ਸ਼ਾਹਬਾਜ਼ ਨੇ ਵਿਰਾਟ ਕੋਹਲੀ ਦਾ ਕੀਤਾ ਧੰਨਵਾਦ, ਕਿਹਾ-ਕਪਤਾਨ ਨੇ ਮੇਰੀ ਸਮਰੱਥਾ ’ਤੇ ਕੀਤਾ ਭਰੋਸਾ

04/15/2021 1:54:53 PM

ਸਪੋਰਟਸ ਡੈਸਕ : ਸਨਰਾਈਜ਼ਰਸ ਹੈਦਰਾਬਾਦ ਖ਼ਿਲਾਫ਼ ਖੇਡੇ ਗਏ ਆਈ. ਪੀ. ਐੱਲ. ਮੈਚ ’ਚ ਰਾਇਲ ਚੈਲੰਜਰਜ਼ ਬੈਂਗਲੌਰ ਨੇ 6 ਦੌੜਾਂ ਨਾਲ ਜਿੱਤ ਦਰਜ ਕੀਤੀ ਹੈ। ਆਰ. ਸੀ. ਬੀ. ਦੇ ਖੱਬੇ ਹੱਥ ਦੇ ਸਪਿਨਰ ਸ਼ਾਹਬਾਜ਼ ਅਹਿਮਦ ਨੇ ਓਵਰ ’ਚ ਸਿਰਫ 7 ਦੌੜਾਂ ਦੇ ਕੇ 3 ਵਿਕਟਾਂ ਆਪਣੇ ਨਾਂ ਕੀਤੀਆਂ। ਖਾਸ ਗੱਲ ਇਹ ਰਹੀ ਕਿ ਸਾਰੀਆਂ ਤਿੰਨ ਵਿਕਟਾਂ ਉਨ੍ਹਾਂ ਇਕ ਹੀ ਓਵਰ (17ਵੇਂ) ’ਚ ਆਪਣੇ ਨਾਂ ਕੀਤੀਆਂ ਅਤੇ ਮੈਚ ਦਾ ਰੁਖ਼ ਬਦਲ ਦਿੱਤਾ। ਹੁਣ ਸ਼ਾਹਬਾਜ਼ ਨੇ ਆਪਣੀ ਸਨਸਨੀਖੇਜ਼ ਗੇਂਦਬਾਜ਼ੀ ਬਾਰੇ ਗੱਲ ਕੀਤੀ ਹੈ।

ਇਸ 26 ਸਾਲਾ ਖਿਡਾਰੀ ਨੇ ਕਿਹਾ ਕਿ ਮੁਸ਼ਕਿਲ ਹਾਲਾਤ ’ਚ ਵੀ ਵਿਰਾਟ ਕੋਹਲੀ ਨੇ ਉਸ ’ਤੇ ਭਰੋਸਾ ਕੀਤਾ। ਅਹਿਮਦ ਨੇ ਕਿਹਾ ਕਿ ਉਹ ਵਧੀਆ ਪ੍ਰਦਰਸ਼ਨ ਲਈ ਕੋਹਲੀ ਦਾ ਧੰਨਵਾਦ ਕਰਨਾ ਚਾਹੁੰਦਾ ਹੈ। ਸ਼ਾਹਬਾਜ਼ ਨੇ ਕਿਹਾ, ‘‘ਇਹ ਬਹੁਤ ਸਖਤ ਹਾਲਾਤ ਸਨ ਪਰ ਕਪਤਾਨ ਨੇ ਮੇਰੀ ਸਮਰੱਥਾ ’ਤੇ ਭਰੋਸਾ ਕੀਤਾ ਤੇ ਮੈਂ ਵਧੀਆ ਪ੍ਰਦਰਸ਼ਨ ਕਰਨ ’ਚ ਸਫਲ ਰਿਹਾ। ਇਸ ਲਈ ਮੈਂ ਆਪਣੇ ਕਪਤਾਨ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ। ਉਨ੍ਹਾਂ ਮੈਨੂੰ 17ਵਾਂ ਓਵਰ ਦਿੱਤਾ ਕਿਉਂਕਿ ਵਿਕਟ ’ਤੇ ਪਕੜ ਬਣੀ ਹੋਈ ਸੀ। ਇਸ ਨਾਲ ਮੈਨੂੰ ਗੇਂਦਬਾਜ਼ੀ ’ਚ ਮਦਦ ਮਿਲੀ ਅਤੇ ਮੈਂ ਉਹ ਵਿਕਟ ਲੈਣ ’ਚ ਸਫਲ ਰਿਹਾ। ਮੈਂ ਅਗਲੇ ਓਵਰ ’ਚ ਵੀ ਗੇਂਦਬਾਜ਼ੀ ਕਰਨ ਲਈ ਤਿਆਰ ਸੀ ਪਰ (ਮੁਹੰਮਦ) ਸਿਰਾਜ ਇਕ ਵਧੀਆ ਡੈੱਥ ਓਵਰ ਗੇਂਦਬਾਜ਼ ਹਨ। ਕੋਹਲੀ ਉਸ ਪ੍ਰਤੀ ਆਸਵੰਦ ਸਨ ਤਾਂ ਕੋਈ ਸਮੱਸਿਆ ਨਹੀਂ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਮੁਹੰਮਦ ਸਿਰਾਜ ਨੇ ਸ਼ਾਹਬਾਜ਼ ਦੀ ਤਾਰੀਫ ਕੀਤੀ ਸੀ, ਜਿਸ ’ਚ ਉਸ ਨੇ ਕਿਹਾ ਸੀ ਕਿ ਸ਼ਾਹਬਾਜ਼ ਅਹਿਮਦ ਅਤੇ ਰਜਤ ਪਾਟੀਦਾਰ ਦੋਵਾਂ ਨੇ ਅਭਿਆਸ ਮੈਚਾਂ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਬਤੌਰ ਆਲਰਾਊਂਡਰ ਸ਼ਾਹਬਾਜ਼ ਦੇ ਆਉਣ ਨਾਲ ਸਾਨੂੰ ਇਕ ਵਾਧੂ ਬਦਲ ਮਿਲਿਆ। ਵਿਕਟ ਹੌਲੀ ਸੀ ਤੇ ਟਰਨ ਲੈ ਰਹੀ ਸੀ, ਜਿਸ ’ਤੇ ਸ਼ਾਹਬਾਜ਼ ਅਸਰਦਾਰ ਸਾਬਿਤ ਹੋਇਆ।


Anuradha

Content Editor

Related News