਤ ਨੂੰ ਮੈਚ ਫਿਨਿਸ਼ ਕਰਨ ਦੀ ਕਲਾ ਦਾ ਖਾਸ ਕੰਮ ਦਿੱਤਾ ਹੈ ਜੋ ਵਿਸ਼ਵ ਕੱਪ ਦੌਰਾਨ ਭਾਰਤ ਲਈ ਕਾਫੀ ਮਹੱਤਵਪੂਰਨ ਹੋਵੇਗਾ।''
PunjabKesari

ਸ਼ਾਸਤਰੀ ਨੇ ਕਿਹਾ, ''ਅਸੀਂ ਇਸ ਲਈ ਉਸ ਨੂੰ ਵਾਪਸ ਜਾਣ ਨੂੰ ਕਿਹਾ, ਕਿਉਂਕਿ ਉਹ ਲਗਾਤਾਰ ਕ੍ਰਿਕਟ ਖੇਡ ਰਿਹਾ ਹੈ। ਮੈਨੂੰ ਲਗਦਾ ਹੈ ਕਿ ਉਸ ਨੂੰ 2 ਹਫਤਿਆਂ ਲਈ ਬ੍ਰੇਕ ਦੀ ਜ਼ਰੂਰਤ ਹੈ ਅਤੇ ਫਿਰ ਉਹ ਭਾਰਤ ਏ ਟੀਮ ਨਾਲ ਜੁੜੇਗਾ। ਉਸ ਨੂੰ ਇਕ ਖਾਸ ਕੰਮ ਕਰਨ ਲਈ ਕਿਹਾ ਗਿਆ ਹੈ ਜੋ ਮੈਚਾਂ ਨੂੰ ਫਿਨਿਸ਼ ਕਰਨ ਦਾ ਹੈ। ਇਸ ਤੋਂ ਬਾਅਦ ਉਹ ਟੀਮ 'ਚ ਸ਼ਾਮਲ ਹੋ ਜਾਵੇਗਾ। ਆਲੋਚਨਾਵਾਂ ਬਾਰੇ ਸ਼ਾਸਤਰੀ ਨੇ ਕਿਹਾ ਕਿ ਲੋਕ ਕਹਿੰਦੇ ਹਨ, ਕੌਣ ਪਰਵਾਹ ਕਰਦਾ ਹੈ? ਸਕੋਰਬੋਰਡ ਦੇਖੋ, ਨਤੀਜੇ ਦੇਖੋ ਅਤੇ ਬਾਕੀ ਸਭ ਇਤਿਹਾਸ ਹੈ।''


Related News