ਸ਼ੰਮੀ ਨੇ ਸਾਂਝਾ ਕੀਤਾ WC2015 ਦਾ ਦਰਦ, ਡਾਕਟਰਾਂ ਨੇ ਕਿਹਾ ਸੀ ਖੇਡਣਾ ਤਾਂ ਦੂਰ ਹੁਣ ਤੁਰ ਵੀ ਨਹੀਂ ਸਕੋਗੇ

Wednesday, Nov 22, 2023 - 08:05 PM (IST)

ਸ਼ੰਮੀ ਨੇ ਸਾਂਝਾ ਕੀਤਾ WC2015 ਦਾ ਦਰਦ, ਡਾਕਟਰਾਂ ਨੇ ਕਿਹਾ ਸੀ ਖੇਡਣਾ ਤਾਂ ਦੂਰ ਹੁਣ ਤੁਰ ਵੀ ਨਹੀਂ ਸਕੋਗੇ

ਸਪੋਰਟਸ ਡੈਸਕ- ਵਿਸ਼ਵ ਕੱਪ 2023 'ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ ਨੇ ਇਕ ਵੱਡਾ ਖੁਲਾਸਾ ਕੀਤਾ ਹੈ। ਉਸ ਨੇ ਦੱਸਿਆ ਕਿ ਜਦੋਂ ਉਹ 2015 ਦਾ ਵਿਸ਼ਵ ਕੱਪ ਖੇਡ ਰਿਹਾ ਸੀ ਤਾਂ ਉਹ ਪੂਰੀ ਤਰ੍ਹਾਂ ਫਿੱਟ ਨਹੀਂ ਸੀ। ਉਸ ਨੂੰ ਹਰ ਮੈਚ ਤੋਂ ਪਹਿਲਾਂ ਟੀਕੇ ਲਗਵਾਉਣੇ ਪੈਂਦੇ ਸਨ ਤਾਂ ਜੋ ਉਹ ਟੀਮ ਲਈ ਵਧੀਆ ਪ੍ਰਦਰਸ਼ਨ ਕਰ ਸਕੇ। ਵਿਸ਼ਵ ਕੱਪ 2023 'ਚ ਭਾਰਤ ਦੇ ਸ਼ਾਨਦਾਰ ਪ੍ਰਦਰਸ਼ਨ ਪਿੱਛੇ ਸ਼ੰਮੀ ਦੀ ਬਹੁਤ ਵੱਡਾ ਹੱਥ ਸੀ, ਜਿਸ ਨੇ 7 ਮੈਚਾਂ 'ਚ 24 ਵਿਕਟਾਂ ਲਈਆਂ ਸਨ ਤੇ ਉਹ ਇਸ ਵਿਸ਼ਵ ਕੱਪ 'ਚ ਸਭ ਤੋਂ ਵੱਧ ਵਿਕਟਾਂ ਲੈਣ ਵਾਲਾ ਗੇਂਦਬਾਜ਼ ਬਣਿਆ। 

ਇਹ ਵੀ ਪੜ੍ਹੋ- ICC ਨੇ ਐਲਾਨੀ ਵਿਸ਼ਵ ਕੱਪ 2023 ਦੀ ਬੈਸਟ ਪਲੇਇੰਗ-11, ਇਨ੍ਹਾਂ ਦਿੱਗਜਾਂ ਨੂੰ ਨਹੀਂ ਮਿਲੀ ਜਗ੍ਹਾ

