ਸ਼ੰਮੀ ਨੂੰ ਉਸਦੀ ਪਤਨੀ ਨੇ ਵਿਸ਼ਵ ਕੱਪ ਲਈ ਕਿਹਾ-ਗੁੱਡ ਲੱਕ

Friday, Apr 19, 2019 - 03:43 AM (IST)

ਸ਼ੰਮੀ ਨੂੰ ਉਸਦੀ ਪਤਨੀ ਨੇ ਵਿਸ਼ਵ ਕੱਪ ਲਈ ਕਿਹਾ-ਗੁੱਡ ਲੱਕ

ਅਮਰੋਹ- ਭਾਰਤੀ ਕ੍ਰਿਕਟ ਟੀਮ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ ਦੀ ਪਤਨੀ ਹਸੀਨ ਜਹਾਂ ਅਚਾਨਕ ਕੋਲਕਾਤਾ ਤੋਂ ਅਮਰੋਹ ਆਪਣੇ ਸਹੁਰੇ ਸਹਸਪੁਰ ਪਹੁੰਚੀ ਤੇ ਲੋਕ ਸਭਾ ਦੇ ਦੂਜੇ ਗੇੜ ਲਈ ਵੀਰਵਾਰ ਨੂੰ ਇੱਥੇ ਵੋਟਿੰਗ ਕੀਤੀ ਤੇ ਉਸ ਤੋਂ ਬਾਅਦ ਵਿਸ਼ਵ ਕੱਪ ਟੀਮ ਵਿਚ ਚੋਣ ਹੋਣ ਲਈ ਸ਼ੰਮੀ ਨੂੰ ਗੁੱਡ-ਲੱਕ ਕਿਹਾ। ਵੋਟ ਪਾਉਣ ਤੋਂ ਬਾਅਦ ਹਸੀਨ ਜਹਾਂ ਨੇ ਕਿਹਾ ਕਿ ਬਿਨਾਂ ਡਰ ਤੇ ਖੌਫ ਦੇ ਸਾਰਿਆਂ ਨੂੰ, ਖਾਸ ਤੌਰ 'ਤੇ ਨੌਜਵਾਨਾਂ ਨੂੰ ਆਪਣੇ ਕਰਤੱਵ ਨਿਭਾਉਂਦੇ ਹੋਏ ਵੋਟ ਪਾਉਣੀ ਚਾਹੀਦੀ ਹੈ। ਵਿਸ਼ਵ ਕੱਪ ਟੀਮ ਵਿਚ ਸ਼ਾਮਲ ਕ੍ਰਿਕਟਰ ਸ਼ੰਮੀ  ਦੀ ਪਤਨੀ ਹਸੀਨ ਜਹਾਂ ਅਚਾਨਕ ਆਪਣੇ  ਸਹੁਰੇ ਸਹਸਪੁਰ ਪਹੁੰਚੀ। ਉਸ ਨੂੰ ਦੇਖ ਕੇ ਪਿੰਡ ਵਾਲੇ ਵੀ ਹੈਰਾਨ ਰਹਿ ਗਏ। ਹਸੀਨ ਜਹਾਂ ਤੋਂ ਕਈ ਵਾਰ ਸ਼ੰਮੀ ਦੇ ਬਾਰੇ ਵਿਚ ਪੁੱਛਿਆ ਗਿਆ ਪਰ ਉਸਨੇ ਕੁਝ ਨਹੀਂ ਕਿਹਾ। ਇਸਦੇ ਬਾਵਜੂਦ ਹਸੀਨ ਜਹਾਂ ਨੇ ਵਿਸ਼ਵ ਕੱਪ ਲਈ ਟੀਮ ਇੰਡੀਆ ਨੂੰ ਗੁੱਡ ਲੱਕ ਕਿਹਾ। ਉਸ ਨੇ ਇਹ ਵੀ ਕਿਹਾ ਕਿ ਟੀਮ ਇੰਡੀਆ ਲਈ ਸ਼ੰਮੀ ਵੀ ਬਿਹਤਰ ਪ੍ਰਦਰਸ਼ਨ ਕਰੇ। ਇਸ ਦੌਰਾਨ ਸ਼ੰਮੀ ਦੀ ਪਤਨੀ ਨਾਲ ਫੋਟੋਆਂ ਖਿਚਵਾਉਣ ਵਾਲਿਆਂ ਦੀ ਭੀੜ ਲੱਗੀ ਰਹੀ। 
ਜ਼ਿਕਰਯੋਗ ਹੈ ਕਿ ਬੀਤੇ ਸਾਲ ਮਾਰਚ ਦੇ ਪਹਿਲੇ ਹਫਤੇ ਵਿਚ ਸ਼ੰਮੀ ਤੇ ਹਸੀਨ ਜਹਾਂ ਵਿਚਾਲੇ ਵਿਵਾਦ ਹੋ ਗਿਆ ਸੀ, ਜਿਹੜਾ ਹੁਣ ਅਦਾਲਤ ਵਿਚ ਵਿਚਾਰ ਅਧੀਨ ਹੈ। ਦੋਵਾਂ ਦੇ ਰਿਸ਼ਤੇ ਇਸ ਕਦਰ ਖਰਾਬ ਹੋਏ ਹਨ ਕਿ ਕਾਫੀ ਸਮੇਂ ਤੋਂ ਉਨ੍ਹਾਂ ਦੀ ਮੁਲਾਕਾਤ ਵੀ ਨਹੀਂ ਹੋਈ। ਹਸੀਨ ਜਹਾਂ ਪਤੀ ਮੁਹੰਮਦ ਸ਼ੰਮੀ 'ਤੇ ਘਰੇਲੂ ਹਿੰਸਾ ਦਾ ਦੋਸ਼ ਲਾਉਣ ਦੇ ਮਾਮਲੇ ਵਿਚ ਸੁਰਖੀਆਂ ਵਿਚ ਆਈ ਸੀ। ਉਸ ਨੇ ਸ਼ੰਮੀ 'ਤੇ ਕਈ ਗੰਭੀਰ ਦੋਸ਼ ਲਾਏ ਸਨ।


author

Gurdeep Singh

Content Editor

Related News