ਸ਼ਾਸਤਰੀ ਨੇ ਮੰਨੀ ਗਲਤੀ, ਸਾਨੂੰ 10 ਦਿਨ ਪਹਿਲਾਂ ਜਾਣਾ ਚਾਹੀਦਾ ਸੀ ਅਫਰੀਕਾ

01/23/2018 2:59:49 AM

ਜੌਹਾਨਸਬਰਗ— ਦੱਖਣੀ ਅਫਰੀਕਾ ਦੌਰੇ 'ਤੇ ਲਗਾਤਾਰ 2 ਟੈਸਟ ਮੈਚਾਂ 'ਚ ਖਰਾਬ ਪ੍ਰਦਰਸ਼ਨ ਤੋਂ ਬਾਅਦ ਭਾਰਤੀ ਟੀਮ ਦੇ ਕੋਚ ਰਵੀ ਸ਼ਾਸਤਰੀ ਨੇ ਸੋਮਵਾਰ ਨੂੰ ਗਲਤੀ ਮੰਨ ਲਈ ਕਿ ਟੀਮ ਨੂੰ ਦੌਰੇ ਦੀ ਸ਼ੁਰੂਆਤ 10 ਦਿਨ ਪਹਿਲਾਂ ਕਰਨੀ ਚਾਹੀਦੀ ਸੀ ਜਿਸ ਨਾਲ ਖਿਡਾਰੀ ਇੱਥੋਂ ਦੇ ਹਲਾਤਾ ਨੂੰ ਸਮਝ ਸਕਣ। ਸ਼ਾਸਤਰੀ ਨੇ ਇਸ ਦੇ ਨਾਲ ਹੀ ਕਿਹਾ ਕਿ ਭਵਿੱਖ 'ਚ ਟੀਮ ਦੇ ਦੌਰੇ 'ਤੇ ਤੈਆਰੀਆਂ ਦੇ ਲਈ ਤੇ ਜ਼ਿਆਦਾ ਸਮਾਂ ਦਿੱਤਾ ਜਾਣਾ ਚਾਹੀਦਾ। ਭਾਰਤੀ ਟੀਮ ਸੀਰੀਜ਼ ਦਾ ਤੀਸਰਾ ਤੇ ਆਖਰੀ ਮੈਚ ਬੁੱਧਵਾਰ ਨੂੰ ਖੇਡੇਗੀ।
ਸਾਨੂੰ ਅਭਿਆਸ ਲਈ ਸਮਾਂ ਮਿਲਦਾ ਤਾਂ ਨਤੀਜਾ ਕੁਝ ਹੋਰ ਹੁੰਦਾ
ਭਾਰਤੀ ਟੀਮ ਦੱਖਣੀ ਅਫਰੀਕਾ ਦੌਰੇ 'ਤੇ 28 ਦਸੰਬਰ ਨੂੰ ਪਹੁੰਚੀ ਸੀ ਤੇ ਪਹਿਲਾ ਟੈਸਟ ਮੈਚ 5 ਜਨਵਰੀ ਤੋਂ ਸੀ। ਭਾਰਤੀ ਕੋਚ ਨੇ ਅਭਿਆਸ ਸੈਸ਼ਨ ਤੋਂ ਬਾਅਦ ਕਿਹਾ ਕਿ ਅਸੀਂ ਘਰੇਲੂ ਸਥਿਤੀ ਤੋਂ ਜਾਣੂ ਹਾਂ। ਕੋਚ ਨੇ ਕਿਹਾ ਕਿ ਇੱਥੇ ਅਭਿਆਸ ਦੇ ਲਈ 10 ਦਿਨ ਹੋਰ ਮਿਲਦੇ ਤਾਂ ਕਾਫੀ ਬਦਲਾਵ ਹੁੰਦਾ। ਉਨ੍ਹਾਂ ਨੇ ਕਿਹਾ ਕਿ ਅਸੀਂ ਕੋਈ ਬਹਾਨਾ ਨਹੀਂ ਬਣਾਉਣਾ ਚਾਹੁੰਦੇ, ਅਸੀਂ ਜਿਸ ਪਿਚ 'ਤੇ ਖੇਡਦੇ ਹਾਂ, ਇਹ ਦੋਵੇਂ ਟੀਮਾਂ ਲਈ ਸੀ ਤੇ ਮੈਂ ਉਸ ਗਲ 'ਤੇ ਧਿਆਨ ਦੇਣਾ ਚਾਹੁੰਦਾ ਕਿ ਦੋਵਾਂ ਟੈਸਟ 'ਚ ਅਸੀਂ 20 ਵਿਕਟ ਹਾਸਲ ਕੀਤੀਆਂ। ਜਿਸ 'ਚ ਦੋਵਾਂ ਮੈਚਾਂ 'ਚ ਜਿੱਤਣ ਦਾ ਮੌਕਾ ਮਿਲਿਆ। ਜੇਕਰ ਅਸੀਂ ਵਧੀਆ ਪ੍ਰਦਰਸ਼ਨ ਕੀਤਾ ਤਾਂ ਤੀਸਰਾ ਮੈਚ ਵੀ ਵਧੀਆ ਹੋਵੇਗਾ। ਸ਼ਾਸਤਰੀ ਨੇ ਕਿਹਾ ਟੈਸਟ ਮੈਚਾਂ ਤੋਂ 2 ਹਫਤੇ ਪਹਿਲਾਂ ਸੀਨੀਅਰ ਖਿਡਾਰੀਆਂ ਨੂੰ ਵਿਦੇਸ਼ੀ ਦੌਰਿਆ 'ਤੇ ਭੇਜਿਆ ਜਾਵੇਗਾ ਜੋ ਵਿਦੇਸ਼ੀ ਸਥਿਤੀ ਨੂੰ ਸਮਝ ਸਕਣ।


Related News