ਰਾਸ਼ਿਦ ਦੀ ਵਚਨਵੱਧਤਾ ਉਸ ਨੂੰ ਟੀ-20 ਲੀਗ ’ਚ ਫ੍ਰੈਂਚਾਈਜੀ ਦਾ ਪਸੰਦੀਦਾ ਬਣਾਉਂਦੀ ਹੈ : ਗਾਵਸਕਰ
Thursday, Apr 11, 2024 - 09:19 PM (IST)
ਨਵੀਂ ਦਿੱਲੀ- ਸਾਬਕਾ ਮਹਾਨ ਕ੍ਰਿਕਟਰ ਸੁਨੀਲ ਗਾਵਸਕਰ ਦਾ ਮੰਨਣਾ ਹੈ ਕਿ ਖੇਡ ਦੇ ਸਾਰੇ ਪਹਿਲੂਆਂ ਪ੍ਰਤੀ ਵਚਨਵੱਧਤਾ ਰਾਸ਼ਿਦ ਖਾਨ ਨੂੰ ਦੁਨੀਆ ਭਰ ਦੀ ਟੀ-20 ਲੀਗ ’ਚ ਸਭ ਤੋਂ ਪਸੰਦੀਦਾ ਖਿਡਾਰੀਆਂ ’ਚੋਂ ਇਕ ਬਣਾਉਂਦੀ ਹੈ। ਗੁਜਰਾਤ ਟਾਈਟਨਸ ਨੂੰ ਬੁੱਧਵਾਰ ਰਾਜਸਥਾਨ ਰਾਇਲਸ ਖਿਲਾਫ ਜਿੱਤ ਲਈ ਆਖਰੀ ਓਵਰ ’ਚ 15 ਅਤੇ ਆਖਰੀ ਗੇਂਦ ’ਤੇ 2 ਦੌੜਾਂ ਦੀ ਜ਼ਰੂਰਤ ਸੀ ਅਤੇ ਅਫਗਾਨੀਸਤਾਨ ਦੇ ਲੈੱਗ ਸਪਿਨਰ ਰਾਸ਼ਿਦ ਨੇ 11 ਗੇਂਦਾਂ ’ਚ ਅਜੇਤੂ 24 ਦੌੜਾਂ ਬਣਾ ਕੇ ਟੀਮ ਨੂੰ ਜਿੱਤ ਦੁਆ ਦਿੱਤੀ। ਉਸ ਨੇ ਆਪਣੇ 4 ਓਵਰਾਂ ’ਚ 1 ਦੌੜਾਂ ਦੇ ਕੇ 1 ਵਿਕਟ ਲਈ।
ਗਾਵਸਕਰ ਨੇ ਕਿਹਾ ਕਿ ਜਦੋਂ ਜ਼ਰੂਰਤ ਸੀ, ਉਦੋਂ ਉਸ ਨੇ (ਰਾਸ਼ਿਦ) ਬੱਲੇ ਨਾਲ ਯੋਗਦਾਨ ਦਿੱਤਾ। ਇਹੀ ਕਾਰਨ ਹੈ ਕਿ ਉਸ ਦੀ ਦੁਨੀਆ ਭਰ ਦੀ ਫ੍ਰੈਂਚਾਈਜੀ ’ਚ ਇੰਨੀ ਜ਼ਿਆਦਾ ਮੰਗ ਹੈ। ਉਹ ਉਸ ਨੂੰ ਚਾਹੁੰਦੇ ਹਨ ਕਿਉਂਕਿ ਉਸ ਨੇ ਉਸ ਦੀ ਵਚਨਬੱਧਤਾ, ਬੱਲੇਬਾਜ਼ੀ, ਗੇਂਦਬਾਜ਼ੀ ਅਤੇ ਫੀਲਡਿੰਗ ਵਿਚ ਨਜ਼ਰ ਆਉਂਦੀ ਹੈ। ਗੇਂਦਬਾਜ਼ੀ ਅਤੇ ਬੱਲੇਬਾਜ਼ੀ ਤੋਂ ਇਲਾਵਾ ਰਾਸ਼ਿਦ ਸ਼ਾਨਦਾਰ ਫੀਲਡਰ ਵੀ ਹੈ। ਗਾਵਸਕਰ ਨੇ ਕਿਹਾ ਕਿ ਦੇਖੋਂ ਕਿਸ ਤਰ੍ਹਾਂ ਉਹ ਫੀਲਡਿੰਗ ਵਿਚ ਆਪਣਾ ਸਭ ਕੁਝ ਲਗਾ ਦਿੰਦਾ ਹੈ। ਗਾਵਸਕਰ ਨੇ ਰਾਸ਼ਿਦ ਦੀ ਤੁਲਨਾ ਇੰਗਲੈਂਡ ਦੇ ਟੈਸਟ ਕਪਤਾਨ ਬੇਨ ਸਟੋਕਸ ਨਾਲ ਕੀਤੀ, ਜੋ ਇਸ ਸਾਲ ਆਈ. ਪੀ. ਐੱਲ. ਵਿਚ ਨਹੀਂ ਖੇਡ ਰਿਹਾ।
ਉਸ ਨੇ ਕਿਹਾ ਕਿ ਇਕ ਪਾਸੇ ਕ੍ਰਿਕਟਰ ਹੈ, ਜੋ ਇਸ ਸਾਲ ਆਈ. ਪੀ. ਐੱਲ. ਵਿਚ ਨਹੀਂ ਖੇਡ ਰਿਹਾ ਪਰ ਉਹ ਵੀ ਇਸ ਤਰ੍ਹਾਂ ਦਾ ਹੈ, ਬੇਨ ਸਟੋਕਸ। ਜਦੋਂ ਵੀ ਤੁਸੀਂ ਬੇਨ ਸਟੋਕਸ ਨੂੰ ਬੱਲੇਬਾਜ਼ੀ, ਗੇਂਦਬਾਜ਼ੀ ਜਾਂ ਫੀਲਡਿੰਗ ਕਰਦੇ ਹੋਏ ਦੇਖੋ ਤਾਂ ਉਹ ਆਪਣਾ ਸੋ ਫੀਸਦੀ ਦਿੰਦਾ ਹੈ। ਉਹ ਆਪਣਾ ਸਭ ਕੁਝ ਲਗਾ ਿਦੰਦਾ ਹੈ। ਗਾਵਸਕਰ ਨੇ ਟਾਈਟਨਸ ਦੇ ਨੌਜਵਾਨ ਕਪਤਾਨ ਸ਼ੁੱਭਮਨ ਗਿੱਲ ਤੋਂ ਵੀ ਪ੍ਰਭਾਵਿਤ ਹੈ, ਜਿਸ ਨੇ ਰਾਸ਼ਿਦ ਅਤੇ ਰਾਹੁਲ ਤੇਵਤੀਆ ਦੇ ਤੇਜ਼ਤਰਾਰ ਪਾਰੀਆਂ ਖੇਡ ਕੇ ਟੀਮ ਨੂੰ ਜਿੱਤ ਦੁਆਉਣ ਤੋਂ ਪਹਿਲਾਂ ਇਕੱਲੇ ਦਮ ’ਤੇ ਟੀਮ ਨੂੰ ਮੈਚ ’ਚ ਬਣਾ ਕੇ ਰੱਖਿਆ ਸੀ।