ਸ਼ਮੀ ਦੀ ਪਤਨੀ ਹਸੀਨ ਜਹਾਂ ਨੇ ਸਾਂਝੀ ਕੀਤੀ ਆਪਣੀ ਡਾਂਸ ਵੀਡੀਓ, ਲੋਕਾਂ ਨੇ ਕਿਹਾ- Aunty No.1

06/23/2020 1:47:14 PM

ਨਵੀਂ ਦਿੱਲੀ : ਚੀਨ ਤੋਂ ਨਿਕਲੇ ਜਾਨਲੇਵਾ ਕੋਰੋਨਾ ਵਾਇਰਸ ਨੇ ਜੁੱਥੇ ਪੂਰੀ ਦੁਨੀਆ ਨੂੰ ਆਪਣੀ ਲਪੇਟ 'ਚ ਲੈ ਲਿਆ ਹੈ ਉੱਥੇ ਹੀ ਖੇਡ ਗਤੀਵਿਧੀਆਂ ਵੀ ਇਸ ਕਾਰਨ ਠੱਪ ਹਨ। ਭਾਰਤੀ ਕ੍ਰਿਕਟਰ ਵੀ ਇਸ ਵਾਇਰਸ ਕਾਰਨ ਆਪਣੇ ਘਰਾਂ ਵਿਚ ਰਹਿਣ ਲਈ ਮਜਬੂਰ ਹਨ। ਉਹ ਆਪਣੇ ਪ੍ਰਸ਼ੰਸਕਾਂ ਨਾਲ ਜੁੜੇ ਰਹਿਣ ਲਈ ਸੋਸ਼ਲ ਮੀਡੀਆ ਦਾ ਸਹਾਰਾ ਲੈ ਰਹੇ ਹਨ। ਉਹ ਇਕ ਦੂਜੇ ਨਾਲ ਲਾਈਵ ਚੈਟ ਕਰ ਕੇ ਸਮਾਂ ਬਿਤਾ ਰਹੇ ਹਨ। ਉੱਥੇ ਹੀ ਇਨ੍ਹੀਂ ਦਿਨੀ ਭਾਰਤੀ ਕ੍ਰਿਕਟਰ ਮੁਹੰਮਦ ਸ਼ਮੀ ਦੀ ਪਤਨੀ ਵੀ ਸੋਸ਼ਲ ਮੀਡੀਆ 'ਤੇ ਕਾਫ਼ੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਉਹ ਰੋਜ਼ਾਨਾ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀਡੀਓ ਜਾਂ ਤਸਵੀਰਾਂ ਅਪਲੋਡ ਕਰ ਕੇ ਸੁਰਖੀਆਂ ਬਟੋਰ ਰਹੀ ਹੈ। ਕੁਝ ਦਿਨ ਪਹਿਲਾਂ ਉਸ ਨੇ ਸ਼ਮੀ ਨਾਲ ਆਪਣੀ ਨਿਊਡ ਤਸਵੀਰ ਪੋਸਟ ਕੀਤੀ ਸੀ ਜੋ ਕਾਫ਼ੀ ਵਾਇਰਲ ਹੋਈ ਸੀ।

 
 
 
 
 
 
 
 
 
 
 
 
 
 

A.P.J.Abdul kalam Quotes= Confidence and Hard work is the best medicine to kill the disease called failure. It will make you successful person. #hasinjahan #hasinjahanfam #hasinjahanfun #hasinjahanentertainment #starhasinjahan #hasinjahanmirchi

A post shared by hasin jahan (@hasinjahanofficial) on Jun 22, 2020 at 11:10am PDT

ਹੁਣ ਇਕ ਵਾਰ ਫਿਰ ਹਸੀਨ ਜਹਾਂ ਨੇ ਆਪਣੇ ਇੰਸਟਾ ਅਕਾਊਂਟ 'ਤੇ ਇਕ ਵੀਡੀਓ ਅਪਲੋਡ ਕੀਤੀ ਹੈ ਜਿਸ ਵਿਚ ਉਹ ਡਾਂਸ਼ ਕਰਦਿਆਂ ਵਿਖ ਰਹੀ ਹੈ। ਇਸ ਵੀਡੀਓ ਨੂੰ ਉਸ ਦੇ ਪ੍ਰਸ਼ੰਸਕ ਕਾਫ਼ੀ ਪਸੰਦ ਕਰ ਰਹੇ ਹਨ ਪਰ ਕੁਝ ਪ੍ਰਸ਼ੰਸਕਾਂ ਨੇ ਉਸ ਨੂੰ ਟ੍ਰੋਲ ਵੀ ਕੀਤਾ ਹੈ। ਜਿੱਥੇ ਕੁਝ ਨੇ ਉਸ ਦੀਆਂ ਤਾਰੀਫਾਂ ਦੇ ਪੁੱਲ ਬੰਨ੍ਹੇ ਉੱਥੇ ਹੀ ਕੁਝ ਨੇ ਉਸ ਨੂੰ ਸ਼ਮੀ ਤੋਂ ਮੁਆਫੀ ਮੰਗ ਕੇ ਸੁਲਾਹ ਕਰਨ ਦੀ ਸਲਾਹ ਵੀ ਦਿੱਤੀ। 

PunjabKesari

PunjabKesari

ਇਕ ਪ੍ਰਸ਼ੰਸਕ ਨੇ ਉਸ ਨੂੰ ਕੁਮੈਂਟ ਬਾਕਸ ਵਿਚ ਆਂਟੀ ਤਕ ਕਹਿ ਦਿੱਤਾ ਉੱਥੇ ਹੀ ਇਕ ਨੇ ਉਸ ਨੂੰ ਕਿਹਾ ਕਿ ਪਹਿਲਾਂ ਡਾਂਸ ਕਰਨਾ ਸਿੱਖ ਲਵੋ।

PunjabKesari

ਜ਼ਿਕਰਯੋਗ ਹੈ ਕਿ ਮੁਹੰਮਦ ਸ਼ਮੀ ਤੇ ਉਸ ਦੀ ਪਤਨੀ ਹਸੀਨ ਜਹਾਂ ਵਿਚਾਲੇ ਕਾਫ਼ੀ ਸਮੇਂ ਤੋਂ ਵਿਵਾਦ ਚੱਲ ਰਿਹਾ ਹੈ, ਜਿਸ ਕਾਰਨ ਦੋਵੇਂ ਵੱਖ-ਵੱਖ ਰਹਿੰਦੇ ਹਨ। ਹਸੀਨ ਜਹਾਂ ਨੇ ਉਸ 'ਤੇ ਘਰੇਲੂ ਹਿੰਸਾ, ਦੂਜੀਆਂ ਮਹਿਲਾਵਾਂ ਨਾਲ ਸਬੰਧ, ਤੇ ਕਈ ਗੰਭੀਰ ਦੋਸ਼ ਲਾਏ ਸਨ। ਉਸ ਨੇ ਸ਼ਮੀ 'ਤੇ ਮੈਚ ਫਿਕਸਿੰਗ ਵਰਗੇ ਵੀ ਦੋਸ਼ ਲਾਏ ਸੀ ਜਿਸ ਵਿਚ ਉਸ ਨੂੰ ਬੀ. ਸੀ. ਸੀ. ਆਈ. ਵੱਲੋਂ ਕਲੀਨ ਚਿੱਟ ਮਿਲ ਚੁੱਕੀ ਹੈ ਤੇ ਬਾਕੀ ਮਾਮਲੇ ਅਦਾਲਤ ਵਿਚ ਵਿਚਾਰਅਧੀਨ ਹਨ।


Ranjit

Content Editor

Related News