ਉਸ ਨੇ ਦੱਸਿਆ ਕਿ ਵਿਸ਼ਵ ਕੱਪ ਦਾ 2015 ਦਾ ਸੀਜ਼ਨ ਉਸ ਦਾ ਪਹਿਲਾ ਵਿਸ਼ਵ ਕੱਪ ਸੀ, ਤੇ ਇਹ ਉਸ ਲਈ ਬਹੁਤ ਮੁਸ਼ਕਲ ਰਿਹਾ ਸੀ। ਟੂਰਨਾਮੈਂਟ ਸ਼ੁਰੂ ਹੋਣ ਤੋਂ ਪਹਿਲਾਂ ਉਸ ਦੇ ਗੋਡੇ 'ਚ ਦਰਦ ਸੀ ਤੇ ਸੋਜ ਵੀ ਪੈ ਗਈ ਸੀ। ਇਸ ਕਾਰਨ ਡਾਕਟਰਾਂ ਨੇ ਉਸ ਨੂੰ ਕਿਹਾ ਕਿ ਇਸ ਹਾਲ 'ਚ ਉਹ ਖੇਡ ਨਹੀਂ ਸਕਦਾ। ਉਸ ਨੇ ਇਹ ਵੀ ਕਿਹਾ ਕਿ ਜੇਕਰ ਕੋਈ ਹੋਰ ਹੁੰਦਾ ਤਾਂ ਉਹ ਇਹ ਦਰਦ ਨਾ ਸਹਾਰਦਾ ਤੇ ਇਲਾਜ ਨੂੰ ਪਹਿਲ ਦਿੰਦਾ। ਪਰ ਉਸ ਨੇ ਦੇਸ਼ ਨੂੰ ਚੁਣਿਆ ਤੇ ਦੇਸ਼ ਲਈ ਖੇਡਣਾ ਜ਼ਿਆਦਾ ਜ਼ਰੂਰੀ ਸਮਝਿਆ। ਸ਼ੰਮੀ ਨੇ ਕਿਹਾ ਕਿ ਮੈਚ ਤੋਂ ਬਾਅਦ ਜਦੋਂ ਬਾਕੀ ਖਿਡਾਰੀ ਹੋਟਲ ਵੱਲ ਜਾਂਦੇ ਸੀ, ਉਹ ਇੰਜੈਕਸ਼ਨ ਲਗਵਾਉਣ ਲਈ ਹਸਪਤਾਲ ਜਾਂਦਾ ਸੀ। ਉਸ ਨੇ ਕਿਹਾ ਕਿ ਜਦੋਂ ਤੁਸੀਂ ਦੇਸ਼ ਲਈ ਖੇਡਦੇ ਹੋ ਤਾਂ ਤੁਸੀਂ ਸਭ ਦੁੱਖ-ਦਰਦ ਭੁੱਲ ਜਾਂਦੇ ਹੋ। 

ਇਹ ਵੀ ਪੜ੍ਹੋ- ICC ਦਾ ਨਵਾਂ ਨਿਯਮ, ਹੁਣ ਗੇਂਦਬਾਜ਼ਾਂ ਲਈ ਵੀ ਸ਼ੁਰੂ ਹੋਇਆ ਟਾਈਮ-ਆਊਟ, ਲੱਗੇਗੀ ਪੈਨਲਟੀ

ਜਦੋਂ ਟੂਰਨਾਮੈਂਟ ਤੋਂ ਬਾਅਦ ਸ਼ੰਮੀ ਦੀ ਸਰਜਰੀ ਹੋਈ ਤਾਂ ਉਸ ਨੇ ਕਿਹਾ, 'ਮੈਂ 2 ਘੰਟਿਆਂ ਤੱਕ ਬੇਹੋਸ਼ ਰਿਹਾ। ਜਦੋਂ ਉੱਠਿਆ ਤਾਂ ਮੈਂ ਡਾਕਟਰ ਨੂੰ ਪੁੱਛਿਆ ਕਿ ਮੈਂ ਹੁਣ ਖੇਡ ਸਕਾਂਗਾ ? ਡਾਕਟਰ ਨੇ ਜਵਾਬ ਦਿੱਤਾ ਕਿ ਜੇ ਮੈਂ ਬਿਨਾਂ ਪ੍ਰੇਸ਼ਾਨੀ ਦੇ ਤੁਰ ਵੀ ਸਕਿਆ ਤਾਂ ਬਹੁਤ ਵੱਡੀ ਗੱਲ ਹੋਵੇਗੀ, ਖੇਡਣਾ ਤਾਂ ਬਹੁਤ ਦੂਰ ਦੀ ਗੱਲ ਹੈ। ਡਾਕਟਰ ਨੇ ਕਿਹਾ ਕਿ ਇਹ ਤਾਂ ਤੁਹਾਡੇ ਆਰਾਮ 'ਤੇ ਨਿਰਭਰ ਹੈ।' ਦਰਦ 'ਚ ਹੋਣ ਦੇ ਬਾਵਜੂਦ ਸ਼ੰਮੀ ਨੇ 2015 ਵਿਸ਼ਵ ਕੱਪ ਦੇ 7 ਮੈਚ ਖੇਡੇ ਤੇ 17 ਵਿਕਟਾਂ ਹਾਸਲ ਕੀਤੀਆਂ। ਇਸ ਦੌਰਾਨ ਉਸ ਦੀ ਬੈਸਟ ਬਾਲਿੰਗ ਫਿਗਰ 35 ਦੌੜਾਂ ਦੇ ਕੇ 4 ਵਿਕਟਾਂ ਦੀ ਰਹੀ। ਉਸ ਦੇ ਜ਼ਬਰਦਸਤ ਪ੍ਰਦਰਸ਼ਨ ਕਾਰਨ ਭਾਰਤ ਸੈਮੀਫਾਈਨਲ 'ਚ ਪਹੁੰਚ ਗਿਆ ਸੀ, ਪਰ ਆਸਟ੍ਰੇਲੀਆ ਹੱਥੋਂ ਹਾਰ ਕੇ ਬਾਹਰ ਹੋ ਗਿਆ ਸੀ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harpreet SIngh

Content Editor

Related News